ਪੰਜਾਬਪਟਿਆਲਾ

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਕੁਆਰਟਰਾਂ ’ਚ ਜਨਾਨੀ ਦਾ ਬੇਰਹਿਮੀ ਨਾਲ ਕਤਲ, ਦੋਸ਼ੀ ਗਿ੍ਰਫਤਾਰ

ਔਰਤ ਨੇ ਵਿਆਹ ਤੋਂ ਟਾਲ ਮਟੋਲ ਕੀਤੀ ਤਾਂ ਘਟਨਾ ਨੂੰ ਦਿੱਤਾ ਅੰਜ਼ਾਮ

ਪਟਿਆਲਾ 22 ਮਈ (ਅਮਰੀਕਇੰਦਰ ਸਿੰਘ/ਰਮਨਦੀਪ/ਮਧੂਸਾਰ ਬਿਊਰੋ) ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਕੁਆਰਟਰਾਂ ’ਚ ਇਕ ਔਰਤ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ’ਚ ਔਰਤ ਦਾ ਕਤਲ ਕਰਨ ਵਾਲੇ ਹਰਪ੍ਰੀਤ ਸਿੰਘ ਉਰਫ ਬੋਬੀ ਨੂੰ ਡੀਐਸਪੀ ਮੋਹਿਤ ਅਗਰਵਾਲ ਦੀ ਅਗਵਾਈ ’ਚ ਗਠਿਤ ਟੀਮ ਨੇ ਗਿ੍ਰਫਤਾਰ ਕਰ ਲਿਆ ਹੈ। ਇਸ ਸਬੰਧੀ ਡੀਐਸਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ ਬੋਰੀ ਔਰਤ ਨੂੰ ਵਿਆਹ ਲਈ ਮਜਬੂਰ ਕਰ ਰਿਹਾ ਸੀ ਅਤੇ ਔਰਤ ਵੱਲੋਂ ਟਾਲਮੋਟਲ ਕਰਨ ਤੋਂ ਬਾਅਦ ਦੋਸ਼ੀ ਨੇ ਔਰਤ ਮਹਿਲਾ ਸਤਵਿੰਦਰ ਕੌਰ ਦਾ ਕਤਲ ਕਰ ਦਿੱਤਾ ਅਤੇ ਉਸ ਦੇ ਪੁੱਤਰ ਨੂੰ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਜੋ ਪੀਜੀਆਈ ਵਿਖੇ ਜੇਰੇ ਇਲਾਜ ਹੈ। ਜ਼ਿਕਰਯੋਗ ਹੈ ਕਿ ਔਰਤ ਦਾ ਘਲੌੜੀ ਗੇਟ ਵਿਖੇ ਪਰਿਵਾਰਕ ਮੈਂਬਰਾਂ ਨੇ ਸੰਸਕਾਰ ਵੀ ਕਰ ਦਿੱਤਾ।

ਡੀਐਸਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਕਤਲ ਮਾਮਲੇ ਵਿਚ ਪੁਲਿਸ ਨੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਨੰ: 65 ਧਾਰਾ 302, 307, 324, 458 ਆਈਪੀਸੀ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਹਰਪ੍ਰੀਤ ਸਿੰਘ ਉਰਫ ਬੋਰੀ ਦੀ ਗਿ੍ਰਫਤਾਰੀ ਪਾ ਦਿੱਤੀ ਅਤੇ ਅਗਲੇਰੀ ਕਾਰਵਾਈ ਵੀ ਆਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਮਿ੍ਰਤਕ ਔਰਤ ਦੇ ਕਿਸੇ ਵਿਅਕਤੀ ਨਾਲ ਪ੍ਰੇਮ ਸਬੰਧ ਸਨ। ਵਿਅਕਤੀ ਔਰਤ ਅਤੇ ਉਸ ਦੇ ਪੁੱਤਰ ਨਾਲ ਹੀ ਰਹਿੰਦਾ ਸੀ ਪਰ ਕੁਝ ਸਮੇਂ ਤੋਂ ਔਰਤ ਅਤੇ ਉਸ ਦੇ ਪ੍ਰੇਮੀ ਵਿਚਕਾਰ ਝਗੜਾ ਚੱਲ ਰਿਹਾ ਸੀ। ਉਕਤ ਔਰਤ ਨੇ ਹਮਲਾਵਰ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ। ਇਸ ਤੋਂ ਭੜਕੇ ਉਕਤ ਵਿਅਕਤੀ ਨੇ ਬੀਤੀ ਦੇਰ ਰਾਤ ਮਾਂ-ਪੁੱਤ ’ਤੇ ਹਮਲਾ ਕਰ ਦਿੱਤਾ।
ਮਿ੍ਰਤਕ ਔਰਤ ਦੀ ਪਛਾਣ ਸਤਵਿੰਦਰ ਕੌਰ (47) ਵਜੋਂ ਹੋਈ ਹੈ ਜਦਕਿ ਉਸ ਦੇ ਪੁੱਤਰ ਦਾ ਨਾਂ ਮਨਪ੍ਰੀਤ ਸਿੰਘ (25) ਹੈ। ਘਟਨਾ ਤੋਂ ਬਾਅਦ ਉਸ ਦੇ ਗੁਆਂਢੀਆਂ ਵੱਲੋਂ ਤੁਰੰਤ ਦੋਵਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਇੱਥੇ ਮੁੱਢਲੀ ਜਾਂਚ ਦੌਰਾਨ ਉਕਤ ਔਰਤ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ ਜਦਕਿ ਲੜਕੇ ਦੀ ਹਾਲਤ ਗੰਭੀਰ ਹੋਣ ਦੇ ਚਲਦਿਆਂ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਹੈ। ਇਸ ਦੀ ਸੂਚਨਾ ਮਿਲਦਿਆਂ ਮੌਕੇ ਤੇ ਪੁੱਜੀ ਥਾਣਾ ਅਨਾਜ ਮੰਡੀ ਦੀ ਪੁਲਸ ਨੇ ਜਾਂਚ ਸੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *