ਪਟਿਆਲਾ

ਪੰਜਾਬ ਸੁਬਾਰਡੀਨੇਟ ਸਰਵਸੀਜ ਫੈਡਰੇਸ਼ਨ ਵੱਲੋਂ ਮੁਲਾਜਮਾ ਦੀਆਂ ਭੱਖਦੀਆ ਮੰਗਾ ਨੂੰ ਲੈਕੇ ਮਨਾਈਆ ਮੰਗ ਦਿਵਸ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਆਲ ਇੰਡੀਆ ਸਟੇਟ ਇਪਲਈਜ ਫੈਡਰੇਸ਼ਨ ਦੇ ਸੰਦੇ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406—22—ਬੀ, ਚੰਡੀਗੜ੍ਹ ਨਾਲ ਸਬੰਧਤ ਜਿਲ੍ਹਾ ਪਟਿਆਲਾ ਵਲੋਂ ਬਲਵੀਰ ਮੰਡੋਲੀ, ਰਾਜਿੰਦਰ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਸੌਜਾ , ਮਾਸਟਰ ਪਰਮਜੀਤ ਸਿੰਘ ਪਟਿਆਲਾ,ਮਾਨ ਸਿੰਘ ਦੀ ਪ੍ਰਧਾਨਗੀ ਹੇਠ ਭਾਖੜਾ ਮੇਨ ਲਾਈਨ ਕੰਪਲੈਕਸ ਜਲ ਸਰੋਤ ਪਟਿਆਲਾ ਅੰਦਰ ਮੁਲਾਜ਼ਮਾਂ ਦੀਆਂ ਭੱਖਦੀਆ ਮੰਗਾਂ ਨੂੰ ਲੈਕੇ ਮੰਗ ਦਿਵਸ ਮਨਾਇਆ ਗਿਆ। ਜਿਸ ਵਿੱਚ ਇੱਕਤਰਤਾ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਜਰਨਲ ਸਕੱਤਰ ਲਖਵਿੰਦਰ ਸਿੰਘ ਖ਼ਾਨਪੁਰ ,ਮਾਸਟਰ ਰਣਜੀਤ ਸਿੰਘ ਮਾਨ ,ਜਸਵੀਰ ਸਿੰਘ ਖੋਖਰ ਵੀਰਪਾਲ ਸਿੰਘ ਬੰਮਣਾ ,ਭਜਨ ਸਿੰਘ ਲੰਗ ਨੇ ਕਿਹਾ ਕਿ ਸਮੇਂ ਦੀ ਮੋਦੀ ਸਰਕਾਰ ਤੇ ਮਾਨ ਸਰਕਾਰ ਸਮੂਹ ਵਿਭਾਗਾਂ ਦੇ ਸਾਰੇ ਠੇਕਾ ਆਉਟਸੋਰਸ ਮਸਟ੍ਰੌਲ ਡੇਲੀਵੇਜ ਕਰਮਚਾਰੀਆਂ ਨੂੰ ਪਹਿਲ ਦੇ ਅਧਾਰ ਤੇ ਪੱਕੇ ਕਰਕੇ ਜਿਉਣ ਜੋਗਰੀ ਤਨਖਾਹ ਦੇਵੇ ਅਤੇ ਪਰਵਿਜਨ ਪਰਿਡ ਨੂੰ ਖਤਮ ਕਰਕੇ, ਪੁਰਾਣੀ ਪੈਨਸ਼ਨ ਨੂੰ ਬਹਾਲ ਕਰੇ, ਸਮੂਹ ਵਿਭਾਗਾਂ ਦਾ ਨਿੱਜੀਕਰਨ ਬੰਦ ਕਰੇ ਪੁਨਰਗਠਨ ਦੇ ਨਾਂ ਕੱਟੀਆਂ ਵਿਭਾਗਾਂ ਦੀਆਂ ਹਜ਼ਾਰਾਂ ਅਸਾਮੀਆਂ ਬਹਾਲ ਕਰੇ, ਨਵੀਂ ਸਿੱਖਿਆ ਨੀਤੀ ਰੱਦ ਕਰੋ, ਅੰਤਾਂ ਦੀ ਵੱਧ ਰਹੀ ਮਗਹਾਈ ਨੂੰ ਨੱਥ ਪਾਈ ਜਾਵੇ, ਧਰਮ ਨਿਰਪੱਖਤਾ ਬਚਾਈਂ ਜਾਵੇ, ਕਰਮਚਾਰੀਆਂ ਦੇ ਡੈਮੋਕਰਟਿਕ ਟਰੇਡ ਯੂਨੀਅਨ‌ ਦੇ ਅਧਿਕਾਰਾਂ ਨੂੰ ਯਕੀਨੀ ਬਣਾਇਆ ਜਾਵੇ, ਅਤੇ ਮੀਡ ਡੇ ਮੀਲ ਆਸਾ ਵਰਕਰਾਂ ਤੇ ਆਂਗਣਵਾੜੀ ਵਰਕਰਾਂ ਨੂੰ ਘੱਟੋ-ਘੱਟ ਤਨਖ਼ਾਹ ਦੇ ਘੇਰੇ ਵਿੱਚ ਲਿਆਂਕੇ 18000 ਹਜਾਰ ਤਨਖਾਹ ਦਿੱਤੀ ਜਾਵੇ ਅੱਜ ਦੇ ਮੰਗ ਦਿਵਸ ਨੂੰ ਹੋਰਨਾਂ ਤੋਂ ਇਲਾਵਾ ਬਲਵੀਰ ਨਰੜੂ, ਜਗਤਾਰ ਸਿੰਘ ਨਾਭਾ ,ਮੋਤੀ ਰਾਮ, ਬਲਵਿੰਦਰ ਮਾਡੌਲੀ, ਮਾਸਟਰ ਹਿਮਤ ਸਿੰਘ ,ਨਾਥ ਸਿੰਘ ,ਹਰਦੇਵ ਸਿੰਘ, ਲਖਵਿੰਦਰ ਸਿੰਘ ,ਭੁਪਿੰਦਰ ਸਿੰਘ ਸਾਧੋਹੇੜੀ ,ਨਰੇਸ਼ ਪਟਿਆਲਾ, ਵਿਪਨ ਪ੍ਰਸ਼ਾਦ, ਮਸਤ ਰਾਮ, ਹਰਦੇਵ ਸਿੰਘ ਤੇਜਿੰਦਰ ਸਿੰਘ ਮੰਡੀ ਬੋਰਡ ,ਨਸੀਬ ਸਿੰਘ ,ਕਰਮ ਸਿੰਘ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *