ਪਟਿਆਲਾ

ਬੀ.ਜੇ.ਪੀ. ਦੇ ਲੀਡਰਾਂ ਨੇ ਦਿੱਤਾ ਐਸ.ਸੀ./ਐਸ.ਟੀ./ਓ.ਬੀ.ਸੀ. ਵਿਰੋਧੀ ਹੋਣ ਦਾ ਸਬੂਤ — ਰਾਮਗੜੀਆ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਅਮਰਜੀਤ ਸਿੰਘ ਰਾਮਗੜ੍ਹੀਆ ਸੀਨੀਅਰ ਆਗੂ ਆਪ ਨੇ ਕਿਹਾ ਕਿ ਭਾਰਤੀਆ ਜੰਤਾ ਪਾਰਟੀ ਐਸ.ਸੀ.ਐਸ.ਟੀ., ਓ.ਬੀ.ਸੀ. ਲੋਕਾਂ ਆਪਣੇ ਨਾਲ ਰਲਾਉਣ ਦਾ ਡਰਾਮਾ ਕਰਦੀ ਹੈ ਅਤੇ ਪੰਜਾਬ ਵਿੱਚ ਆਪਣੀ ਖਿਸਕੀ ਹੋਈ ਜਮੀਨ ਤਲਾਸ਼ਣ ਵਿੱਚ ਲੱਗੀ ਹੋਈ ਹੈ ਉਸ ਲੜੀ ਤਹਿਤ ਬੀ.ਜੇ.ਪੀ. ਦੇ ਦਲਿਤ ਵਿਰੋਧੀ ਚਹਿਰਾ ਸੁਨੀਲ ਜਾਖੜ ਨੂੰ ਪਾਰਟੀ ਵਿੱਚ ਸ਼ਾਮਲ ਕਰ ਕੇ ਐਸ.ਸੀ. ਬੀ.ਸੀ. ਲੋਕਾਂ ਦਾ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਇਸੇ ਸੁਨੀਲ ਜਾਖੜ ਨੇ ਪਿਛਲੇ ਦਿਨੀ ਕੁੱਝ ਦਿਨਾਂ ਲਈ ਇੱਕ ਦਲਿਤ ਚੇਹਰੇ ਨੂੰ ਮੁੱਖ ਮੰਤਰੀ ਬਣਾਉਣ ਤੋਂ ਉਸ ਨੂੰ ਪੈਰ ਦੀ ਜੁੱਤੀ ਕਹਿ ਕਿ ਅਪਮਾਨਤ ਕੀਤਾ ਸੀ। ਪਾਰਟੀ ਵਿੱਚ ਕਮ ਕਰ ਰਹੇ ਐਸ.ਸੀ./ਬੀ.ਸੀ. ਲੀਡਰ ਅਤੇ ਵਰਕਰਾਂ ਨੂੰ ਆਪਣੇ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ। ਸੁਨੀਲ ਜਾਖੜ ਦੀਆਂ ਤਿੰਨ ਪੁਸ਼ਤਾਂ ਕਾਂਗਰਸ ਵਿੱਚ ਮਲਾਈਦਾਰ ਅਹੁਦਿਆ ਤੇ ਰਹੇ। ਐਮ.ਪੀ., ਐਮ.ਐਲ.ਏ. ਪ੍ਰਧਾਨ ਬਣੇ ਪਰੰਤੂ ਮੌਕਾ ਪ੍ਰਸਤੀ ਨੂੰ ਮੁੱਖ ਰੱਖਦੇ ਹੋਏ ਬੀ.ਜੇ.ਪੀ. ਵਿੱਚ ਸ਼ਾਮਲ ਹੋ ਗਏ।

ਇਹੋ ਜਿਹੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਅਤੇ ਕੁਰਸੀ ਦੇ ਲਾਲਚੀ ਕਿਸੇ ਸਮੇਂ ਵੀ ਪਾਰਟੀ ਅਤੇ ਪਾਰਟੀ ਲੀਡਰਾਂ ਨੂੰ ਧੋਖਾ ਦੇ ਸਕਦੇ ਹਨ। ਜਿਸ ਤਰ੍ਹਾਂ 2022 ਵਿੱਚ ਬੀ.ਜੇ.ਪੀ. ਕੈਪਟਨ ਅਮਰਿੰਦਰ ਸਿੰਘ, ਫਤਿਹ ਜੰਗ ਬਾਜਵਾ, ਰਾਣਾ ਸੋਢੀ ਲੀਡਰਾਂ ਨੂੰ ਅੱਗੇ ਲਾ ਕੇ ਮੈਚ ਖੇਡਿਆ ਪਰੰਤੂ ਕੁੱਝ ਹਾਸਲ ਨਹੀਂ ਹੋਇਆ। ਪੰਜਾਬ ਵਿੱਚ ਖਾਸ ਕਰਕੇ ਐਸ.ਸੀ./ਬੀ.ਸੀ. ਵੋਟਰ ਜਾਗਰੂਕ ਹੋ ਚੁਕਿਆ ਹੈ। ਬੀ.ਜੇ.ਪੀ. ਦੇ ਬਰਖਿਲਾਫ ਰੋਸ ਪਾਇਆ ਜਾ ਰਿਹਾ ਹੈ। 2024 ਵਿੱਚ ਇਹ ਲੋਕਾਂ ਹੀ ਇਨ੍ਹਾਂ ਦਾ ਸੁਪਨਾ ਸਾਫ ਕਰਨਗੇ ਆਉਣ ਵਾਲੇ ਦਿਨਾਂ ਵਿੱਚ ਬੀ.ਜੇ.ਪੀ. ਨਗਰ ਨਿਗਮ ਦੀਆਂ ਚੋਣਾਂ ਵਿੱਚ ਉਤਰਨ ਦੀ ਤਿਆਰੀ ਕਰ ਰਹੀ ਹੈ। ਪਰ ਆਮ ਆਦਮੀ ਪਾਰਟੀ ਪੰਜਾਬ ਵੀ ਪੰਜਾਬ ਕਾਰਪੋਰੇਸ਼ਨ ਜਿੱਤ ਕੇ ਆਪਣੇ ਮੇਅਰ ਬਦਾਵੇਗੀ। ਲੋਕਾਂ ਨੂੰ ਸਾਫ ਸੁੱਥਰਾ ਭ੍ਰਿਸ਼ਟਾਚਾਰ ਤੋਂ ਮੁਕਤ ਪ੍ਰਸ਼ਾਸ਼ਨ ਦੇਵੇਗੀ। ਸ੍ਰੀ ਅਰਵਿੰਦ ਕੇਜਰੀਵਾਲ ਅਤੇ ਸ੍ਰ. ਭਗਵੰਤ ਸਿੰਘ ਮਾਨ ਸੀ.ਐਮ. ਪੰਜਾਬ ਵਲੋਂ ਆਪਣੀ ਸਰਕਾਰ ਦੇ ਭ੍ਰਿਸ਼ਟ ਸਿਹਤ ਮੰਤਰੀ ਵਿਜੈ ਸਿੰਗਲਾ ਖਿਲਾਫ ਕਾਰਵਾਈ ਕਰਕੇ ਸ਼ਹੀਦੇ ਆਜਮ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਸੰਵਿਧਾਨ ਦੀ ਰਾਖੀ ਕਰਦੇ ਹੋਏ ਇਹ ਸਾਬਤ ਕਰ ਦਿੱਤਾ ਕਿ ਹਰ ਇੱਕ ਗੁਨਹਾ ਕਰਨ ਵਾਲਾ ਵਿਅਕਤੀ ਨੂੰ ਸੰਵਿਧਾਨ ਮੁਤਾਬਿਕ ਹਰ ਹਾਲਤ ਸਜ਼ਾ ਮਿਲੇਗੀ ਕਿਸੇ ਵੀ ਇਨਸਾਨ ਨਾਲ ਜਾਤੀ, ਨਸਲ, ਰੰਗ ਦੇ ਆਧਾਰ ਤੇ ਭੇਦਭਾਵ ਨਹੀਂ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਆਪ ਸਰਕਾਰ ਵੱਲੋਂ ਸਹਿਤ ਸੇਵਾਵਾਂ ਅਤੇ ਵਿਦਿਆ ਵੱਲ ਵਿਸ਼ੇਸ਼ ਧਿਆਨ ਦੇ ਪਹਿਲ ਦੇ ਆਧਾਰ ਤੇ ਲੋਕਾਂ ਨੂੰ ਦਿੱਤੀ ਜਾਣਗੀਆਂ।

Leave a Reply

Your email address will not be published. Required fields are marked *