ਡਾ. ਹਰਚੰਦ ਸਿੰਘ ਬੇਦੀ ਨਮਿਤ ਬਰਸੀ ਸਮਾਗਮ ਅੱਜ ਹੋਵੇਗਾ
ਅੰਮਿ੍ਰਤਸਰ 28 ਮਈ(ਸੋਨੂੰ ਨਰੂਲਾ/ਮਧੂਸਾਰ ਬਿਊਰੋ) ਪ੍ਰਵਾਸੀ ਪੰਜਾਬੀ ਸਾਹਿਤ ਸਿਰਜਣਧਾਰਾ ਦੇ ਪ੍ਰਮੁਖ ਸਿੱਖ ਵਿਦਵਾਨ ਸਵ: ਡਾ: ਹਰਚੰਦ ਸਿੰਘ ਬੇਦੀ ਦੀ ਪਹਿਲੀ ਸਲਾਨਾ ਬਰਸੀ ਅਦਬੀ ਰੂਪ ਵਿਚ 29 ਮਈ ਨੂੰ ਨਾਟਸ਼ਾਲਾ ਥੀਏਟਰ ਹਾਲ ਸਾਹਮਣੇ ਖਾਲਸਾ ਕਾਲਜ ਵਿਖੇ ਮਨਾਈ ਜਾਵੇਗੀ। ਸਵ: ਡਾ: ਹਰਚੰਦ ਸਿੰਘ ਬੇਦੀ ਦੇ ਛੋਟੇ ਭਰਾਤਾ ਸ: ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਮੰਧਕ ਕਮੇਟੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਵਿਸ਼ਵਕੋਸ਼ ਭਾਈ ਵੀਰ ਸਿੰਘ ਰਚਿਤ ਡਾ: ਹਰਚੰਦ ਸਿੰਘ ਬੇਦੀ ਰਲੀਜ ਕੀਤਾ ਜਾਵੇਗਾ।
ਡਾ: ਸ: ਪ: ਸਿੰਘ ਸਾਬਕਾ ਵੀ.ਸੀ. ਬਤੋਰ ਸਰਪ੍ਰਸਤ ਅਤੇ ਪ੍ਰਧਾਨਗੀ ਡਾ: ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਕਰਨਗੇ। ਡਾ. ਇੰਦਰਬੀਰ ਸਿੰਘ ਨਿੱਝਰ ਵਧਾਇਕ ਅਤੇ ਪ੍ਰਧਾਨ ਚੀਫ਼ ਖਾਲਸਾ ਦੀਵਾਨ ਅੰਮਿ੍ਰਤਸਰ ਅਤੇ ਚਰਚਿਤ ਸ਼ਾਇਰ ਸ: ਗੁਰਭਜਨ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਹੋਣਗੇ, ਪੋ੍ਰ: ਸਰਬਜੋਤ ਸਿੰਘ ਡੀਨ ਅਕਾਦਮਿਕ ਮਾਮਲੇ ਮੁਖ ਮਹਿਮਾਨ ਅਤੇ ਮੱੁਖ ਭਾਸ਼ਣ ਡਾ: ਆਤਮ ਸਿੰਘ ਰੰਧਾਵਾ ਮੁਖੀ ਪੰਜਾਬੀ ਵਿਭਾਗ ਖਾਲਸਾ ਕਾਲਜ, ਅੰਮਿ੍ਰਤਸਰ ਦਾ ਹੋਵੇਗਾ। ਸ: ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਇਸ ਸਮਾਗਮ ਦੀ ਰੂਪ ਰੇਖਾ ਤੇ ਰੂਹੇ ਰਵਾਂ ਡਾ: ਹਰਚੰਦ ਸਿੰਘ ਬੇਦੀ ਦੇ ਵਿਦਿਆਰਥੀਆਂ ਅਧਾਰਤ ਬਣੀ ਯਾਦਗਾਰੀ ਕਮੇਟੀ ਹੈ।

