ਹਰਿਆਣਾਦੇਸ਼-ਵਿਦੇਸ਼

ਪ੍ਰਧਾਨ ਮੰਤਰੀ 30 ਮਈ ਨੂੰ ਪੀਐਮ ਕੇਅਰਸ ਫਾਰ ਚਿਲਡਰਨ ਯੋਜਨਾ ਦੇ ਤਹਿਤ ਬੱਚਿਆਂ ਨੂੰ ਦੇਣਗੇ ਸੌਗਾਤ

ਵਰਚੂਅਲੀ ਸੰਬੋਧਿਤ ਕਰਣਗੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ

ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਕਮਲੇਸ਼ ਢਾਂਡਾ ਵੀ ਪ੍ਰੋਗ੍ਰਾਮ ਨਾਲ ਜੁੜਨਗੇ

ਚੰਡੀਗੜ੍ਹ, 28 ਮਈ (ਮਧੂਸਾਰ ਬਿਊਰੋ) – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ, 30 ਮਈ ਨੂੰ ਕੋਰੋਨਾ ਮਹਾਮਾਰੀ ਵਿਚ ਆਪਣੇ ਮਾਤਾ-ਪਿਤਾ ਨੂੰ ਗੁਆਉਣ ਵਾਲੇ ਬੱਚਿਆਂ ਨੂੰ ਪੀਐਮ ਕੇਅਰਸ ਫਾਰ ਚਿਲਡਰਨ ਯੋਜਨਾ ਦੇ ਤਹਿਤ ਲਾਭ ਅਤੇ ਸੇਵਾਵਾਂ ਦੇਣਗੇ। ਪ੍ਰਧਾਨ ਮੰਤਰੀ ਵਰਚੂਅਲੀ ਇਸ ਪ੍ਰੋਗ੍ਰਾਮ ਨੂੰ ਸੰਬੋਧਿਤ ਕਰਣਗੇ। ਇਸ ਪ੍ਰੋਗ੍ਰਾਮ ਵਿਚ ਅੰਬਾਲਾ ਤੋਂ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਅਤੇ ਜੀਂਦ ਤੋਂ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਕਮਲੇਸ਼ ਢਾਂਡਾ ਵਰਚੂਅਲੀ ਜੁੜਨਗੇ।

ਗੌਰਤਲਬ ਹੈ ਕਿ ਇਸ ਯੋਜਨਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਵੱਲੋਂ 29 ਮਈ, 2021 ਨੂੰ ਕੀਤੀ ਗਈ ਸੀ। ਇਸ ਦਾ ਉਦੇਸ਼ ਕੋਰੋਨਾ ਮਹਾਮਾਰੀ ਵਿਚ ਆਪਣੇ ਮਾਤਾ-ਪਿਤਾ ਨੂੰ ਗੁਆ ਦੇਣ ਵਾਲੇ ਬੱਚਿਆਂ ਦੀ ਵਿਆਪਕ ਦੇਖਭਾਲ ਅਤੇ ਸੁਰੱਖਿਆ ਯਕੀਨੀ ਕਰਨਾ ਹੈ। ਇੰਨ੍ਹਾਂ ਬੱਚਿਆਂ ਨੂੰ ਸਿਖਿਆ ਰਾਹੀਂ ਮਜਬੂਤ ਬਨਾਉਣਾ ਅਤੇ 23 ਸਾਲ ਦੀ ਉਮਰ ਤਕ ਵਿੱਤੀ ਸਹਾਇਤਾ ਦੇ ਨਾਲ ਆਤਮਨਿਰਭਰ ਬਨਾਉਣਾ ਹੈ। ਇਸ ਯੋਜਨਾ ਦੇ ਲਈ ਜਿਲ੍ਹਾ ਬਾਲ ਸਰੰਖਣ ਇਕਾਈਆਂ ਅਤੇ ਨਾਗਰਿਕ ਸਮਾਜ ਦੇ ਮੈਂਬਰਾਂ ਦੀ ਸਹਾਇਤਾ ਨਾਲ ਡਿਪਟੀ ਕਮਿਸ਼ਨਰਾਂ ਵੱਲੋਂ ਬੱਚਿਆਂ ਦੀ ਪਹਿਚਾਣ ਕੀਤੀ ਗਈ ਹੈ। ਇੰਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਦੀ ਮੌਤ ਦੇ ਕਾਰਨ ਨੂੰ ਸਹੀ ਤਸਦੀਕ ਦੇ ਬਾਅਦ ਪੀਐਮ ਕੇਅਰਸ ਫਾਰ ਚਿਲਡਰਨ ਪੋਰਟਲ ‘ਤੇ ਵੇਰਵਾ ਅਪਲੋਡ ਕੀਤਾ ਗਿਆ ਸੀ। ਇਹ ਯੋਜਨਾ ਵਿੱਤੀ ਸਹਾਇਤਾ, ਬੋਰਡਿੰਗ, ਰਿਹਾਇਸ਼, ਸਕੂਲੀ ਸਿਖਿਆ, ਉੱਚ ਸਿਖਿਆ ਅਤੇ ਸਿਹਤ ਬੀਮਾ ਦੇ ਲਈ ਸਹਾਇਤਾ ਪ੍ਰਦਾਨ ਕਰਦੀ ਹੈ। ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਡਾਕ ਵਿਭਾਗ, ਸਮਾਜਿਕ ਨਿਆਂ ਅਤੇ ਅਧਿਕਾਰਤਾ , ਸਿਖਿਆ, ਸਿਹਤ ਆਦਿ ਵਿਭਾਗ ਦੇ ਸਹਿਯੋਗ ਨਾਲ ਯੋਜਨਾ ਦੇ ਲਾਗੂ ਕਰਨ ਲਈ ਨੋਡਲ ਵਿਭਾਗ ਹੈ ਅਤੇ ਜਿਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰ ਨੋਡਲ ਅਧਿਕਾਰੀ ਹਨ। ਹਰਿਆਣਾ ਰਾਜ ਵਿਚ ਪਾਇਲ ਅਤੇ ਸੌਰਭ ਨਾਂਅ ਦੇ 2 ਬੱਚਿਆਂ ਦੇ ਖਾਤੇ ਵਿਚ ਪਹਿਲਾਂ ਹੀ 10 ਲੱਖ ਰੁਪਏ ਦਾ ਲਾਭ ਦਿੱਤਾ ਜਾ ਚੁੱਕਾ ਹੈ। ਯੋਜਨਾ ਦੇ ਤਹਿਤ ਰਾਜ ਦੇ 93 ਬੱਚਿਆਂ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ 7.17 ਕਰੋੜ ਦੀ ਵਿੱਤੀ ਸਹਾਇਤਾ ਪਹਿਲਾਂ ਹੀ ਪ੍ਰਦਾਨ ਕੀਤੀ ਜਾ ਚੁੱਕੀ ਹੈ।

ਬੱਚਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਯੋਜਨਾ

ਇਸ ਯੋਜਨਾ ਵਿਚ ਚੋਣ ਕੀਤੇ ਬੱਚਿਆਂ ਦੀ ਉਮਰ 18 ਸਾਲ ਹੋਣ ‘ਤੇ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਜਦੋਂ ਕਿ ਡਾਕਘਰ ਮਾਹਨਾ ਉਮਰ ਯੋਜਨਾ ਵਿਚ 18 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੇ ਨਾਂਅ 10 ਲੱਖ ਰੁਪਏ ਦੀ ਰਕਮ ਜਮ੍ਹਾ ਕਰਾਈ ਗਈ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ 18 ਸਾਲ ਬਾਅਦ ਤੋਂ 23 ਸਾਲ ਦੀ ਉਮਰ ਤਕ ਮਹੀਨਾ ਵਜੀਫਾ ਪ੍ਰਾਪਤ ਹੋਵੇਗਾ। ਬੱਚਿਆਂ ਨੂੰ 23 ਦੀ ਉਮਰ ਪ੍ਰਾਪਤ ਕਰਨ ‘ਤੇ 10 ਲੱਖ ਰੁਪਏ ਦੀ ਰਕਮ ਪ੍ਰਾਪਤ ਹੋਵੇਗੀ। ਅਯਡੀਆਰਐਫ ਵੱਲੋਂ ਬੱਚਿਆਂ ਨੂੰ ਪਹਿਲਾਂ ਹੀ ਪ੍ਰਤੀ ਮ੍ਰਿਤਕ ਮਾਤਾ-ਪਿਤਾ ਦੀ ਦਰ ਨਾਲ 50 ਹਜਾਰ ਰੁਪਏ ਦਾ ਐਕਸ-ਗ੍ਰੇਸ਼ੀਆਂ ਅਨੁਦਾਨ ਦਿੱਤੀ ਜਾ ਰਹੀ ਹੈ।

ਯੋਜਨਾ ਵਿਚ ਸਿਖਿਆ ਨੂੰ ਦਿੱਤਾ ਗਿਆ ਪ੍ਰਮੁੱਖ ਮਹਤੱਵ

ਇਸ ਯੋਜਨਾ ਵਿਚ ਬੱਚਿਆਂ ਦੀ ਸਿਖਿਆ ਨੂੰ ਪ੍ਰਮੁੱਖਤਾ ਨਾਲ ਮਹਤੱਵ ਦਿੱਤਾ ਗਿਆ ਹੈ। ਬੱਚਿਆਂ ਨੂੰ ਕੋਲ ਦੇ ਕੇਂਦਰੀ ਸਕੂਲ ਅਤੇ ਨਿਜੀ ਤੇ ਸਰਕਾਰੀ ਸਕੂਲਾਂ ਵਿਚ ਭਰਤੀ ਕਰਾਇਆ ਗਿਆ ਹੈ। ਅਜਿਹੇ ਬੱਚਿਆਂ ਦੇ ਲਈ ਕੇਂਦਰੀ ਸਕੂਲ ਵਿਚ 6 ਸੀਟਾਂ ਰਾਖਵਾਂ ਕੀਤੀਆਂ ਗਈਆਂ ਹਨ। ਬੱਚਿਆਂ ਨੂੰ ਯੂਨੀਫਾਰਮ, ਕੋਰਸ ਕਿਤਾਬਾਂ ਅਤੇ ਕਾਪੀਆਂ ਵੀ ਮਹੁਇਆ ਕਰਵਾਈ ਜਾਂਦੀ ਹੈ। ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵੱਲੋਂ ਯੋਜਨਾ ਦੇ ਤਹਿਤ ਕਲਾਸ 1 ਤੋਂ 12 ਤਕ ਸਕੂਲ ਵਿਚ ਜਾਣ ਵਾਲੇ ਬੱਚਿਆਂ ਨੂੰ 20 ਹਜਾਰ ਰੁਪਏ ਸਾਲ ਦੀ ਦਰ ਨਾਲ ਸਕਾਲਰਸ਼ਿਪ ਪ੍ਰਦਾਨ ਕੀਤੀ ਜਾ ਰਹੀ ਹੈ। ਇਸੀ ਤਰ੍ਹਾ ਤਕਨੀਕੀ ਸਿਖਿਆ ਲਈ 50 ਹਜਾਰ ਰੁਪਏ ਸਾਲ ਦੀ ਦਰ ਨਾਲ ਸਕਾਲਰਸ਼ਿਪ ਪ੍ਰਦਾਨ ਕੀਤੀ ਜਾ ਰਹੀ ਹੈ। ਪਾਡੀਟੈਕਨਿਕ ਵਿਚ 2 ਵੱਧ ਸੀਟਾਂ ਰਾਖਵਾਂ ਕੀਤੀਆਂ ਗਈਆਂ ਹਨ। ਯੂਜੀਸੀ ਨੂੰ ਬੱਚਿਆਂ ਨੂੰ ਸਮਾਯੋਜਿਤ ਕਰਨ ਲਈ 2 ਵੱਧ ਸੀਟਾਂ ਬਨਾਉਣ ਲਈ ਕਿਹਾ ਗਿਆ ਹੈ। ਪੂਰੇ ਭਾਰਤ ਵਿਚ ਉੱਚ ਤੇ ਕਾਰੋਬਾਰੀ ਸਿਖਿਆ ਪ੍ਰਾਪਤ ਕਰਨ ਲਈ ਕਰਜਾ ਸਹੂਲਤ ੳਪਲਬਧ ਕੀਤੀ ਗਈ ਹੈ। ਪੀਐਮ ਕੇਅਰਸ ਵੱਲੋਂ ਕਰਜ ‘ਤੇ ਵਿਆਜ ਦਾ ਭੁਗਤਾਨ ਕੀਤਾ ਜਾ ਰਿਹਾ ਹੈ।

ਅਜਿਹੇ ਬੱਚਿਆਂ ਦੇ ਸਿਹਤ ‘ਤੇ ਵੀ ਵਿਸ਼ੇਸ਼ ਧਿਆਨ

ਇਸ ਯੋਜਨਾ ਦੇ ਤਹਿਤ ਬੱਚਿਆਂ ਨੂੰ 5 ਲੱਖ ਰੁਪਏ ਪ੍ਰਤੀ ਸਾਲ ਬੱਚੇ ਦੇ ਸਿਹਤ ਬੀਮਾ ਕਵਰ ਦੇ ਨਾਲ ਆਯੂਸ਼ਮਾਨ ਭਾਰਤ -ਪੀਐਮ ਜੈ ਯੋਜਨਾ ਵਿਚ ਨਾਮਜਦ ਕੀਤਾ ਗਿਆ ਹੈ। ਪ੍ਰੀਮੀਅਮ ਦਾ ਭੁਗਤਾਨ ਪੀਐਮ ਕੇਅਰਸ ਵੱਲੋਂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰਾਂ ਵੱਲੋਂ ਸਿਹਤ ਕਾਰਡ ਪਹਿਲਾਂ ਹੀ ਵੰਡੇ ਜਾ ਚੁੱਕੇ ਹਨ।

Leave a Reply

Your email address will not be published. Required fields are marked *