ਹਰਿਆਣਾਦੇਸ਼-ਵਿਦੇਸ਼

ਮੁੱਖ ਮੰਤਰੀ ਨੇ ਹਿਸਾਰ ਵਿਚ ਅੱਧਾ ਦਰਜਨ ਤੋਂ ੱਧ ਪਰਿਯੋਜਨਾਵਾਂ ਦਾ ਕੀਤਾ ਉਦਘਾਟਨ ਤੇ ਨੀਂਹ ਪੱਥਰ

ਭਾਜਪਾ ਸੂਬਾ ਕਾਰਜਕਾਰਿਣੀ ਦੀ ਮੀਟਿੰਗ ਨੁੰ ਦਸਿਆ ਸਫਲ

250 ਤੋਂ ਵੱਧ ਭਾਜਪਾ ਦੇ ਅਧਿਕਾਰੀ ਹੋਏ ਸ਼ਾਮਿਲ

ਚੰਡੀਗੜ੍ਹ, 28 ਮਈ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੌਹਰ ਲਾਲ ਨੇ ਅੱਜ ਹਿਸਾਰ ਵਿਚ ਕਰੀਬ 57 ਕਰੋੜ ਦੀ ਲਾਗਤ ਦੀ ਅੱਧਾ ਦਰਜਨ ਤੋਂ ਵੱਧ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਵਿਚ ਮਾਲ ਵਿਭਾਗ ਦੇ ਰਿਹਾਇਸ਼ੀ ਕੁਆਟਰ, ਨਾਰਨੌਂਦ ਸਬ-ਡਿਵੀਜਨ ਦੇ ਨਵੇਂ ਰਿਹਾਇਸ਼ੀ ਕੁਆਟਰ, ਬਾਂਸ ਵਿਚ ਨਵਾਂ ਤਹਿਸੀਲ ਕੰਪਲੈਕਸ ਅਤੇ ਹਿਸਾਰ ਦੇ ਖੇੜੀ ਚੌਪਟਾ ਵਿਚ ਮਹਿਲਾ ਕਾਲਜ ਦਾ ਉਦਘਾਟਨ ਸ਼ਾਮਿਲ ਹਨ। ਇਸ ਦੇ ਨਾਲ-ਨਾਲ ਮੁੱਖ ਮੰਤਰੀ ਨੇ ਲੋਹਾਰੀ ਵਿਚ ਬਨਣ ਵਾਲੇ 33 ਕੇਵੀ ਸਬ-ਸਟੇਸ਼ਨ, ਕੈਮਰੀ ਰੋਡ ਹਿਸਾਰ ਵਾਟਰ ਵਰਕਸ ਅਤੇ ਆਜਾਦ ਨਗਰ ਵਾਟਰ ਸਪਲਾਈ ਸਕੀਮ ਦੀ ਪਰਿਯੋਜਨਾ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਹਿਸਾਰ ਵਿਚ ਪ੍ਰਬੰਧਿਤ ਭਾਜਪਾ ਸੂਬਾ ਕਾਰਜਕਾਰਿਣੀ ਦੀ ਮੀਟਿੰਗ ਵਿਚ ਸ਼ਾਮਿਲ ਹੋਏ।

ਮੀਟਿੰਗ ਦੇ ਬਾਅਦ ਪੱਤਰਕਾਰਾਂ ਨਾਲ ਗਲ ਕਰਦੇ ਹੋਏ ਉਨ੍ਹਾਂਨੇ ਕਿਹਾ ਕਿ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਦੀ ਅਗਵਾਈ ਹੇਠ ਸੂਬਾ ਕਾਰਜਕਾਰਿਣੀ ਦੀ ਸਫਲ ਮੀਟਿੰਗ ਹੋਈ। ਇਸ ਵਿਚ ਹਰਿਆਣਾ ਦੇ ਪ੍ਰਭਾਰੀ ਵਿਨੋਦ ਤਾਵੜੇ, ਕੇਂਦਰੀ ਮੰਤਰੀ ਕ੍ਰਿਸ਼ਣ ਪਾਲ ਗੁਰਜਰ, ਸੰਗਠਨ ਮੰਤਰੀ ਰਵਿੰਦਰ ਰਾਜੂ, ਸਾਰੇ ਸਾਂਸਦ, ਵਿਧਾਇਕਾਂ ਸਮੇਤ 250 ਤੋਂ ਵੱਧ ਅਧਿਕਾਰੀ ਸ਼ਾਮਿਲ ਹੋਏ। ਇਸ ਦੌਰਾਨ ਸਾਰੇ ਅਹਿਮ ਵਿਸ਼ਿਆਂ ‘ਤੇ ਚਰਚਾ ਹੋਈ। ਮੁੱਖ ਮੰਤਰੀ ਨੇ ਕਿਹਾ ਕਿ ਮੀਟਿੰਗ ਦੌਰਾਨ ਆਗਾਮੀ ਨਗਰ ਪਾਲਿਕਾ ਤੇ ਨਗਰ ਪਰਿਸ਼ਦ ਚੋਣ ‘ਤੇ ਚਰਚਾ ਹੋਈ। ਸਾਰਿਆਂ ਦੇ ਸੁਝਾਅ ਲਏ ਹਨ, ਸਾਰੇ ਵਿਸ਼ਿਆਂ ‘ਤੇ ਹੁਣ ਚੋਣ ਕਮੇਟੀ ਬੈਠ ਕੇ ਚਰਚਾ ਕਰੇਗੀ। ਰਾਜਸਭਾ ਚੋਣ ਦੇ ਸਬੰਧ ਵਿਚ ਪੁੱਛੇ ਗਏ ਸੁਆਲ ‘ਤੇ ਮੁਖ ਮੰਤਰੀ ਨੇ ਕਿਹਾ ਕਿ ਭਾਜਪਾ ਪਾਰਲਿਆਮੈਂਟਰੀ ਬੋਰਡ ਦੀ ਜਲਦੀ ਮੀਟਿੰਗ ਹੋਵੇਗੀ, ਇਸ ਸਬੰਧ ਵਿਚ ਜਲਦੀ ਫੈਸਲਾ ਕੀਤਾ ਜਾਵੇਗਾ। ਇਸ ਦੌਰਾਨ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਕਮਲ ਗੁਪਤਾ, ਡਿਪਟੀ ਸਪੀਕਰ ਰਣਬੀਰ ਗੰਗਵਾ ਤੇ ਹੋਰ ਸੀਨੀਅਰ ਨੇਤਾ ਮੌਜੂਦ ਰਹੇ।

Leave a Reply

Your email address will not be published. Required fields are marked *