ਦੇਸ਼-ਵਿਦੇਸ਼ਪੰਜਾਬਪਟਿਆਲਾ

ਕਲਕੱਤਾ ਵਿਖੇ ਗੁਰਮਤਿ ਸਮਰ ਕੈਂਪ ’ਚ ਜਥੇ. ਪੰਜੋਲੀ ਵੱਲੋਂ ਵਿਦਿਆਰਥੀ ਸਨਮਾਨਤ

ਸ਼ੋ੍ਰਮਣੀ ਕਮੇਟੀ ਅਜੌਕੀ ਪੀੜ੍ਹੀ ਨੂੰ ਮਹਾਨ ਵਿਰਸੇ ਨੂੰ ਜੋੜਨ ਲਈ ਕਾਰਜਸ਼ੀਲ : ਜਥੇਦਾਰ ਪੰਜੋਲੀ

ਨਵੀਂ ਦਿੱਲੀ 29 ਮਈ (ਮਧੂਸਾਰ ਬਿਊਰੋ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੱਛਮੀ ਬੰਗਾਲ ਵੱਲੋਂ ਆਯੋਜਿਤ ਗੁਰਮਤਿ ਸਮਰ ਕੈਂਪ ਵਿਚ ਅਜੌਕੀ ਪੀੜ੍ਹੀ ਨੂੰ ਸਿੱਖੀ ਦੇ ਫਲਸਫੇ ਨਾਲ ਜੋੜਨ ਲਈ ਕਰਵਾਏ ਸਮਾਗਮ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਜਨ. ਸਕੱਤਰ ਜਥੇ. ਕਰਨੈਲ ਸਿੰਘ ਪੰਜੋਲੀ ਨੇ ਕੈਂਪ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕਰਦਿਆਂ ਕਿਹਾ ਕਿ ਧਰਮ ਦੇ ਫਲਸਫੇ ਅਤੇ ਮਹਾਨ ਵਿਰਾਸਤ ਨਾਲ ਜੋੜਨ ਲਈ ਸ਼ੋ੍ਰਮਣੀ ਕਮੇਟੀ ਅੱਜ ਵੀ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਜਿਥੇ ਧਰਮ ਦੇ ਪ੍ਰਚਾਰ ਪਸਾਰ ਕਾਰਜਾਂ ਵਿਚ ਅਹਿਮ ਯੋਗਦਾਨ ਪਾ ਰਹੀ ਹੈ, ਉਥੇ ਹੀ ਦੇਸ਼-ਵਿਦੇਸ਼ ਤੋਂ ਇਲਾਵਾ ਵੱਖ ਵੱਖ ਰਾਜਾਂ ਵਿਚ ਇਸ ਲਹਿਰ ਨੂੰ ਲਿਜਾਣ ਲਈ ਕਾਰਜਾਂ ਵਿਚ ਲੱਗੀ ਹੋਈ ਹੈ, ਜਿਸ ਤਹਿਤ ਸਟੱਡੀ ਸਰਕਲ ਦੇ ਸਹਿਯੋਗ ਨਾਲ ਗੁਰਮਤਿ ਸਮਰ ਕੈਂਪ ਰਾਹੀਂ ਅਜੌਕੀ ਪੀੜ੍ਹੀ ਨੂੰ ਮਹਾਨ ਵਿਰਸੇ ਤੇ ਵਿਰਾਸਤ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੱਤੀ ਕਿ ਗੁਰੂ ਸਾਹਿਬ ਦਾ ਉਦੇਸ਼ ਸਾਰਿਆਂ ਨੂੰ ਸ਼ਬਦ ਗੁਰੂ ਨਾਲ ਜੋੜਦਾ ਹੈ ਅਤੇ ਧਰਮ ਦੀ ਕਸਵੱਟੀ ’ਤੇ ਚੱਲਣ ਦੀ ਮਾਰਗ ਦਰਸ਼ਨ ਕਰਦਾ ਹੈ। ਇਸ ਮੌਕੇ ਜਥੇ ਪੰਜੋਲੀ ਨੇ ਕਿਹਾ ਕਿ ਧਰਮ ਦੀ ਪ੍ਰਚਾਰ ਪਸਾਰ ਲਹਿਰ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲਿਆਂ ਨੂੰ ਸ਼ੋ੍ਰਮਣੀ ਕਮੇਟੀ ਆਪਣਾ ਸਹਿਯੋਗ ਦਿੰਦੀ ਰਹੇਗੀ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਡਾਕਟਰ ਦਲਜੀਤ ਸਿੰਘ ਸਰਪ੍ਰਸਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੱਛਮੀ ਬੰਗਾਲ ਦੇ ਪੁੱਤਰ ਗੁਰਵਿੰਦਰ ਸਿੰਘ ਜਨਰਲ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੱਛਮੀ ਬੰਗਾਲ, ਸਰਦਾਰ ਗੁਰਮੀਤ ਸਿੰਘ ਯੂਨਿਟ ਇੰਚਾਰਜ ਆਸਨਸੋਲ, ਸਰਦਾਰ ਹਰਦੀਪ ਸਿੰਘ ਖਜ਼ਾਨਚੀ, ਸਰਦਾਰ ਰਵਿੰਦਰ ਸਿੰਘ ਜਨਰਲ ਸਕੱਤਰ, ਸਰਦਾਰ ਚਰਨਜੀਤ ਸਿੰਘ ਮੈਂਬਰ, ਸਰਦਾਰ ਗੁਰਪ੍ਰੀਤ ਸਿੰਘ ਮੈਂਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸਰਦਾਰ ਜਸਪਾਲ ਸਿੰਘ ਜੱਥੇਬੰਦਕ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬੰਗਾਲ ਆਦਿ ਸ਼ਾਮਲ ਸਨ। ਕੈਂਪ ਵਿਚ ਹੋਰਨਾਂ ਤੋਂ ਇਲਾਵਾ ਸਰਦਾਰ ਸੂਰਤ ਸਿੰਘ ਪ੍ਰਧਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਹਾਰ ਅਤੇ ਸਰਦਾਰ ਨਵਜੀਤ ਸਿੰਘ ਸਕੱਤਰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਹਾਰ ਵੀ ਭਾਗ ਲੈਣਗੇ।

Leave a Reply

Your email address will not be published. Required fields are marked *