ਹਰਿਆਣਾਦੇਸ਼-ਵਿਦੇਸ਼

ਹਰਿਆਣਾ ਨੇ ਖੇਲੋ ਇੰਡੀਆ ਯੂਥ ਗੇਮਸ-2021 ਦੇ ਪ੍ਰਬੰਧ ਦੀ ਸਾਰੀ ਤਿਆਰੀਆਂ ਕੀਤੀਆਂ ਪੂਰੀਆਂ, ਲਗਭਗ 250 ਕਰੋੜ ਰੁਪਏ ਦੀ ਆਵੇਗੀ ਲਾਗਤ

ਓਪਨਿੰਗ ਸੈਰੇਮਨੀ ਵਿਚ ਕੇਂਦਰੀ ਗ੍ਰਹਿ ਮੰਤਰੀ ਹੋਣਗੇ ਮੁੱਖ ਮਹਿਮਾਨ

3-ਸਿਤਾਰਾ ਹੋਟਲ ਵਿਚ ਖਿਡਾਰੀਆਂ ਦੇ ਠਹਿਰਣ ਦੇ ਲਈ ਕੀਤੀ ਗਈ ਵਿਵਸਥਾ – ਮਨੋਹਰ ਲਾਲ

ਖਿਡਾਰੀ 545 ਗੋਲਡ, 545 ਸਿਲਵਰ ਅਤੇ 776 ਬ੍ਰਾਂਝ ਮੈਡਲਾਂ ਲਈ ਦਿਖਾਉਣਗੇ ਆਪਣੇ ਜੋਹਰ – ਮੁੱਖ ਮੰਤਰੀ

ਚੰਡੀਗੜ੍ਹ, 2 ਜੂਨ (ਨਾਗਪਾਲ/ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦੀ ਮੇਜਬਾਨੀ ਵਿਚ 4 ਜੂਨ ਤੋਂ 13 ਜੂਨ , 2022 ਤਕ ਹੋਣ ਵਾਲੇ ਖੇਲੋ ਇੰਡੀਆ ਯੁਥ ਗੇਮਸ-2021 ਦੇ ਚੌਥੇ ਸੀਜਨ ਦੇ ਪ੍ਰਬੰਧ ਲਈ 250 ਕਰੋੜ ਰੁਪਏ ਦੀ ਰਕਮ ਖਰਚ ਕਰਨ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਸ ਰਕਮ ਵਿੱਚੋਂ, 139 ਕਰੋੜ ਰੁਪਏ ਨਵਾਂ ਖੇਡ ਢਾਂਚਾ ਦੇ ਨਿਰਮਾਣ ਅਤੇ ਪੁਰਾਣੇ ਬੁਨਿਆਦੀ ਢਾਂਚੇ ‘ਤੇ ਖਰਚ ਕੀਤੇ ਗਏ ਹਨ।

ਮੁੱਖ ਮੰਤਰੀ ਨੇ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਖੇਲੋ ਇੰਡੀਆ ਯੂਥ ਗੇਮਸ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਡ੍ਰੀਮ ਮਿਸ਼ਨ ਨੁੰ ਅੱਗੇ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਦਾ ਹਰਿਆਣਾ ਨੂੰ ਇਸ ਖੇਡ ਉਤਸਵ ਦੀ ਮੇਜਬਾਨੀ ਕਰਨ ਦਾ ਸੁਨਹਿਰਾ ਮੌਕਾ ਦੇਣ ਲਈ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖੇਲੋ ਇੰਡੀਆ ਪ੍ਰੋਗ੍ਰਾਮ ਨੂੰ ਇਕ ਵੱਡੀ ਸਫਲਤਾ ਬਨਾਉਣ ਲਈ ਕੋਈ ਕਸਰ ਨਈਂ ਛੱਡੀ ਜਾਵੇਗੀ।

ਓਪਨਿੰਗ ਸੈਰੇਮਨੀ ਵਿਚ ਕੇਂਦਰੀ ਗ੍ਰਹਿ ਮੰਤਰੀ ਹੋਣਗੇ ਮੁੱਖ ਮਹਿਮਾਨ

ਮੁੱਖ ਮੰਤਰੀ ਨੇ ਦਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ 4 ਜੂਨ ਨੂੰ ਸ਼ਾਮ ਸਾਢੇ ਸੱਤ ਵਜੇ ਤੋਂ ਸ਼ੁਰੂ ਹੋਣ ਗਾਲੇ ਇਸ ਸ਼ਾਨਦਾਰ ਖੇਡ ਮਹਾਉਤਸਵ ਦੀ ਓਪਨਿੰਗ ਸੈਰੇਮਨੀ ਵਿਚ ਮੁੱਖ ਮਹਿਮਾਨ ਹੋਣਗੇ। ਉਨ੍ਹਾਂ ਨੇ ਕਿਹਾ ਕਿ ਗਰਮੀ ਨੂੰ ੇਦਖਦੇ ਹੋਏ ਸਾਰੇ ਮੁਕਾਬਲਿਆਂ ਦਾ ਪ੍ਰਬੰਧ ਸਿਰਫ ਸਵੇਰੇ ਅਤੇ ਸ਼ਾਮ ਨੂੰ ਕੀਤਾ ਜਾਵੇਗਾ। ਖਿਡਾਰੀ 545 ਗੋਲਡ, 545 ਸਿਲਵਰ ਅਤੇ 776 ਬ੍ਰਾਂਝ ਮੈਡਲ ਲਈ ਆਪਣੇ ਜੋਹਰ ਦਿਖਾਉਣਗੇ ਮੁੱਖ ਮੰਤਰੀ ਨੇ ਦਸਿਆ ਕਿ ਇਸ ਖੇਡ ਉਤਸਵ ਵਿਚ ਖਿਡਾਰੀ ਕੁੱਲ 545 ਗੋਲਡ, 545 ਸਿਲਵਰ ਅਤੇ 776 ਬ੍ਰਾਂਝ ਮੈਡਲ ਲਈ ਆਪਣੇ ਜੋਹਰ ਦਿਖਾਉਣਗੇ।

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਨੂੰ ਇੰਨ੍ਹਾਂ ਖੇਡਾਂ ਦੀ ਮੇਜਬਾਨੀ ਕਰਨ ਦਾ ਇਹ ਸੁਨਹਿਰੀ ਮੌਕਾ ਮਿਲਿਆ ਹੈ ਅਤੇ ਇਸ ਦੇ ਲਈ ਅੱਤਆਧੁਨਿਕ ਸਹੂਲਤਾਂ ਦੇ ਨਾਲ-ਨਾਲ ਸਾਰੀ ਜਰੂਰੀ ਵਿਵਸਥਾਵਾਂ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਵੀ ਖੇਲੋ ਇੰਡੀਆ ਦੇ ਤਿੰਨ ਸੀਜਨ ਪ੍ਰਬੰਧਿਤ ਕੀਤੇ ਜਾ ਚੁੱਕੇ ਹਨ। ਇਸ ਵਾਰ ਹਰਿਆਣਾ ਦੀ ਮੇਜਬਾਨੀ ਕਾਰਨ ਖਿਡਾਰੀ ਅਤੇ ਦਰਸ਼ਕ ਦੋਵਾਂ ਇਸ ਪ੍ਰਬੰਧ ਨੂੰ ਲੰਬੇ ਸਮੇਂ ਤਕ ਯਾਦ ਰੱਖਣਗੇ। ਮੁੱਖ ਮੰਤਰੀ ਨੇ ਇਹ ਵੀ ਆਸ ਪ੍ਰਗਟ ਕੀਤੀ ਕਿ ਇਸ ਵਾਰ ਹਰਿਆਣਾ ਦੇ ਖਿਡਾਰੀ ਵੱਧ ਤੋਂ ਵੱਧ ਮੈਡਲ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕਰਣਗੇ।

3-ਸਿਤਾਰਾ ਹੋਟਲ ਵਿਚ ਖਿਡਾਰੀਆਂ ਦੇ ਠਹਿਰਣ ਲਈ ਕੀਤੀਗ ਈ ਵਿਵਸਥਾ

ਮੁੱਖ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਦੇ ਠਹਿਰਣ ਦੇ ਲਹੀ ਘੱਟ ਤੋਂ ਘੱਟ 3 ਸਿਤਾਰਾ ਹੋਟਲਾਂ ਵਿਚ ਵਿਵਸਥਾ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਉੱਚ ਗੁਣਵੱਤਾ ਵਾਲਾ ਪੌਸ਼ਟਿਕ ਭੋਜਨ ਪਰੋਸਿਆ ਜਾਵੇਗਾ। ਇਸ ਤੋਂ ਇਲਾਵਾ, ਹੋਟਲ ਤੋਂ ਪ੍ਰੋਗ੍ਰਾਮ ਸਥਾਨ ਤਕ ਉਨ੍ਹਾ ਦੀ ਸੁਰੱਖਿਅਤ ਯਾਤਰਾ ਲਈ ਵਾਹਨਾਂ ਦੀ ਵੀ ਕਾਫੀ ਵਿਵਸਥਾ ਕੀਤੀ ਗਈ ਹੈ।

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਖੇਡ ਦੇ ਮੈਦਾਨ, ਮੁਕਾਬਲੇ ਪ੍ਰੋਗ੍ਰਾਮਾਂ ਅਤੇ ਹੋਰ ਜਰੂਰੀ ਜਾਣਕਾਰੀ ਨਾਲ ਜਾਣੂੰ ਕਰਵਾਉਣ ਲਈ ਪ੍ਰਬੰਧ ਸਥਾਨ ‘ਤੇ ਸਾਇਨਬੋਰਡ, ਇਸ਼ਤਿਹਾਰ, ਗਾਇਡ ਮੈਪ ਆਦਿ ਲਗਾਏਗਏ ਹਨ ਤਾਂ ਜੋ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਹਰ ਪਲ ਦੀ ਜਾਣਕਾਰੀ ਮਿਲ ਸਕੇ। ਮੈਡੀਕਲ ਸਹੂਲਤਾਂ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਸਥਾਨ ‘ਤੇ ਡਾਕਟਰਾਂ, ਨਰਸਾਂ, ਡਿਜੀਓਥੈਰੇਪਿਸਟ ਅਤੇ ਐਬੂਲੈਂਸ ਦੀ ਇਕ ਟੀਮ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ, ਅੱਤਆਧੁਨਿਕ ਸਹੂਲਤਾਂ ਨਾਲ ਲੈਸ ਰਿਹੇਬ ਸੈਂਟਰ ਬਣਾਇਆ ਗਿਆ ਹੈ ਜੋ ਕੀ ਉੱਤਰ ਭਾਰਤ ਵਿਚ ਆਪਣੀ ਤਰ੍ਹਾ ਦਾ ਅਨੋਖਾ ਸੈਂਟਰ ਹੈ ਜਿਸ ਨੇ ਖਿਡਾਰੀਆਂ ਨੂੰ ਸੱਟ ਤੋਂ ਜਲਦੀ ਤੋਂ ਜਲਦੀ ਉਭਾਰਨ ਲਈ ਸਾਰੀ ਵਿਵਸਥਾ ਕੀਤੀ ਗਈ ਹੈ।

ਖੇਡ ਦੇ ਬੁਨਿਆਦੀ ਢਾਂਚੇ ‘ਤੇ ਲਗਭਗ 139 ਕਰੋੜ ਖਰਚ

ਮੁੱਖ ਮੰਤਰੀ ਨੇ ਦਸਿਆ ਕਿ ਰਾਜ ਸਰਕਾਰ ਨੇ ਇੰਨ੍ਹਾਂ ਖੇਡਾਂ ਲਈ ਪੁਰਾਣੇ ਢਾਂਚਿਆਂ ਦੇ ਨਵੀਨੀਕਰਣ ਦੇ ਨਾਲ -ਨਾਲ ਅੱਤਆਧੁਨਿਕ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਹੈ। ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ, ਪੰਚਕੂਲਾ ਵਿਚ 9.95 ਕਰੋੜ ਰੁਪਏ ਦੀ ਲਾਗਤ ਨਾਲ ਏ-ਸਟਾਰ ਵਿਗਿਆਨਕ ਸਿਖਲਾਹੀ ਅਤੇ ਮੁੜ-ਬਸੇਵਾ ਕੇਂਦਰ ਦਾ ਨਿਰਮਾਣ, 3.02 ਕਰੋੜ ਰੁਪਏ ਦੀ ਲਾਗਤ ਨਾਲ ਸਿੰਥੈਟਿਕ ਵਾਰਮ-ਅੱਪ ੲਥਲੈਟਿਕਸ ਟ੍ਰੈਕ, ਏਲੀਵੇਟਿਡ ਟ੍ਰੈਕ ਅਤੇ ਸੈਂਡ ਟ੍ਰੈਕ ਦਾ ਨਿਰਮਾਣ, 20.44 ਕਰੋੜ ਰੁਪਏ ਦੀ ਲਗਾਤ ਨਾਲ ਹਾਕੀ ਏਸਟ੍ਰੋਟ੍ਰਫ ਤੇ ਪੈਵੇਲਿਅਨ ਦਾ ਨਿਰਮਾਣ, 27.8 ਕਰੋੜ ਰੁਪਏ ਦੀ ਲਾਗਤ ਨਾਲ ਬਾਸਕੇਟਬਾਲ ਬਹੁਉਦੇਸ਼ੀ ਅਤੇ ਵਾਲੀਬਾਲ ਬਹੁਉਦੇਸ਼ੀ ਹਾਲ ਦਾ ਨਿਰਮਾਣ, 4.95 ਕਰੋੜ ਰੁਪਏ ਦੀ ਲਾਗਤ ਨਾਲ ਬਾਕਸਿੰਗ ਹਾਲ ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ਵਿਚ ਸਿੰਥੈਟਿਕ ੲਥਲੈਟਿਕਸ ਟ੍ਰੈਕ ਦੇ ਨਵੀਨੀਕਰਣ ‘ਤੇ 15.23 ਕਰੋੜ ਰੁਪਏ, ਬੈਡਮਿੰਟਨ ਹੋਲ ਦੇ ਨਵੀਨੀਕਰਣ ‘ਤੇ 1.60 ਕਰੋੜ ਰੁਪਏ ਅਤੇ ਤਾਊ ਦੇਵੀ ਲਾਲ ਖੇਡ ਪਰਿਸਰ ਦੀ ਜਰੂਰੀ ਮੁਰੰਮਤ ਲਈ 2.25 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਸ਼ਾਹਬਾਦ ਹਾਕੀ ਸਟੇਡੀਅਮ ਦੇ ਨਵੀਨੀਕਰਣ ਅਤੇ ਹੋਰ ਜਰੂਰੀ ਕੰਮਾਂ ‘ਤੇ 12.37 ਕਰੋੜ ਰੁਪਏ ਦੀ ਰਕਮ ਅਤੇ ਅੰਬਾਲਾ ਦੇ ਵਾਰ ਹੀਰੋਜ ਮੈਮੋਰਿਅਲ ਸਟੇਡੀਅਮ ਵਿਚ 38.68 ਕਰੋੜ ਰੁਪਏ ਦੀ ਲਾਗਤ ਨਾਲ ਓਲ ਵੇਦਰ ਸਵੀਮਿੰਗ ਪੂਲ ਦਾ ਨਿਰਮਾਣ ਅਤੇ 2.55 ਕਰੋੜ ਰੁਪਏ ਦੀ ਲਾਗਤ ਨਾਲ ਜਿਮਨਾਸਟਿਕ ਹਾਲ ਦਾ ਨਵੀਨੀਕਰਣ ਕੀਤਾ ਗਿਆ ਹੈ।

ਪਹਿਲੀ ਵਾਰ ਮਸ਼ਾਲ ਰਿਲੇ ਦਾ ਪ੍ਰਬੰਧ

ਮੁੱਖ ਮੰਤਰੀ ਨੇ ਕਿਹਾ ਕਿ ਖੇਲੋ ਇੰਡੀਆ ਦੇ ਇਤਹਾਸ ਵਿਚ ਪਹਿਲੀ ਵਾਰ ਹਰਿਆਂਣਾ ਨੇ ਪੂਰੇ ਸੂਬੇ ਵਿਚ ਮਸ਼ਾਲ ਰਿਲੈ ਦਾ ਪ੍ਰਬੰਧ ਕੀਤਾ ਹੈ। ਪਿਛਲੇ 1 ਮਹੀਨੇ ਤੋਂ ਇੰਨ੍ਹਾਂ ਖੇਡਾਂ ਦੇ ਤਿੰਨ ਮਸਕਟ ਪੂਰੇ ਸੂਬੇ ਵਿਚ ਖਿੱਚ ਦਾ ਕੇਂਦਰ ਬਣੇ ਹੋਏ ਹਨ। ਉਨ੍ਹਾਂ ਨੇ ਰਾਹਗਿਰੀ ਨਾਮਕ ਵਾਹਨ ਰਾਹੀਂ ਪੂਰੇ ਸੂਬੇ ਵਿਚ ਘੁਮਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਖੇਲੋ ਇੰਡੀਆ ਗੇਮਸ ਵਿਚ ਹਰਿਆਣਾ ਦੇ ਮਸਕਟ ਦਾ ਨਾਂਅ ਧਾਕੜ ਰੱਖਿਆ ਗਿਆ ਹੈ। ਜਿਸ ਤਰ੍ਹਾ ਨਾਲ ਹਰਿਆਣਾ ਦਾ ਜਵਾਨ ਧਾਕੜ ਹੈ, ਹਰਿਆਣਾ ਦਾ ਕਿਸਾਨ ਧਾਕੜ ਅਤੇ ਅਤੇ ਹਰਿਆਣਾ ਦਾ ਪਹਿਲਵਾਨ ਧਾਕੜ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਸਾਡੇ ਖਿਡਾਰੀ ਇੰਨ੍ਹਾਂ ਖੇਡਾਂ ਵਿਚ ਪ੍ਰਦਰਸ਼ਨ ਵੀ ਧਾਕੜ ਕਰਣਗੇ।

8500 ਖਿਡਾਰੀ ਹਿੱਸਾ ਲੈਣਗੇ

ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਖੇਡਾਂ ਵਿਚ ਪੂਰੇ ਦੇਸ਼ ਦੇ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਲਗਭਗ 8500 ਖਿਡਾਰੀ, ਕੋਚ ਅਤੇ ਸਹਿਯੋਗੀ ਸਟਾਫ ਹਿੱਸਾ ਲੈਣਗੇ। ਉਨ੍ਹਾਂ ਨੇ ਦਸਿਆ ਕਿ 25 ਤਰ੍ਹਾ ਦੇ ਖੇਡ ਪੰਚ ਸਥਾਨਾਂ ਪੰਚਕੂਲਾ, ਅੰਬਾਲਾ, ਸ਼ਾਹਬਾਦ, ਚੰਡੀਗੜ੍ਹ ਅਤੇ ਦਿੱਲੀ ਵਿਚ ਪ੍ਰਬੰਧਿਤ ਕੀਤੇ ਜਾਣਗੇ। ਉਨ੍ਹਾਂ ਨੇ ਦਸਿਆ ਕਿ ਖੇਲੋ ਇੰਡੀਆ ਯੂਥ ਗੇਮਸ-2021 ਦਾ ਪ੍ਰਬੰਧ 4 ਜੂਨ ਤੋਂ 13 ਜੂਨ, 2022 ਤਕ ਰਾਜ ਸਰਕਾਰ ਅਤੇ ਭਾਰਤੀ ਖੇਡ ਅਥਾਰਿਟੀ (ਸਾਈ) , ਕਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਸੰਯੁਕਤ ਰੂਪ ਨਾਲ ਕੀਤਾ ਜਾ ਰਿਹਾ ਹੈ।

ਮੁੱਖ ਸਥਾਨ ‘ਤੇ 7000 ਦਰਸ਼ਕਾਂ ਦੇ ਬੈਠਨ ਦੀ ਵਿਵਸਥਾ

ਮੁੱਖ ਮੰਤਰੀ ਨੇ ਦਸਿਆ ਕਿ ਤਾਊ ਦੇਵੀ ਲਾਲ ਖੇਡ ਪਰਿਸਰ, ਪੰਚਕੂਲਾ ਇੰਨ੍ਹਾਂ ਖੇਡ ਮੁਕਾਬਲਿਆਂ ਦਾ ਮੁੱਖ ਪ੍ਰਬੰਧ ਸਥਾਨ ਹੋਵੇਗਾ। ਪ੍ਰਬੰਧ ਸਥਾਨ ਵਿਚ ਲਗਭਗ 7000 ਦਰਸ਼ਕਾਂ ਦੇ ਬੈਠਨ ਦੀ ਵਿਵਸਥਾ ਹੈ। ਉਨ੍ਹਾਂ ਨੇ ਦਸਿਆ ਕਿ ਤੀਰੰਦਾਜੀ ਅਤੇ ਫੁੱਟਬਾਲ ਮੁਕਾਬਲਿਆਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਪ੍ਰਬੰਧਿਤ ਕੀਤੀ ਜਾਵੇਗੀ। ਜਦੋਂ ਕਿ ਤੈਰਾਕੀ ਅਤੇ ਜਿਮਨਾਸਟਿਕ ਖੇਡ ਅੰਬਾਲਾ ਵਿਚ ਪ੍ਰਬੰਧਿਤ ਕੀਤੇ ਜਾਣਗੇ। ਹਾਕੀ ਸ਼ਾਹਬਾਦ ਵਿਚ ਅਤੇ ਸਾਈਕਲਿੰਗ ਤੇ ਨਿਸ਼ਾਨੇਬਾਜੀ ਮੁਕਾਬਲੇ ਦਿੱਲੀ ਵਿਚ ਹੋਣਗੇ।

ਖੇਲੋ ਇੰਡੀਆ ਯੂਥ ਗੇਮਸ-2021 ਵਿਚ ਪੰਜ ਪਾਰੰਪਰਿਕ ਖੇਡ ਹੋਣਗੇ

ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਤਿਸ਼ਠਤ ਮੁਕਾਬਲੇ ਵਿਚ ਪਹਿਲੀ ਵਾਰ ਪੰਜ ਪਾਰੰਪਰਿਕ ਖੇਡਾਂ ਵਰਗੇ ਗਤਕਾ, ਕਲਰੀਪੱਟੂ, ਥਾਂਗ-ਤਾ, ਮਲਖੰਭ ਅਤੇ ਯੋਗਾਸਨ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਨੇ ਆਸ ਪ੍ਰਗਟਾਉਂਦੇ ਹੋਏ ਕਿਹਾ ਕਿ ਜਿਸ ਤਰ੍ਹਾ ਨਾਲ ਹਰਿਆਣਾ ਕਈ ਹੋਰ ਮਾਮਲਿਆਂ ਵਿਚ ਦੇਸ਼ ਦੇ ਦੂਜੇ ਸੂਬਿਆਂ ਲਈ ਮਾਰਗਦਰਸ਼ਕ ਦਾ ਕੰਮ ਕਰਦਾ ਆਇਆ ਹੈ, ਠੀਕ ਉਸੀ ਤਰ੍ਹਾ ਇੰਨ੍ਹਾਂ ਖੇਡਾਂ ਦਾ ਪ੍ਰਬੰਧ ਦੀ ਵੀ ਅਜਿਹੀ ਮਿਸਾਲ ਪੇਸ਼ ਕਰੇਗਾ ਜਿਸ ਨਾਲ ਦੂਜੇ ਸੂਬੇ ਵੀ ਪ੍ਰੇਰਿਤ ਅਤੇ ਪ੍ਰੋਤਸਾਹਿਤ ਹੋਣਗੇ।

ਇਸ ਮੌਕੇ ‘ਤੇ ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਮਹਾਵੀਰ ਸਿੰਘ, ਮੁੱਖ ਮੰਤਰੀ ਦੇ ਸਲਾਹਕਾਰ ਯੋਗੇਂਦਰ ਚੌਧਰੀ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ-2, ਸ੍ਰੀਮਤੀ ਆਸ਼ਿਮਾ ਬਰਾੜ, ਖੇਡ ਵਿਭਾਗ ਦੇ ਨਿਦੇਸ਼ਕ ਪੰਕਜ ਨੈਨ ਵੀ ਮੌਜੂਦ ਰਹੇ।

Leave a Reply

Your email address will not be published. Required fields are marked *