ਹਰਿਆਣਾਦੇਸ਼-ਵਿਦੇਸ਼

ਹਰਿਆਣਾ ਦੇ ਖਿਡਾਰੀਆਂ ਨੂੰ ਮਿਲੇਗਾ ਖੇਲੋ ਇੰਡੀਆ ਗੇਮਸ ਲਈ ਬਣੇ ਸਪੋਰਟਸ ਇੰਫ੍ਰਾਸਟਕਚਰ ਦਾ ਫਾਇਦਾ

ਮਨੋਹਰ ਕਾਰਜਕਾਲ ਵਿਚ ਸੂਬੇ ਵਿਚ ਸ਼ਾਨਦਾਰ ਸਪੋਰਟਸ ਇੰਫ੍ਰਾਸਟਕਚਰ ਹੋਇਆ ਤਿਆਰ

??????? ?? ??????? ??? ???? ???? ???? ?????? ??? ?????-2021 ?? ??? ?????? ??? ????? ??? ?????? ?? ???? ???????? ????

ਖੇਲੋ ਇੰਡੀਆ ਯੂਥ ਗੇਮਸ ਦੇ ਲਈ ਹਰਿਆਣਾ ਵਿਚ ਕੌਮਾਂਤਰੀ ਪੱਧਰ ਦਾ ਸਪੋਰਟਸ ਇਫ੍ਰਾਸਟਕਚਰ ਤਿਆਰ

ਹਰਿਆਣਾ ਦੇ ਖਿਡਾਰੀਆਂ ਨੂੰ ਕੌਮਾਤਰੀ ਪੱਧਰ ਦੀ ਸਹੂਲਤਾਂ ਦੇਣਾ ਸਰਕਾਰ ਦਾ ਟੀਚਾ – ਮੁੱਖ ਮੰਤਰੀ

ਚੰਡੀਗੜ੍ਹ, 2 ਜੂਨ (ਨਾਗਪਾਲ/ਮਧੂਸਾਰ ਬਿਊਰੋ) – ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਕੁਸ਼ਲ ਅਗਵਾਈ ਵਿਚ ਹਰਿਆਣਾ ਸਰਕਾਰ ਨੇ ਸਾਲ 2014 ਬਾਅਦ ਤੋਂ ਸੂਬੇ ਵਿਚ ਖੇਡ ਇੰਫ੍ਰਾਸਟਕਚਰ ਤਿਆਰ ਕਰਨ ਅਤੇ ਖਿਡਾਰੀਆਂ ਦੀ ਇਨਾਮੀ ਰਕਮ ਵਿਚ ਕਈ ਗੁਣਾ ਭਾਰੀ ਇਜਾਫਾ ਕਰਨ ਸਮੇਂ ਅਨੇਕ ਇਤਿਹਾਸਕ ਫੈਸਲੇ ਲਏ ਹਨ। ਇਸ ਦੇ ਨਤੀਜੇ ਵਜੋ ਸੂਬੇ ਵਿਚ ਖੇਡਾਂ ਨੂੰ ਪ੍ਰੋਤਸਾਹਨ ਮਿਲਿਆ ਅਤੇ ਖਿਡਾਰੀਆਂ ਵਿਚ ਨਵੇਂ ਜੋਸ਼ ਦਾ ਸੰਚਾਰ ਹੋਇਆ। ਹੁਣ ਖੇਲੋ ਇੰਡੀਆ ਯੂਥ ਗੇਮਸ ਲਈ ਪੰਚਕੂਲਾ, ਅੰਬਾਲਾ ਅਤੇ ਸ਼ਾਹਬਾਦ ਵਿਚ ਸ਼ਾਨਦਾਰ ਸਪੋਰਟਸ ਇੰਫ੍ਰਾਸਟਕਚਰ ਤਿਆਰ ਹੋਇਆ ਹੈ। ਪੰਚਕੂਲਾ ਦੇ ਤਾਊ ਦੇਵੀਲਾਲ ਸਟੇਡੀਅਮ ਦਾ ਵੀ ਕਾਇਆਕਲਪ ਕੀਤਾ ਗਿਆ ਹੈ। ਇੱਥੇ ਕੌਮਾਂਤਰੀ ਪੱਧਰ ਦਾ ਸਪੋਰਟਸ ਇੰਫ੍ਰਾਸਟਕਚਰ ਤਿਆਰ ਕੀਤਾ ਗਿਆ ਹੈ, ਜਿਸ ਦਾ ਫਾਇਦਾ ਪੰਚਕੂਲਾ ਹੀ ਨਹੀਂ ਸਗੋ ਪੂਰੇ ਟ੍ਰਾਈਸਿਟੀ ਅਤੇ ਪੂਰੇ ਸੂਬੇ ਦੇ ਖਿਡਾਰੀਆਂ ਨੂੰ ਮਿਲੇਗਾ। ਇੲ ਸਪੋਰਟਸ ਇੰਫ੍ਰਾਸਟਕਚਰ ਇੰਦਾ ਤਾਂ ਖੇਲੋ ਇੰਡੀਆ ਲਈ ਤਿਆਰ ਕੀਤਾ ਗਿਆ ਹੈ, ਪਰ ਇਸ ਦਾ ਸਿੱਧਾ ਲਾਭ ਹਰਿਆਣਾ ਦੇ ਖਿਡਾਰੀਆਂ ਨੂੰ ਮਿਲੇਗਾ। ਇਹ ਇੰਫ੍ਰਾਸਟਕਚਰ ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰੋਤਸਾਹਨ ਦੇਣ ਦਾ ਕੰਮ ਕਰੇਗਾ ਅਤੇ ਨਾਲ ਹੀ ਇਸ ਤੋਂ ਖੇਡ ਦਾ ਪੱਧਰ ਵਿਚ ਵਧੇਗਾ। ਖੇਡਾਂ ਦੇ ਵੱਡੇ ਪ੍ਰਬੰਧ ਲਈ ਵੀ ਇਹ ਇੰਫ੍ਰਾਸਟਕਚਰ ਵਰਤੋ ਵਿਚ ਲਿਆਇਆ ਜਾ ਸਕੇਗਾ।

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਾਣਾ ਖੇਡ ਦੇ ਖੇਤਰ ਵਿਚ ਆਪਣੀ ਇਕ ਵੱਖ ਪਹਿਚਾਣ ਬਣਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਸਾਰੀ ਸਹੂਲਤਾਂ ਪ੍ਰਦਾਨ ਕਰ ਰਹੀ ਹੈ, ਜਿਸ ਵਿਚ ਖੇਡਾਂ ਦੀ ਦੁਨੀਆ ਵਿਚ ਆਪਣਾ ਤੇ ਸੂਬੇ ਦਾ ਨਾਂਅ ਰੋਸ਼ਨ ਕਰ ਸਕਣ। ਖਿਡਾਰੀਆਂ ਨੇ ਵਾਰ-ਵਾਰ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਮੈਡਲ ਜਿੱਤ ਕੇ ਇਸ ਨੂੰ ਸਿੱਧ ਕਰ ਦਿਖਾਇਆ ਹੈ ਕਿ ਜੇਕਰ ਉਨ੍ਹਾਂ ਨੰ ਮੌਕਾ ਅਤੇ ਸਹੀ ਮਾਰਗਦਰਸ਼ਨ ਮਿਲੇ ਤਾਂ ਉਹ ਦੇਸ਼ ਲਈ ਇਕ ਨਹੀਂ ਸਗੋ ਕਈ ਮੈਡਲ ਜਿੱਤ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਿਛਨੇ ਸਾਲ ਖੇਡ ਇੰਫ੍ਰਾਸਟਕਚਰ ‘ਤੇ ਲਗਭਗ 150 ਕਰੋੜ ਰੁਪਏ ਖਰਚ ਕੀਤੇ ਹਨ। ਹਰਿਆਣਾ ਵਿਚ ਖੇਡ ਦਾ ਖੂਬ ਟੇਲੈਂਟ ਹੈ, ਬੱਸ ਇਸ ਨੂੰ ਤਰਾਸ਼ਨ ਦੀ ਜਰੂਰਤ ਹੈ, ਜਿਸ ਵਿਚ ਇਹ ਸਪੋਰਟਸ ਇੰਫ੍ਰਾਸਟਕਚਰ ਮਹਤੱਵਪੂਰਨ ਭੁਮਿਕਾ ਨਿਭਾਏਗਾ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੀ ਸਹੂਲਤਾਂ ਦੇਣਾ ਸਰਕਾਰ ਦਾ ਟੀਚਾ ਹੈ ਅਤੇ ਇਸ ਦਿਸ਼ਾ ਵਿਚ ਲਗਾਤਾਰ ਕਾਰਜ ਕੀਤਾ ਜਾ ਰਿਹਾ ਹੈ।

ਖੇਲੋ ਇੰਡੀਆ ਯੂਥ ੇਗੇਮਸ ਦੇ ਲਈ ਪੰਚਕੂਲਾ ਦੇ ਤਾਂਊ ਦੇਵੀਲਾਲ ਸਟੇਡੀਅਮ ਵਿਚ 400 ਮੀਟਰ ਦਾ ਨਵਾਂ ੲਥਲੈਟਿਕਸ ਸਿੰਥੈਟਿਕ ਟ੍ਰੈਕ ਅਤੇ ਵਾਰਮਅੱਪ ਸਿੰਥੈਟਿਕ ੲਥਲੈਟਿਸਕ ਟ੍ਰੈਕ ਬਣਾਇਆ ਗਿਆ ਹੈ। ਇਸ ਤੋਂ ਇਲਾਵਾ, ਫੁੱਟ ਬਾਲ ਮੈਦਾਨ ਅਤੇ ਏਸਟ੍ਰੋਟ੍ਰਫ ਹਾਕੀ ਮੈਦਾ ਬਣਾਇਆ ਹੈ। ਸਟੇਡੀਅਮ ਵਿਚ 3 ਮਲਟੀ ਪਰਪਜ ਹਾਲ ਦਾ ਨਿਰਮਾਣ ਅਤੇ ਬੈਡਮਿੰਟਨ ਹਾਲ ਦਾ ਨਵੀਨੀਕਰਣ ਕੀਤਾ ਗਿਆ ਹੈ। ਮਾਰਕੇਂਡੇਸ਼ਵਰ ਹਾਕੀ ਸਟੇਡੀਅਮ ਸ਼ਾਹਬਾਦ ਵਿਚ ਹਾਕੀ ਸਟੇਡੀਅਮ ਦਾ ਨਵੀਨੀਕਰਣ ਕੀਤਾ ਗਿਆ ਹੈ। ਇਸੀ ਤਰ੍ਹਾ, ਅੰਬਾਲਾ ਵਿਚ ਕੌਮਾਂਤਰੀ ਪੱਧਰ ਦਾ ਓਲੰਪਿਕ ਸਾਇਜ ਦਾ ਓਲ ਵੈਦਰ ਸਵੀਮਿੰਗ ਪੂਲ ਤਿਆਰ ਕੀਤਾ ਗਿਆ ਹੈ। ਇੱਥੇ ਜਿਮਨੇਜਿਅਮ ਹਾਲ ਅਤੇ ਫੁੱਟਬਾਲ ਮੈਦਾਨ ਦਾ ਨਵੀਨੀਕਰਣ ਕੀਤਾ ਗਿਆ ਹੈ।

ਗੌਰਤਬਲ ਹੈ ਕਿ ਹਰਿਆਣਾ ਵਿਚ 4 ਜੂਨ ਤੋਂ 13 ਜੂਨ ਤਕ ਹੋਣ ਵਾਲੇ ਖੇਲੋ ਇੰਡੀਆ ਯੁਥ ਗੇਮਸ ਦੇ ਤਹਿਤ ਪੰਚਕੂਲਾ ਵਿਚ 19 ਖੇਡ, ਚੰਡੀਗੜ੍ਹ ਵਿਚ ਦੋ, ਅੰਬਾਲਾ ਵਿਚ ਦੋ, ਸ਼ਾਹਬਾਦ ਵਿਚ ਇਕ ਅਤੇ ਦਿੱਲੀ ਵਿਚ ਦੋ ਖੇਡ ਪ੍ਰਬੰਧਿਤ ਕੀਤੇ ਜਾਣਗੇ। ਇੰਨ੍ਹਾਂ ਖੇਡਾਂ ਵਿਚ 8500 ਤੋਂ ਵੱਧ ੲਥਲੀਟਸ ਹਿੱਸਾ ਲੈਣਕੇ। ਇਸ ਤੋਂ ਇਲਾਵਾ, ਲੱਖਾਂ ਦਰਸ਼ਕ ਇੰਨ੍ਹਾਂ ਖੇਡਾਂ ਵਿਚ ਸ਼ਾਮਿਲ ਹੋਣਗੇ। ਇੰਨ੍ਹਾਂ ਖੇਡਾਂ ਲਈ ਤਿਆਰੀ ਪੂਰੀ ਹੋਰ ਚੁੱਕੀ ਹੈ, ਬੱਸ ਖੇਡਾਂ ਦੇ ਸ਼ੁਰੂ ਹੋਣ ਦਾ ਇੰਤਜਾਰ ਹੈ।

Leave a Reply

Your email address will not be published. Required fields are marked *