ਬਾਬਾ ਬਲਬੀਰ ਸਿੰਘ ਅਕਾਲੀ ਨੂੰ ਗੁਰਦੁਆਰਾ ਮਠਿਆਈਸਰ ਲਈ ਪਾਲਕੀ ਭੇਟ
ਦਮਦਮਾ ਸਾਹਿਬ ਤਲਵੰਡੀ ਸਾਬੋ 3 ਜੂਨ (ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਪ੍ਰਬੰਧ ਹੇਠ ਗੁਰਦੁਆਰਾ ਮਠਿਆਈਸਰ ਸਾਹਿਬ ਪਾ: 10ਵੀਂ ਦਲਿਏਵਾਲਾ ਵਿਖੇ ਨਗਰ ਕੀਰਤਨ ਲਈ ਗੱਡੀ ਸਮੇਤ ਪਾਲਕੀ ਭੇਟ ਕੀਤੀ ਗਈ ਹੈ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਦਸਿਆ ਕਿ ਗੁਰੂ ਦੇ ਸਿੱਖ ਭਾਈ ਬਲਜੀਤ ਸਿੰਘ ਉਰਫ ਭਾਈ ਭੁਪਿੰਦਰ ਸਿੰਘ ਦੇ ਸਮੂਹ ਪਰਿਵਾਰ ਨੇ ਗੁਰਦੁਆਰਾ ਮਠਿਆਈਸਰ ਸਾਹਿਬ ਗੁਰੂਘਰ ਲਈ ਬਹੁਤ ਸੁੰਦਰ ਪਾਲਕੀ ਮਹਿੰਦਰਾ ਗੱਡੀ ਸਮੇਤ ਅਰਦਾਸ ਕਰਾਈ ਹੈ।
ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਪੁਜੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਨੂੰ ਸਰਦਾਰ ਭੁਪਿੰਦਰ ਸਿੰਘ ਦੇ ਸਮੇਤ ਪਰਿਵਾਰ ਵਲਂੋ ਚਾਬੀਆਂ ਭੇਟ ਕੀਤੀਆਂ। ਦਲ ਵਲੋਂ ਬਾਬਾ ਜੀ ਨੇ ਸਮੂਹ ਪਰਿਵਾਰ ਨੂੰ ਸਿਰਪਾੳ ਬਖਸ਼ਿਸ ਕੀਤੇ। ਇਸ ਮੌਕੇ ਬਾਬਾ ਜੱਸਾ ਸਿੰਘ, ਮਹੰਤ ਸਤਨਾਮ ਸਿੰਘ, ਭਾਈ ਸੁਖਵਿੰਦਰ ਸਿੰਘ ਮੋਰ, ਬਾਬਾ ਪਰਮਜੀਤ ਸਿੰਘ, ਬਾਬਾ ਮੱਘਰ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਲੱਖਾ ਸਿੰਘ, ਬਾਬਾ ਸੁਖਦੇਵ ਸਿੰਘ, ਬਾਬਾ ਮੇਜਰ ਸਿੰਘ ਮੁਖਤਾਰੇਆਮ ਆਦਿ ਹਾਜ਼ਰ ਸਨ।

