ਪਟਿਆਲਾ

ਜੰਗਲਾਤ ਵਰਕਰ ਯੁਨੀਅਨ ਦੇ ਬੀਰਪਾਲ ਪ੍ਰਧਾਨ ਤੇ ਜਸਵਿੰਦਰ ਸੌਜਾ ਜਨਰਲ ਸਕੱਤਰ ਚੁਣੇ ਗਏ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜੰਗਲਾਤ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦਾ ਚੋਣ ਇਜਲਾਸ ਸੂਬਾਈ ਪ੍ਰਧਾਨ ਅਮਰੀਕ ਸਿੰਘ ਸੂਬਾਈ ਵਿੱਤ ਸਕੱਤਰ ਸ਼ਿਵ ਕੁਮਾਰ ਬਲਬੀਰ ਮੰਡੋਲੀ ਰਣਜੀਤ ਮਾਨ ਤੇ ਨਾਥ ਸਿੰਘ ਬੁਜਰਕ ਦੀ ਅਗਵਾਈ ਹੇਠ ਨਹਿਰੂ ਪਾਰਕ ਪਟਿਆਲਾ ਚ ਹੋਇਆ ਜਿਸ ਵਿੱਚ ਸਮੁੱਚੇ ਪੰਜਾਬ ਵਿੱਚ ਚੱਲ ਰਹੀ ਜੰਗਲਾਤ ਵਰਕਰ ਯੂਨੀਅਨ ਦੀ ਚੋਣ ਪ੍ਰਕਿਰਿਆ ਨੂੰ ਜ਼ਿਲ੍ਹੇ ਪਟਿਆਲੇ ਦੀ ਨਵੀਂ ਟੀਮ ਚੁਣ ਕੇ ਅਮਲੀ ਜਾਮਾ ਪਹਿਨਾਇਆ ਗਿਆ ਇਕੱਤਰ ਹੋਏ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਹਰਦੇਵ ਸਿੰਘ ਸਮਾਣਾ, ਜਸਵੀਰ ਸਿੰਘ, ਮਾਸਟਰ ਪਰਮਜੀਤ ਸਿੰਘ, ਗੁਰਮੇਲ ਸਿੰਘ ਜਾਹਲਾਂ, ਤੇ ਗੀਤ ਕਕਰਾਲਾ ਨੇ ਕਿਹਾ ਕਿ ਕੱਚੇ ਕਾਮੇ ਪੱਕੇ ਕਰਾਉਣ ਤੇ ਹੋਰ ਮੰਗਾਂ ਦੇ ਹੱਲ ਲਈ ਰੇਜਾਂ,ਮੰਡਲਾਂ ਤੇ ਪੰਜਾਬ ਚ ਚੰਗੀਆਂ ਟੀਮਾਂ ਦਾ ਹੋਣਾ ਜਰੂਰੀ ਹੈ!!

ਅੰਤ ਵਿੱਚ ਜਿਲੇ ਪਟਿਆਲੇ ਦੀ ਸਰਬਸੰਮਤੀ ਨਾਲ ਨਵੀ ਟੀਮ ਚੂਣੀ ਗਈ ਜਿਸ ਚ ਬੀਰਪਾਲ ਸਿੰਘ ਪ੍ਧਾਨ, ਜਸਵਿੰਦਰ ਸੋਜਾ ਜਨਰਲ ਸਕੱਤਰ, ਖਜਾਨਚੀ ਜੋਗਾ ਸਿੰਘ , ਸਹਾਇਕ ਖਜਾਨਚੀ ਸ਼ੇਰ ਸਿੰਘ ਸਰਹਿੰਦ,ਨਰੇਸ ਕੁਮਾਰ ਪਟਿਆਲਾ, ਚੇਅਰਮੈਨ ਭੁਪਿੰਦਰ ਸਿੰਘ ਸਾਧੋਹੇੜੀ,ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਸ਼ਾਹਪੁਰ, ਜਸਵੰਤ ਸਿੰਘ ਸਰਹਿੰਦ, ਮੀਤ ਪ੍ਧਾਨ ,ਗੁਰਮੁਖ ਸਿੰਘ ਭਾਦਸੋਂ, ਹਰਮੇਸ਼ ਸੁਿੰਘ ਗੁਜਰਹੇੜੀ, ਤੇ ਗੁਰਮੇਲ ਸਿੰਘ ਲਾਛੜੂ ਕਲਾ,ਜੁਆਇਟ ਸਕੱਤਰ ਬੇਅੰਤ ਸਿੰਘ ਰੈਸਲ,ਹਰਪਰੀਤ ਸਿੰਘ ਲੋਚਮਾ ਤੇ ਗੁਰਜਿੰਦਰ ਸਿੰਘ ਧਾਮੋਮਾਜਰਾ, ਚੁਣੇ ਗਏ ਅੱਜ ਦੇ ਚੋਣ ਇਜਲਾਸ ਨੂੰ ਹੋਰਨਾ ਤੋ ਇਲਾਵਾ, ਲਖਵਿੰਦਰ ਸਿੰਘ, ਹਰਵਿੰਦਰ ਸਿੰਘ, ਛੱਤਬੀੜ, ਮੇਜ਼ਰ ਸਿੰਘ ਸਰਹਿੰਦ ਹਰਜਿੰਦਰ ਸਿੰਘ ਖਰੌੜੀ,ਤੇ ਕਰਨੈਲ ਸਿੰਘ ਕਾਠਮੱਠੀ ਨੇ ਸਬੋਧਨ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾਂ ਮੇਜ਼ਰ ਸਿੰਘ ਚੁੱਪਕੀ, ਤਰਸੇਮ ਸਿੰਘ, ਬਲਵਿੰਦਰ ਸਿੰਘ, ਜਸਪਾਲ ਕੌਰ, ਸ੍ਰੀਮਤੀ ਲਾਜੋ, ਕਿਰਨਾਂ ਕੌਰ, ਰੇਖਾ ਰਾਣੀ, ਪਰਮਜੀਤ ਕੌਰ ਸਰਹਿੰਦ, ਆਦਿ ਹਾਜ਼ਰ ਹੋਏ।

Leave a Reply

Your email address will not be published. Required fields are marked *