ਪਟਿਆਲਾ

ਪੰਜਾਬ ਵਿੱਚ ਲਗਾਤਾਰ ਵਧ ਰਹੀ ਬੇਰੁਜਗਾਰੀ ਨੂੰ ਲੈ ਕੇ ਨੌਜਵਾਨਾਂ ਦੇ ਹਿੱਤ ਵਿੱਚ ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਕੀਤਾ ਪ੍ਰਦਰਸ਼ਨ

ਸਬਸਿਡੀਆਂ ਤੇ ਮੁਫ਼ਤ ਦੀਆਂ ਸਹੂਲਤਾਂ ਦੀ ਥਾਂ ਨੌਕਰੀਆਂ ਤੇ ਰੁਜ਼ਗਾਰ ਦੇ ਠੋਸ ਪ੍ਰਬੰਧ ਕਰੇ ਮਾਨ ਸਰਕਾਰ— ਕਾਕਾ

ਪਟਿਆਲਾ (ਮਧੂਸਾਰ ਬਿਊਰੋ) : ਪੰਜਾਬ ਸੂਬੇ ਵਿੱਚ ਲਗਾਤਾਰ ਵਧ ਰਹੀ ਬੇਰੁਜਗਾਰੀ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਲੋਕਾਂ ਦੇ ਹਿੱਤਾਂ ਵਿੱਚ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਖ—ਵੱਖ ਮੁਫਤ ਦੀਆਂ ਸੁਵਿਧਾਵਾਂ, ਕਰਜੇ ਮਾਫ ਕਰਨਾ, ਮੁਫਤ ਵੰਡਣਾ, ਨਗਦ ਰਾਸ਼ੀ ਦਾ ਲਾਲਚ ਦੇ ਕੇ ਪੰਜਾਬ ਵਾਸੀਆਂ ਦੇ ਅਸਲ ਮਸਲਿਆਂ ਤੋਂ ਧਿਆਨ ਹਟਾਉਣ ਦਾ ਕੰਮ ਕਰਦੀਆਂ ਰਹੀਆਂ ਹਨ। ਮਾਨ ਸਰਕਾਰ ਵੀ ਉਸੇ ਰਾਹ ਤੇ ਚੱਲਕੇ ਲੋਕਾਂ ਦਾ ਧਿਆਨ ਸਰਕਾਰੀ ਨੌਕਰੀਆਂ ਤੇ ਰੁਜਗਾਰ ਆਦਿ ਮਸਲਿਆਂ ਤੇ ਹੱਕੀ ਮੰਗਾਂ ਤੋਂ ਹਟਾਉਣ ਲਈ ਪੁਰਾਣੀ ਨੀਤੀ ਤੇ ਚਲਦੀ ਵਿਖਾਈ ਦੇ ਰਹੀ ਹੈ। ਪਿਛਲੇ ਸਮੇਂ ਦੌਰਾਨ ਤੋਂ ਹੀ ਵੱਧ ਤੋਂ ਵੱਧ ਮੁਫ਼ਤ ਦੀਆਂ ਸਹੂਲਤਾਂ ਦੇਣ ਦੇ ਨਾਮ ਤੇ ਇਹ ਸਰਕਾਰ ਬਣੀ ਹੈ ਪਰ ਲੋਕਾਂ ਨੂੰ ਰੁਜਗਾਰ ਮੁਹੱਈਆ ਕਰਵਾਉਣ ਵਲ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਦੋਂ ਕਿ ਬੇਰੁਜਗਾਰੀ ਸਿਖਰਾਂ ਤੇ ਪਹੁੰਚ ਗਈ ਹੈ। ਇਸ ਕਰਕੇ ਬਹੁ ਗਿਣਤੀ ਵਿੱਚ ਨੌਜਵਾਨ ਨਸ਼ਿਆਂ ਦੇ ਰਾਹ ਪੈ ਰਹੇ ਹਨ ਅਨੇਕਾਂ ਨੌਜਵਾਨ ਆਪਣੇ—ਆਪਣੇ ਘਰ ਪਰਿਵਾਰਾਂ ਨੂੰ ਛੱਡ ਰੋਜ਼ਗਾਰ ਲਈ ਵਿਦੇਸ਼ਾਂ ਵਿੱਚ ਚਲੇ ਗਏ ਤੇ ਲਗਾਤਾਰ ਜਾ ਰਹੇ ਹਨ।

ਪਿਛਲੇ ਲੰਮੇ ਸਮੇਂ ਤੋਂ ਹੀ ਸਹੂਲਤਾਂ ਦੇਣ ਦੇ ਨਾਮ ਤੇ ਵੱਖ—ਵੱਖ ਸਰਕਾਰਾਂ ਆਪਣੀ—ਆਪਣੀ ਰਾਜਨੀਤੀ ਚਮਕਾਉਂਦfਆ ਆ ਰਹੀਆਂ ਹਨ ਤੇ ਪੰਜਾਬ ਲਗਾਤਾਰ ਕਰਜ਼ਈ ਹੁੰਦਾ ਜਾ ਰਿਹਾ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਕੋਈ ਵੀ ਦੇਸ਼ ਜਾਂ ਸੂਬਾ ਮੁਫ਼ਤ ਦੀਆਂ ਸਹੂਲਤਾਂ ਜਾਂ ਮੁਫ਼ਤ ਦੀਆਂ ਚੀਜਾਂ ਵੰਡਦੇ ਹਨ ਉਹ ਕਦੇ ਤਰੱਕੀ ਨਹੀਂ ਕਰ ਸਕਦੇ ਸਰਕਾਰ ਵੱਲੋਂ ਨੋਕਰੀਆਂ, ਰੁਜਗਾਰ ਨਾ ਦੇਣਾ ਤੇ ਮੁਫ਼ਤ ਦੀਆਂ ਸਹੂਲਤਾਂ ਤੇ ਨਗਦ ਰਾਸ਼ੀ ਦੇਣ ਦੇ ਲਾਲਚ ਦੇਣੇ ਇਹ ਜਨਤਾ ਨੂੰ ਗਰੀਬੀ ਵਲ ਧਕੇਲਿਆ ਜਾਦਾ ਹੈ। ਸਹੁਲਤਾਂ ਸਬੰਧੀ ਅਤਿ ਜਰੂਰਤਮੰਦਾਂ ਲੋਕਾਂ ਨੂੰ ਛੱਡਕੇ ਬਾਕੀ ਸਮੱਰਥ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਤੇ ਹੋਰ ਮੁ਼ਫ਼ਤ ਦੀਆਂ ਸਹੂਲਤਾਂ ਨੂੰ ਪੰਜਾਬ ਹਿੱਤ *ਚ ਬੰਦ ਕੀਤਾ ਜਾਵੇ। ਇਨ੍ਹਾਂ ਦੀ ਥਾਂ ਤੇ ਲੋਕਾਂ ਨੂੰ ਨੌਕਰੀਆਂ ਤੇ ਰੁਜ਼ਗਾਰ ਦੇ ਠੋਸ ਪ੍ਰਬੰਧ ਕਰੇ ਮਾਨ ਸਰਕਾਰ ਇਸ ਮੌਕੇ ਪ੍ਰਦੀਪ ਕੁਮਾਰ, ਗੁਰਦੀਪ ਸਿੰਘ, ਗਗਨਦੀਪ ਸਿੰਘ, ਸੋਨੂੰ ਕੁਮਾਰ, ਧਰਮਿੰਦਰ ਸਿੰਘ, ਰਾਜਨ ਕੁਮਾਰ, ਮੰਗਤ ਰਾਮ, ਹੁਕਮ ਸਿੰਘ, ਲਾਲ ਖਾਨ, ਅਵਤਾਰ ਸਿੰਘ, ਦੀਪਕ ਕੁਮਾਰ, ਕਵਲਜੀਤ ਸਿੰਘ, ਨਰਿੰਦਰ ਪਾਲ ਸਿੰਘ, ਹਰਜੀਤ ਸਿੰਘ, ਕੁਲਜੀਤ ਸਿੰਘ, ਹੈਪੀ ਰਾਣਾ, ਮਾਨ ਸਿੰਘ, ਕ੍ਰਿਸ਼ਨ ਕੁਮਾਰ, ਵਿਜੇ ਕੁਮਾਰ, ਗੁਰਦੀਪ ਸਿੰਘ, ਜਗਜੀਤ ਸਿੰਘ, ਸੁਖਦੇਵ ਸਿੰਘ, ਸੰਤ ਸਿੰਘ, ਰਵੀ ਕੁਮਾਰ, ਅਰੁਣ ਕੁਮਾਰ, ਨਰੇਸ਼ ਕੁਮਾਰ, ਧਰਮਪਾਲ ਆਦਿ ਹਾਜਰ ਸਨ।

Leave a Reply

Your email address will not be published. Required fields are marked *