ਪਟਿਆਲਾ

ਫੁੱਕਰਪੁਣੇ ਲਈ ਪ੍ਰੇਰਿਤ ਕਰਨ ਵਾਲੇ ਗੀਤਾਂ ਤੇ ਲਗਾਮ ਪਾਉਣ ਸਬੰਧੀ ਸੈਂਸਰ ਬੋਰਡ ਬਣਾਉਣ ਦੀ ਕੀਤੀ ਮੁੱਖ ਮੰਤਰੀ ਤੋਂ ਮੰਗ

ਪ੍ਰਧਾਨ ਹਿਮਾਂਸ਼ੂ ਵਡੇਰਾ ਦੀ ਅਗਵਾਈ ਵਿੱਚ ਵਿਧਾਇਕ ਡਾ. ਬਲਬੀਰ ਸਿੰਘ ਨੂੰ ਸੌਂਪਿਆ ਮੰਗ ਪੱਤਰ।

ਪਟਿਆਲਾ (ਮਧੂਸਾਰ ਬਿਊਰੋ) : ਪੰਜਾਬ ਦੇ ਅੱਜ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਬੇਰੋਜਗਾਰਾਂ ਨੂੰ ਵੱਧ ਤੋਂ ਵੱਧ ਰੋਜਗਾਰ ਦੀ ਪ੍ਰਾਪਤੀ ਕਰਵਾਉਣ ਲਈ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਬਹੁ—ਗਿਣਤੀ ਵਿੱਚ ਸਰਲ ਪ੍ਰਕਿਰਿਆ ਰਾਹੀਂ ਵੱਧ ਤੋਂ ਵੱਧ ਵਿਆਜ ਰਹਿਤ ਕਰਜਿਆਂ ਦੀ ਪ੍ਰਾਪਤੀਆਂ ਕਰਵਾਉਣ ਅਤੇ ਹਥਿਆਰਾਂ, ਅਸ਼ਲੀਲਤਾ, ਫੁਕਰਪੁਣੇ ਗੀਤਾਂ ਅਤੇ ਇਨ੍ਹਾਂ ਦੀਆਂ ਵੀਡੀਓਜ਼ ਤੇ ਲਗਾਮ ਪਾਉਣ ਲਈ ਸੈਂਸਰ ਬੋਰਡ ਬਣਾਉਣ ਦੇ ਸਬੰਧ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਮ ਇੱਕ ਮੰਗ ਪੱਤਰ ਡਾ. ਬਲਬੀਰ ਸਿੰਘ ਵਿਧਾਇਕ ਪਟਿਆਲਾ ਦਿਹਾਤੀ ਡਾ. ਬਲਬੀਰ ਸਿੰਘ ਨੂੰ ਯੂਵਾ ਏਕਤਾ ਸਰਵ ਹਿੱਤ ਮੰਚ ਦੇ ਪ੍ਰਧਾਨ ਹਿਮਾਂਸ਼ੂ ਵਡੇਰਾ ਵਲੋਂ ਸੋਂਪਿਆ ਗਿਆ। ਜਿਸ ਵਿੱਚ ਪੁਰਜੋਰ ਮੰਗ ਕਰਦਿਆਂ ਹਿਮਾਂਸ਼ੂ ਵਡੇਰਾ ਨੇ ਕਿਹਾ ਕਿ ਅੱਜ ਅਨੇਕਾਂ ਨੌਜਵਾਨ ਆਪਣੇ ਪਰਿਵਾਰਾਂ ਦੇ ਕਹਿਣੇ ਤੋਂ ਬਾਹਰ ਹੋ ਕੇ ਨਸ਼ਿਆਂ ਦੇ ਹਨੇਰਿਆਂ ਦਾ ਰੁੱਖ ਕਰ ਅਪਰਾਧਿਕ ਗਤੀਵਿਧੀਆਂ ਦਾ ਹਿੱਸਾ ਬਣ ਰਹੇ ਹਨ।

ਜਿਸ ਦਾ ਵੱਡਾ ਕਾਰਨ ਬੇਰੋਜਗਾਰੀ ਹੈ। ਪਿਛਲੀਆਂ ਸਰਕਾਰਾਂ ਵੀ ਇਸ ਵੱਡੀ ਸਮੱਸਿਆ ਦੇ ਸਮਾਧਾਨ ਕਰਨ ਵਿੱਚ ਫੇਲ ਸਾਬਤ ਹੋਈਆਂ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਗਲਤ ਰਾਅ ਤੇ ਧੱਕਣ ਵਿੱਚ ਅਜੋਕੀ ਗਾਇਕੀ ਵੀ ਬਰਾਬਰ ਦੀ ਜਿੰਮੇਵਾਰ ਹੈ। ਅੱਜ ਗੀਤਾਂ ਅਤੇ ਇਨ੍ਹਾਂ ਦੀਆਂ ਵੀਡੀਓਜ਼ ਰਾਹੀਂ ਹਥਿਆਰਾਂ, ਅਸ਼ਲੀਲਤਾ, ਹੁਲੜਬਾਜੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਜਿਨਾ ਨੂੰ ਸੁਣ—ਸੁਣ ਨੌਜਵਾਨ ਸਰੋਤੇ ਗਲਤ ਦਿਸ਼ਾਂ ਵਲ ਜਾ ਰਹੇ ਹਨ। ਅਜੋਕੀ ਪੇਸ਼ਕਾਰੀਆਂ ਨਿੰਦਣਯੋਗ ਹਨ। ਅੱਜ ਨੌਜਵਾਨਾਂ ਨੂੰ ਖੁਸ਼ਹਾਲ ਜੀਵਨ ਜਿਉਣ ਲਈ ਸਰਕਾਰ ਦੀਆਂ ਲਾਭਕਾਰੀ ਠੋਸ ਨੀਤੀਆਂ ਦੀ ਬੇਹੱਦ ਜਰੂਰਤ ਹੈ। ਇਸ ਲਈ ਸਰੋਤਿਆ ਨੂੰ ਕੁਰਾਹੇ ਪਾਉਣ ਵਾਲੇ ਗੀਤਾਂ ਤੇ ਸ਼ਿਕੰਜਾ ਕੱਸਣ ਲਈ ਇੱਕ ਸੈਂਸਰ ਬੋਰਡ ਜਲਦ ਬਣਾਏ ਮਾਨ ਸਰਕਾਰ। ਇਸ ਤੋਂ ਇਲਾਵਾ ਨਿਵੇਕਲੀ ਪਹਿਲਕਦਮੀ ਕਰਦਿਆਂ ਨੌਕਰੀਆਂ ਅਤੇ ਸਵੈ: ਰੋਜਗਾਰ ਸਬੰਧੀ ਵਿਆਜ ਰਹਿਤ ਜਾਂ ਘੱਟੋ—ਘੱਟ ਵਿਆਜ ਤੇ ਨੌਜਵਾਨ ਵਰਗ ਨੂੰ ਕਰਜਿਆਂ ਦੀਆਂ ਪ੍ਰਾਪਤੀਆਂ ਕਰਵਾਈਆਂ ਜਾਣ ਤਾਂ ਜੋ ਪੰਜਾਬ ਦੀ ਨੌਜਵਾਨੀ ਵਿੱਚ ਬਦਲਾਅ ਆ ਸਕੇ।

Leave a Reply

Your email address will not be published. Required fields are marked *