48 ਕੋਸ ਹਿੰਦੀ ਫਿਲਮ ਦਾ ਪ੍ਰੋਮੋ ਅਤੇ ਪੋਸਟਰ ਦੇਖ ਕੇ ਗਦਗਦ ਹੋਏ ਮੁੱਖ ਮੰਤਰੀ ਮਨੋਹਰ ਲਾਲ
ਪਿਪਲੀ ਰੇਸਟ ਹਾਊਸ ਵਿਚ ਸੀਐਮ ਨੇ ਕੀਤਾ ਫਿਲਮ 48 ਕੋਸ ਦੇ ਪ੍ਰੋਮੋ ਅਤੇ ਪੋਸਟਰ ਦੀ ਘੁੰਡ ਚੁਕਾਈ
ਚੰਡੀਗੜ੍ਹ, 11 ਜੂਨ (ਮਧੂਸਾਰ ਬਿਊਰੋ) – ਧਰਮਨਗਰੀ ਕੁਰੂਕਸ਼ੇਤਰ ਪ੍ਰਾਚੀਨ ਸਮੇਂ ਤੋਂ ਹੀ ਧਰਮ ਅਤੇ ਅਧਿਆਤਮ ਦੀ ਨਗਰੀ ਰਹੀ ਹੈ। ਧਰਮ ਅਤੇ ਅਧਿਆਤਮ ਦੀ ਇਸ ਨਗਰੀ ਨੇ ਨਾ ਸਿਰਫ ਰਿਸ਼ੀ-ਮੁਨੀਆਂ, ਸੰਤਾਂ ਅਤੇ ਇਤਿਹਾਸਕਾਰਾਂ ਦਾ ਧਿਆਨ ਆਪਣੀ ਵੱਲ ਖਿਚਿਆਂ ਹੈ, ਸਗੋ ਹੁਣ ਫਿਲਮਕਾਰ ਵੀ ਧਰਮਨਗਰੀ ਕੁਰੂਕਸ਼ੇਤਰ ਅਤੇ 48 ਕੋਸ ਦੀ ਪਰਿਕਰਮਾ ਨੂੰ ਧਿਆਨ ਵਿਚ ਰੱਖ ਕੇ ਫਿਲਮਾਂ ਦਾ ਨਿਰਮਾਣ ਕਰਨ ਲੱਗੇ ਹਨ। ਹਿੰਦੀ ਫੀਚਰ ਫਿਲਮ 48 ਕੋਸ ਵੀ ਪੂਰੇ ਵਿਸ਼ਵ ਵਿਚ ਧਰਮ ਅਤੇ ਅਧਿਆਤਮ ਦਾ ਸੰਦੇਸ਼ ਦੇਵੇਗੀ, ਇਸ ਗਲ ਵਿਚ ਕੋਈ ਸ਼ੱਕ ਨਹੀਂ ਹੈ। ਇਹ ਕਹਿਨਾ ਹੈ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ।
ਅੱਜ ਪਿਪਲੀ ਰੇਸਟ ਹਾਉਸ ਵਿਚ ਹਿੰਦੀ ਫੀਚਰ ਫਿਲਮ 48 ਕੋਸ ਦਾ ਪੋਸਟਰ ਅਤੇ ਪ੍ਰੋਮੋ ਦੀ ਘੁੰਡ ਚੁਕਾਈ ਕਰਨ ਬਾਅਦ ਫਿਲਮ ਦੇ ਪੋਸਟਰ ਅਤੇ ਪ੍ਰੋਮੋ ਦੇਖ ਕੇ ਮੁੱਖ ਮੰਤਰੀ ਖੁਸ਼ ਹੋ ਗਏ। ਉਨ੍ਹਾਂ ਨੇ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਰਾਜਿੰਦਰ ਵਰਮ ਯਸ਼ਬਾਰੂ ਤੋਂ ਫਿਲਮ ਦੀ ਕਹਾਣੀ ਵੀ ਜਾਣੀ ਅਤੇ ਫਿਲਮ ਦੀ ਕਹਾਣੀ ਸੁਨਣ ਬਾਅਦ ਉਨ੍ਹਾਂ ਨੇ ਕਿਹਾ ਕਿ ਇਹ ਬੇਹੱਦ ਚਹੰਗੀ ਗਲ ਹੈ ਕਿ ਜਿੱਥੇ ਕੇੇਂਦਰ ਅਤ ਸੂਬਾ ਸਰਕਾਰ ਧਰਮਨਗਰੀ ਕੁਰੂਕਸ਼ੇਤਰ ਨੂੰ ਵਿਸ਼ਵ ਪਟਲ ‘ਤੇ ਪ੍ਰਚਾਰਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ, ਉੱਥੇ ਧਰਮ ਅਤੇ ਅਧਿਆਤਮ ਲੋਕਾਂ ਨੂੰ ਜੋੜਦੀ ਫਿਲਮ 48 ਕੋਸ ਵੀ ਕੁਰੂਕਸ਼ੇਤਰ ਦੀ ਖਿਆਤੀ ਵਿਸ਼ੇਸ਼ਕਰ 48 ਕੋਸ ਪਰਿਕਰ੍ਰਮਾ ਦੀ ਖਿਆਤੀ ਨੂੰ ਪੂਰੇ ਵਿਸ਼ਵ ਵਿਚ ਪ੍ਰਚਾਰਿਤ ਕਰਨ ਦਾ ਕੰਮ ਕਰੇਗੀ।
ਇਸਮੌਕੇ ‘ਤੇ ਵਿਧਾਇਕ ਸੁਭਾਸ਼ ਸੁਧਾ ਨੇ ਵੀ ਯਸ਼ਬਾਬੂ ਏਂਟਰਟੇਨਮੈਂਟ ਦੇ ਬੈਨਰ ਹੇਠਾਂ ਨਿਰਮਾਣਤ ਇਸ ਫਿਲਮ ਦੀ ਸ਼ਲਾਘਾ ਕੀੀ। ਫਿਲਮ ਦੇ ਨਿਰਮਾਤਾ, ਨਿਰਦੇਸ਼ਕ ਸ੍ਰੀ ਰਾਜਿੰਦਰ ਵਰਮਾ ਯਸ਼ਬਾਬੂ ਨੇ ਦਸਿਆ ਕਿ ਫਿਲਮ 48 ਕੋਸ 8 ਜੂਲਾਈ ਨੂੰ ਪੂਰੇ ਦੇਸ਼ ਵਿਚ ਰਿਲੀਜ ਹੋਵੇਗੀ। ਫਿਲਮ ਦਾ ਪਿਛੋਕੜ ਕੁਰੂਕਸ਼ੇਤਰ ਦੇ ਪ੍ਰਾਚੀਣ ਇਤਿਹਾਸ ਅਤੇ ਸੰਦੇਸ਼ ਨੂੰ ਪੂਰੀ ਦੁਨੀਆ ਵਿਚ ਪ੍ਰਚਾਰਿਤ ਕਰਨ ਦਾ ਯਤਨ ਕੀਤਾ ਗਿਆ ਹੈ। ਮਨੋਰੰਜਨ ਅਤੇ ਸੰਦੇਸ਼ ਪ੍ਰਦਾਨ ਕਰਦੀ ਇਸ ਫਿਲਮ ਵਿਚ ਮੰਨੇ-ਪ੍ਰਮਨੇ ਬਾਲੀਵੁੱਡ ਅਭਿਨੇਤਾ ਅਰੁਣ ਬਕਸ਼ੀ, ਪੰਕਜ ਬੇਰੀ, ਅਨਿਲ ਧਵਨ, ਅਨਿਲ ਵਰਮਾ, ਧਾਰੂਲ ਕੌਸ਼ਿਕ, ਜਾਗ੍ਰਿਤੀ ਠਾਕੁਰ, ਯੋਗਿਤਾ ਪਾਲ, ਨਲਿਨੀ ਖੱਤਰੀ, ਰਮਨ ਨਾਸਾ, ਜੇਡੀ ਬੱਲੂ, ਸ਼ਿਵ ਖੁਰਾਨਾ ਸਮੇਤ ਕਈ ਨਾਮੀ ਕਾਲਕਾਰਾਂ ਨੇ ਅਹਿਮ ਭੁਮਿਕਾ ਨਿਭਾਈ ਹੈ। ਇਸ ਫਿਲਮ ਵਿਚ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਜ ਵੀ ਧਰਮ ਅਤੇ ਅਧਿਆਤਮ ਦਾ ਸੰਦੇਸ਼ ਦਿੰਦੇ ਦਿਖਾਈ ਦੇਣਗੇ।

