ਅੰਮ੍ਰਿਤਸਰ

ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਦਾ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ

ਅੰਮ੍ਰਿਤਸਰ, 12 ਜੂਨ (ਸੁਖਬੀਰ ਸਿੰਘ/ਮਧੂਸਾਰ ਬਿਊਰੋ) – ਸਥਾਨਕ ਪਿੰਡ ਅਦਲੀਵਾਲਾ ਗੁਰਦੁਆਰਾ ਦਸਵੀ ਪਾਤਸ਼ਾਹੀ ਵਿਖੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਦਾ ਮੁਫਤ ਮੈਡੀਕਲ ਚੈਕਅਪ ਕੈਂਪ ਸਰਪੰਚ ਹਰਕੰਵਲਜੀਤ ਸਿੰਘ ਹੈਪੀ ਦੀ ਦੇਖ ਰੇਖ ਵਿਚ ਲਗਾਇਆ ਗਿਆ ਇਸ ਮੌਕੇ ਅੰਮ੍ਰਿਤਸਰ ਦੇ ਉਘੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨਾਂ ਦੇ ਮਾਹਿਰ ਡਾ. ਰਾਘਵ ਵਾਧਵਾ ਨਿਊਰੋਂ ਸਰਜਨ ਨੇ ਲਗਭਗ 100 ਮਰੀਜਾਂ ਦਾ ਮੁਫਤ ਮੁਆਇਨਾ ਕਰਕੇ ਮੁਫਤ ਦਵਾਈਆਂ ਦਿੱਤੀਆ। ਇਸ ਮੌਕੇ ਡਾ. ਰਾਘਵ ਨੇ ਰੀੜ੍ਹ ਦੀ ਹੱਡੀ ਅਤੇ ਦਿਮਾਗੀ ਬਿਮਾਰੀਆਂ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ।

ਇਸ ਮੌਕੇ ਡਾ. ਰਾਘਵ ਵਾਧਵਾ ਨੇ ਕਿਹਾ ਕਿ ਪਿਠ ਦੇ ਦਰਦ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ। ਇਸ ਵਿਚ ਅਪਣੇ ਆਪ ਕੋਈ ਦਰਦ ਨਿਵਾਰਕ ਦਵਾਈ ਨਹੀਂ ਲੈਣੀ ਚਾਹੀਦੀ ਅਤੇ ਨਾ ਹੀ ਮਲਾਨਾ ਚਾਹੀਦਾ ਹੈ ਸਗੋਂ ਕਿਸੇ ਮਾਹਿਰ ਡਾਕਟਰ ਦੀ ਸਲਾਹ ਲੈ ਕੇ ਇਲਾਜ਼ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਕੇ.ਜੇ ਸਿੰਘ ਵਾਲੀਆ, ਸੁਖਰਾਜ ਸਿੰਘ, ਬੂਆ ਸਿੰਘ ਕਿਸਾਨ ਆਗੂ, ਇੰਦਰਜੀਤ ਸਿੰਘ ਸਾਬਕਾ ਪੰਚ, ਸੁਖਚੈਨ ਸਿੰਘ ਸੰਮਤੀ ਮੈਂਬਰ, ਜੋਬਿਨਜੀਤ ਸਿੰਘ, ਗੁਰਸ਼ਰਨਜੀਤ ਸਿੰਘ, ਬਾਜ ਸਿੰਘ ਪੰਚ, ਸਕੱਤਰ ਸਿੰਘ, ਜੋਧਾ ਸਿੰਘ, ਅਸ਼ੋਕ ਕੁਮਾਰ, ਸਾਗਰ, ਨੀਰਜ ਕੁਮਾਰ, ਬਬਲਪ੍ਰੀਤ, ਪਵਨ ਯਾਦਵ, ਸ਼ੁਭਮ, ਸਰਬਜੀਤ ਸਿੰਘ, ਮੋਹਿਤ ਸੋਨੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *