ਹਰਿਆਣਾਦੇਸ਼-ਵਿਦੇਸ਼

2023 ਤੱਕ ਉਤਰਾਖੰਡ ਪੂਰੀ ਤਰ੍ਹਾਂ ਨਾਲ ਹਰਿਆਣਾ ਦੀ ਆਨਲਾਇਨ ਅਧਿਆਪਕ ਟ੍ਰਾਂਸਫਰ ਨੀਤੀ ਨੂੰ ਆਪਣਾ ਲਵੇਗਾ : ਧਨ ਸਿੰਘ ਰਾਵਤ

ਗੁਆਂਢੀ ਰਾਜ ਹਰਿਆਣਾ ਦੀ ਸਿਖਿਆ ਨੀਤੀ ਅਪਨਾਉਣ ਲਈ ਉਤਸੁਕ- ਸਿਖਿਆ ਮੰਤਰੀ ਸ੍ਰੀ ਕੰਵਰ ਪਾਲ

ਹਰਿਆਣਾ ਵਿਚ 93 ਫੀਸਦੀ ਅਧਿਆਪਕ ਇਸ ਆਨਲਾਇਨ ਟ੍ਰਾਂਸਫਰ ਨੀਤੀ ਤੋਂ ਸੰਤੁਸ਼ਟ

ਚੰਡੀਗੜ੍ਹ, 13 ਜੂਨ (ਹਰਮਿੰਦਰ ਨਾਗਪਾਲ/ਮਧੂਸਾਰ ਬਿਊਰੋ) ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਹਰਿਆਣਾ ਦੀ ਸਿੱਖਿਆ ਨੀਤੀ ਦੀ ਪੂਰਾ ਦੇਸ਼ ਦੇ ਕਈ ਸੂਬਿਆਂ ਵਿਚ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਹੋਰ ਸੂਬਿਆਂ ਦੇ ਸਿਖਿਆ ਵਿਭਾਗ ਦੇ ਨੁਮਾਇੰਦੇ ਇਸ ਨੀਤੀ ਨੂੰ ਡੁੰਘਾਈ ਨਾਲ ਸਮਝਣ ਲਈ ਹਰਿਆਣਾ ਦਾ ਦੌਰਾ ਕਰ ਰਹੇ ਹਨ ਅਤੇ ਇਸ ਨੂੰ ਆਪਣੇ ਸੂਬੇ ਵਿਚ ਲਾਗੂ ਕਰਨ ਦੀ ਯੋਜਨਾ ਵੀ ਬਣਾ ਰਹੇ ਹਨ। ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ ਨੇ ਇਹ ਗਲ ਉਤਰਾਖੰਡ ਦੇ ਸਿਖਿਆ ਮੰਤਰੀ ਸ੍ਰੀ ਧਨ ਸਿੰਘ ਰਾਵਤ ਦੇ ਨਾਲ ਅੱਜ ਇੱਥੇ ਹਰਿਆਣਾ ਨਿਵਾਸ ਵਿਚ ਪ੍ਰਬੰਧਿਤ ਇਕ ਸੰਯੁਕਤ ਪ੍ਰੇਯ ਕਾਨਫ੍ਰੈਂਸ ਵਿਚ ਕਹੀ। ਉਨ੍ਹਾਂ ਨੇ ਦਸਿਆ ਕਿ ਉਤਰਾਖੰਡ ਦੇ ਸਿਖਿਆ ਮੰਤਰੀ ਸ੍ਰੀ ਧਨ ਸਿੰਘ ਰਾਵਤ ਉਤਰਾਖੰਡ ਦੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਦੇ ਇਕ ਵਫਦ ਨਾਲ ਹਰਿਆਣਾ ਦੀ ਸਿਖਿਆ ਨੀਤੀ ਦੇ ਨਾਲ-ਨਾਲ ਆਨਲਾਇਨ ਅਧਿਆਪਕ ਟ੍ਰਾਂਸਫਰ ਨੀਤੀ ਦੀ ਬਾਰੀਕਿਆ ਨੂੰ ਸਮਝਨ ਲਈ ਹਰਿਆਣਾ ਦਾ ਦੌਰੇ ‘ਤੇ ਹਨ। ਉਨ੍ਹਾਂ ਨੇ ਕਿਹਾ ਕਿ ਉਤਰਾਖੰਡ ਪਹਾੜੀ ਇਲਾਕੇ ਦੇ ਕਾਰਨ ਅਧਿਆਪਕਾਂ ਦੀ ਤੈਨਾਤੀ ਵਿਚ ਵੱਖ-ਵੱਖ ਚਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਹਰਿਆਣਾ ਦੀ ਨੀਤੀ ਆਪਣਾ ਕੇ ਊਹ ਵੀ ਆਪਣੈ ਸਕੂਲਾਂ ਵਿਚ ਵਿਵੇਕਪੂਰਣ ਢੰਗ ਨਾਲ ਅਧਿਆਪਕ ਉਪਲਬਧ ਕਰਵਾ ਸਕਣਗੇ।

ਪ੍ਰੇਸ ਕਾਨਫ੍ਰੈਂਸ ਤੋਂ ਪਹਿਲਾਂ ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ ਜਿਸ ਵਿਚ ਦੋਵਾਂ ਸੂਬਿਆਂ ਦੇ ਨੁਮਾਇੰਦਿਆਂ ਨੇ ਹਰਿਆਣਾ ਦੀ ਸਿਖਿਆ ਨੀਤੀ ਅਤੇ ਇਸ ਦੇ ਸਫਲ ਲਾਗੂ ਕਰਨ ਦੇ ਸਬੰਧ ਵਿਚ ਵਿਆਪਕ ਚਰਚਾ ਕੀਤੀ। ਉਤਰਾਖੰਡ ਦੇ ਸਿਖਿਆ ਮੰਤਰੀ ਸ੍ਰੀ ਧਨ ਸਿੰਘ ਰਾਵਤ ਨੇ ਕਿਹਾ ਕਿ ਹਰਿਆਣਾ ਦੀ ਆਨਲਾਇਨ ਅਧਿਆਪਕ ਟ੍ਰਾਂਸਫਰ ਨੀਤੀ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਨੇ ਕਿਹਾ ਕਿ ਨੀਤੀ ਦੀ ਬਾਰੀਕਿਆਂ ਦਾ ਵਿਸ਼ਲੇਸ਼ਨ ਕਰਦੇ ਹੋਏ ਅਸੀਂ ਇਸ ਸਾਲ 2023 ਤਕ ਉਤਰਾਖੰਡ ਰਾਜ ਵਿਚ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹੈਰਾਨੀ ਦੀ ਗਲ ਹੈ ਕਿ ਹਰਿਆਣਾ ਵਿਚ 93 ਫੀਸਦੀ ਅਧਿਆਪਕ ਇਸ ਆਨਲਾਇਨ ਟ੍ਰਾਂਸਫਰ ਨੀਤੀ ਤੋਂ ਸੰਤੁਸ਼ਟ ਹਨ, ਜੋ ਕਿ ਇਸ ਗਲ ਦਾ ਪ੍ਰਮਾਣ ਹੈ ਕਿ ਇਹ ਨੀਤੀ ਕਿੰਨੀ ਚੰਗੀ ਤਰ੍ਹਾ ਤਿਆਰ ਕੀਤੀ ਗਈ ਹੈ।

ਹਰਿਆਣਾ ਦੀ ਆਨਲਾਇਨ ਅਧਿਆਪਕ ਟ੍ਰਾਂਸਫਰ ਨੀਤੀ ਦੇ ਸਬੰਧ ਵਿਚ ਮੀਡੀਆਂ ਕਰਮਚਾਰੀਆਂ ਵੱਲੋਂ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਸ੍ਰੀ ਕੰਵਰ ਪਾਲ ਨੇ ਕਿਹਾ ਕਿ ਇਸ ਨੀਤੀ ਦੇ ਤਹਿਤ ਹੁਣ ਤਕ ਇਕ ਲੱਖ ਅਧਿਆਪਕਾਂ ਦਾ ਤਬਾਦਲਾ ਕੀਤਾ ਜਾ ਚੁੱਕਾ ਹੈ, ਜੋ ਨੀਤੀ ਦੇ ਸਫਲ ਲਾਗੂ ਕਰਨ ਨੂੰ ਦਰਸ਼ਾਉਂਦਾ ਹੈ। ਉਨ੍ਹਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵਿਸ਼ੇਸ਼ ਰੂਪ ਨਾਲ ਕਿਹਾ ਸੀ ਕਿ ਰਾਜ ਦੀ ਸਿਖਿਆ ਵਿਵਸਥਾ ਵਿਚ ਪੂਰੀ ਪਾਰਦਰਸ਼ਿਤਾ ਯਕੀਨੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਮਰਪਿਤ ਹੈਲਪਲਾਇਨ ਅਤੇ ਆਨਲਾਇਨ ਸ਼ਿਕਾਇਤ ਹੱਲ ਪ੍ਰਣਾਲੀ ਦੇ ਨਾਲ ਸਕੂਲਾਂ, ਵਿਅਿਦਾਰਥੀਆਂ ਅਤੇ ਅਧਿਆਪਕਾਂ ਦਾ ਮੌਜੂਦਾ ਡਾਟਾਬੇਸ ਅਤੇ ਇਸ ਵਿਚ ਮੁਨੱਖ ਦਖਲਅੰਦਾਜੀ ਨਹੀਂ ਹੋਣਾ ਇਸ ਪ੍ਰਣਾਲੀ ਨੂੰ ਹੋਰ ਵੱਧ ਮਜਬੂਤ ਅਤੇ ਪਾਰਦਰਸ਼ੀ ਬਣਾਉਂਦਾ ਹੈ। ਇਸ ਪ੍ਰੇਸ ਕਾਨਫ੍ਰੈਂਸ ਦੌਰਾਨ ਹਰਿਆਣਾ ਦੇ ਮੁੱਢਲੀ ਸਿਖਿਆ ਦੇ ਨਿਦੇਸ਼ਕ ਅਤੇ ਸਕੂਲ ਸਿਖਿਆ ਵਿਭਾਗ ਦੇ ਵਿਸ਼ੇਸ਼ ਸਕੱਤਰ ਅੰਸ਼ਜ ਸਿੰਘ, ਉਤਰਾਖੰਡ ਸਕੂਲ ਸਿਖਿਅਆ ਦੇ ਸਕੱਤਰ ਰਮਨ ਰਵਿਨਾਥ, ਉਤਰਾਖੰਡ ਸਕੂਲ ਸਿਖਿਆ ਦੇ ਮਹਾਨਿਦੇਸ਼ਕ ਬੰਸੀਧਰ ਤਿਵਾਰੀ ਤੋਂ ਇਲਾਵਾ ਦੋਵਾਂ ਸੂਬਿਆਂ ਦੇ ਸਿਖਿਆ ਵਿਭਾਗ ਦੇ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *