ਅਫਗਾਨਿਸਤਾਨ ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਬਣਦੀ ਜੁੰਮੇਵਾਰੀ ਨਿਭਾਵੇ: ਬਾਬਾ ਬਲਬੀਰ ਸਿੰਘ
ਗੁਰਦੁਆਰਾ ਕਰਤੇ ਪ੍ਰਵਾਨ ਤੇ ਹਮਲਾ ਕਮਜ਼ੋਰ ਲੋਕਾਂ ਦੀ ਨਿਸ਼ਾਨੀ
ਅੰਮਿ੍ਰਤਸਰ 18 ਜੂਨ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਅਫਗਾਨਿਸਤਾਨ ਵਿੱਚ ਸਿੱਖਾਂ ਦੇ ਗੁਰਦੁਆਰਾ ‘ਕਰਤੇ ਪ੍ਰਵਾਨ’ ਚ ਤੜਕਸਾਰ ਕੁਝ ਮਨੱੁਖਤਾ ਮਾਰੂ ਲੋਕਾਂ ਵੱਲੋਂ ਕੀਤੇ ਗਏ ਹਮਲੇ ਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ਅਕਾਲੀ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਅਫਗਾਨਿਸਤਾਨ ਵਿਚ ਰਹਿੰਦੇ ਸਿਖਾਂ ਦੀ ਸੁਰੱਖਿਆਂ ਲਈ ਅਫਗਾਨਿਸਤਾਨ ਸਰਕਾਰ ਤੇ ਕੂਟਨੀਤਕ ਸਬੰਧਾਂ ਰਾਹੀ ਜਬਰਦਸਤ ਦਬਾਅ ਬਣਾਏ। ਆਏ ਦਿਨ ਕਾਬਲ ਦੇ ਸਿੱਖਾਂ ਨੂੰ ਅਜਿਹੀਆਂ ਦਰਦਨਾਕ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਬਲ ਵਿਚ ਵਸ ਰਹੇ ਸਿੱਖਾਂ ਨੂੰ ਕਦੀ ਘਰਾਂ ਚ ਕੱਢ ਕੇ ਅਤੇ ਕਦੀ ਦੁਕਾਨਾਂ ਵਿਚ ਗੋਲੀਆਂ ਮਾਰੀਆਂ ਜਾ ਰਹੀਆਂ ਹਨ, ਹੁਣ ਉਨ੍ਹਾਂ ਦੇ ਗੁਰਅਸਥਾਨਾਂ ਨੂੰ ਨਿਸ਼ਾਨਾ ਬਨਾਇਆਂ ਜਾ ਰਿਹਾ ਹੈ। ਕਾਬਲ ਵਿਖੇ ਗੁਰੂ ਨਾਨਕ ਸਾਹਿਬ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਕਰਤੇ ਪ੍ਰਵਾਨ ਤੇ ਹਮਲਾ ਅਤਿ ਨਿੰਦਨ ਯੋਗ ਤੇ ਘਟੀਆ ਲੋਕਾਂ ਦੀ ਕਾਰਵਾਈ ਹੈ।
ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਹਰ ਦੇਸ਼ ਵਿਚ ਵਸਦੇ ਘੱਟ ਗਿਣਤੀਆਂ ਦੀ ਸੁਰੱਖਿਆ ਕਰਨੀ ਉਥੋ ਦੀ ਸਰਕਾਰ ਦੀ ਨੈਤਿਕ ਜੁੰਮੇਵਾਰੀ ਹੈ। ਬੇਹੱਦ ਅਫਸੋਸ ਹੈ ਕਿ ਅਫਗਾਨਿਸਤਾਨ ਦੀ ਰਾਜਧਾਨੀ ਵਿਚ ਸਿਖਾਂ ਦੇ ਧਾਰਮਿਕ ਅਸਥਾਨਾਂ ਨੂੰ ਦਹਿਸ਼ਤ ਗਰਦ ਲੋਕਾਂ ਵਲੋਂ ਨਿਸ਼ਾਨਾ ਬਨਾਦਿਆ ਜਾ ਰਿਹਾ ਹੈ ਅਜਿਹੇ ਹਮਲੇ ਘੱਟ ਗਿਣਤੀ ਲੋਕਾਂ ਵਿਚ ਡਰ ਖੋਫ, ਸਹਿਮ ਤੇ ਅਸੁਰੱਖਿਅਤ ਦੀ ਭਾਵਨਾ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਪਿਛਲੇ ਲੰਘੇ ਸਾਲ ਵਿਚ ਵੀ ਗੁਰਘਰਾਂ ਵਿਚ ਸਿੱਖਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਸ਼ੋਭਿਤ ਕਰਨ ਤੋਂ ਰੋਕਿਆ ਗਿਆ ਸੀ। ਸਿੱਖਾਂ ਨੂੰ ਅਗਵਾ ਕਰਨਾ ਬੇਰਹਿਮੀ ਨਾਲ ਕਤਲ ਕਰ ਦੇਣਾ ਸੂਰਮਗਤੀ ਨਹੀ ਹੈ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਅਫਗਾਨਿਸਤਾਨ ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਲਈ ਆਪਣੀ ਬਣਦੀ ਜੁੰਮੇਵਾਰੀ ਨਿਭਾਵ

