ਸਬ ਨੈਸ਼ਨਲ ਪਲਸ ਪੋਲਿਓ ਰਾਊਂਡ ਦੇ ਪਹਿਲੇ ਦਿਨ 13756 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ : ਸਿਵਲ ਸਰਜਨ ਡਾ. ਰਾਜੂ ਧੀਰ
ਪਟਿਆਲਾ 19 ਜੂਨ (ਮਧੂਸਾਰ ਬਿਊਰੋ) ਸਿਹਤ ਵਿਭਾਗ, ਪੰਜਾਬ ਦੇ ਡਿਪਟੀ ਡਾਇਰੈਕਟਰ ਡਾ. ਸੁੱਖਮਿੰਦਰ ਸਿੰਘ ਅਤੇ ਸਿਵਲ ਸਰਜਨ ਪਟਿਆਲਾ ਡਾ. ਰਾਜੂ ਧੀਰ ਵੱਲੋਂ ਜਿਲ੍ਹੇ ਵਿਚ ਚਲਾਏ ਜਾ ਰਹੇ ਸਬ ਨੈਸ਼ਨਲ ਪਲਸ ਪੋਲਿਓ ਰਾਊਂਡ ਦੀ ਸ਼ੁਰੂਆਤ ਰਾਜਪੁਰਾ ਕਲੌਨੀ ਡਿਸਪੈਂਸਰੀ ਦੇ ਅਧੀਨ ਆਉਂਦੇ ਏਰੀਏ ਰਾਜਸਥਾਨੀ ਝੁੱਗੀਆਂ ਵਿਚ 0 ਤੋ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾ ਕੇ ਕੀਤੀ ਗਈ।ਇਸ ਮੋਕੇ ਉਹਨਾਂ ਨਾਲ ਕਾਰਜਕਾਰੀ ਜਿਲਾ ਟੀਕਕਰਨ ਅਫਸਰ ਡਾ. ਰੂਪਨਦੀਪ ਕੌਰ, ਸੀਨੀਅਰ ਮੈਡੀਕਲ ਅਫਸਰ ਡਾ. ਸੰਜੇ ਬਾਂਸਲ , ਡਾ. ਹਰਸਿਮਰਨ ਕੌਰ ,ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਅਤੇ ਜਸਜੀਤ ਕੌਰ , ਫਾਰਮੇਸੀ ਅਫਸਰ ਇੰਦਰਜੀਤ ਸਿੰਘ , ਏ.ਐਨ.ਐਮ. ਸੰਦੀਪ ਕੋਰ , ਆਸ਼ਾ ਵਰਕਰ ਬਲਵਿੰਦਰ ਕੌਰ ਅਤੇ ਸਰੋਜ਼ ਰਾਣੀ ਆਦਿ ਹਾਜ਼ਰ ਸਨ। ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਇਸ ਵਾਰ ਜਿਲੇ ਵਿਚ ਸਬ ਨੈਸ਼ਨਲ ਪਲਸ ਪੋਲਿਓ ਰਾਊਂਡ ਤਹਿਤ 0 ਤੋਂ 5 ਸਾਲ ਤੱਕ ਦੇ 25326 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ ।
ਜਿਸ ਲਈ ਘਰ-ਘਰ ਜਾਣ ਵਾਲੀਆਂ 209 ਟੀਮਾਂ ਅਤੇ 13 ਮੋਬਾਇਲ ਟੀਮਾਂ ਲਗਾਈਆਂ ਗਈਆਂ ਹਨ । ਇਹਨਾਂ ਟੀਮਾਂ ਦੇ ਕੰਮ ਦੀ ਦੇਖ ਰੇੇਖ ਲਈ 22 ਸੁਪਰਵਾਈਜਰ ਵੀ ਲਗਾਏ ਗਏ ਹਨ। ਸਮੂਹ ਸਿਹਤ ਪ੍ਰੋਗਰਾਮ ਅਫਸਰਾਂ ਵੱਲੋ ਵੀ ਵੱਖ-ਵੱਖ ਬਲਾਕਾਂ ਵਿਚ ਜਾ ਕੇ ਜਿਲੇ ਵਿਚ ਚਲਾਈ ਜਾ ਰਹੀ ਮੁਹਿੰਮ ਦਾ ਜਾਇਜਾ ਲਿਆ ਗਿਆ।ਉਹਨਾਂ ਦੱਸਿਆ ਕਿ ਰਾਊਂਡ ਦੇ ਪਹਿਲੇ ਦਿਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਝੁੱਗੀ ਝੋਪੜੀਆਂ,ਸੱਲਮ ਬਸਤੀਆਂ, ਭੱਠਿਆਂ ਪਥੇਰਾਂ, ਦਾਣਾ ਮੰਡੀਆਂ, ਸ਼ੈਲਰਾਂ ਤੇ ਨਵੀਆਂ ਉਸਾਰੀ ਅਧੀਨ ਇਮਾਰਤਾਂ ਆਦਿ ਥਾਂਵਾ ਤੇ ਰਹਿ ਰਹੇ ਪਰਿਵਾਰਾਂ ਦੇ 5 ਸਾਲ ਤੱਕ ਦੇ 13756 ਬੱਚਿਆਂ ਨੂੰ ਪੋਲਿਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ ਗਈਆਂ ਅਤੇ ਬਾਕੀ ਰਹਿੰਦੇ ਬੱਚਿਆਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 20 ਅਤੇ 21 ਜੂਨ ਨੂੰ ਵੀ ਘਰ-ਘਰ ਜਾ ਕੇ ਦਵਾਈ ਪਿਲਾਈ ਜਾਵੇਗੀ। ਇਸ ਮੌਕੇ ਸਿਵਲ ਸਰਜਨ ਡਾ: ਰਾਜ ੂਧੀਰ ਵੱਲੋ ਝੁੱਗੀ ਝੋਪੜੀਆਂ,ਸੱਲਮ ਬਸਤੀਆਂ, ਭੱਠਿਆਂ ਪਥੇਰਾਂ, ਦਾਣਾ ਮੰਡੀਆਂ, ਸ਼ੈਲਰਾਂ ਤੇ ਨਵੀਆਂ ਉਸਾਰੀ ਅਧੀਨ ਇਮਾਰਤਾਂ ਆਦਿ ਥਾਂਵਾ ਤੇ ਰਹਿ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਪੋਲੀਓ ਤੇ ਜਿੱਤ ਨੂੰ ਬਰਕਰਾਰ ਰੱਖਣ ਲਈ ਆਪਣੇ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਜਰੂਰ ਪਿਲਾਈਆਂ ਜਾਣ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦਿੱਤਾ ਜਾਵੇ।

