ਪਟਿਆਲਾ

ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵੱਲੋਂ ਮਿੰਨੀ ਸਕੱਤਰੇਤ ਵਿਖੇ ਕਰਮਚਾਰੀਆਂ ਦਾ ਮਿੰਨੀ ਇਜਲਾਸ ਹੋਇਆ

ਪਟਿਆਲਾ 21 ਜੂਨ (ਰਮਨਦੀਪ/ਮਧੂਸਾਰ ਬਿਊਰੋ) ਅੱਜ ਇਥੇ ਨਿਰਮਾਣ ਭਵਨ ਮਿੰਨੀ ਸਕੱਤਰੇਤ ਵਿਖੇ ਪੰਜਾਬ ਲੋਕ ਨਿਰਮਾਣ ਵਿਭਾਗ (ਬਿਜਲੀ ਵਿੰਗ ਪਟਿਆਲਾ) ਦੇ ਦਰਜ ਤਿੰਨ, ਦਰਜਾ ਚਾਰ, ਟੈਕਨੀਕਲ ਅਤੇ ਕੰਟਰੈਕਟ / ਆਊਟ ਸੋਰਸ ਕਰਮਚਾਰੀਆਂ ਦਾ ਮਿੰਨੀ ਇਜਲਾਸ ਹੋਇਆ। ਇਸ ਇਜਲਾਸ ਵਿੱਚ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸ: ਦਰਸ਼ਨ ਸਿੰਘ ਲੁਬਾਣਾ, ਜਿਲ੍ਹਾਂ ਪ੍ਰਧਾਨ ਜਗਮੋਹਨ ਸਿੰਘ ਨੌ ਲੱਖਾ ਜਰਨਲ ਸਕੱਤਰ ਮਾਧੋ ਲਾਲ ਰਾਹੀਂ ਅਤੇ ਪਸ਼ੂ ਪਾਲਣ ਦੇ ਪ੍ਰਧਾਨ ਇੰਦਰਪਾਲ ਵਾਲੀਆ ਸ਼ਹਿਰੀ ਪ੍ਰਧਾਨ ਰਾਮ ਲਾਲ ਰਾਮਾ ਆਦਿ ਆਗੂ ਸ਼ਾਮਲ ਹੋਏ। ਇਸ ਮੌਕੇ ਤੇ ਮੰਗ ਕੀਤੀ ਗਈ ਕਿ ਕੰਟਰੈਕਟ / ਆਊਟ ਸੋਰਸ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ ਜੇਕਰ ਇਸ ਵਿੱਚ ਸਰਕਾਰ ਵੱਲੋਂ ਕੋਈ ਦੇਰੀ ਕੀਤੀ ਜਾਂਦੀ ਹੈ ਤਾਂ ਘੱਟੋ-ਘੱਟ ਉਜਰਤ 21000 ਰੁਪਏ ਪ੍ਰਤੀ ਮਹੀਨਾ ਲਾਗੂ ਕੀਤੀ ਜਾਵੇ ਤਾਂ ਜੋ ਅਸਮਾਨ ਝੂਹ ਰਹੀ ਮਹਿੰਗਾਈ ਤੋਂ ਇਹਨਾਂ ਕਾਮਿਆਂ ਨੂੰ ਰਾਹਤ ਮਿਲ ਸਕੇ ਅਤੇ 2004 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ।

ਮਿੰਨੀ ਇਜਲਾਸ ਦੌਰਾਨ ਅਗਲੇ ਸਮੇਂ ਲਈ ਚੌਣ ਵੀ ਸਰਬ ਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਚੇਅਰ ਮੈਨ ਸ੍ਰੀ ਜਸਪਾਲ ਮਹਿਰਾ, ਪ੍ਰਧਾਨ ਮੋਦ ਨਾਥ ਸ਼ਰਮਾ, ਮੁੱਖ ਸਲਾਹਕਾਰ ਓਂਕਾਰ ਸਿੰਘ ਦਮਨ, ਜਨਰਲ ਸਕੱਤਰ ਲਾਭ ਸਿੰਘ ਲੰਗ, ਸੀਨੀਅਰ ਮੀਤ ਪ੍ਰਧਾਨ ਦਲਵਿੰਦਰ ਸਿੰਘ ਵਿਰਕ, ਮੀਤ ਪ੍ਰਧਾਨ ਸਰਬੱਤ ਸਿੰਘ, ਜਸਵਿੰਦਰ ਸਿੰਘ ਸਕਰਾਲੀ, ਸੰਦੀਪ ਕੁਮਾਰ ਸੰਜੂ, ਪ੍ਰੈੱਸ ਸਕੱਤਰ ਸੁਰਜੀਤ ਕੁਮਾਰ, ਖਜਾਨਚੀ ਅਮਨਦੀਪ ਸਿੰਘ, ਪ੍ਰਚਾਰ ਸਕੱਤਰ ਜਸਵਿੰਦਰ ਸਿੰਘ ਲੁਬਾਣਾ, ਜੱਥੇਬੰਦ ਸਕੱਤਰ ਗਗਨਦੀਪ ਸਿੰਘ, ਜੁਆਇੰਟ ਸਕੱਤਰ ਵਿਜੇ ਕੁਮਾਰ ਗਰਗ, ਦਫਤਰੀ ਸਕੱਤਰ ਸਵਰਨਜੀਤ ਸਿੰਘ ਅੰਨੂ ਆਦਿ ਆਗੂ ਸ਼ਾਮਲ ਹਨ।

Leave a Reply

Your email address will not be published. Required fields are marked *