ਅੰਮ੍ਰਿਤਸਰ

ਮੁਸਲਿਮ ਵੈਲਫੇਅਰ ਸੋਸਾਇਟੀ ਵਲੋਂ ਮਾਨਸਿਕ ਬਿਮਾਰੀਆਂ ਬਾਰੇ ਸੈਮੀਨਾਰ ਕਰਵਾਇਆ

ਮਾਨਸਿਕ ਬਿਮਾਰੀਆਂ ਦਾ ਇਲਾਜ ਸੰਭਵ ਹੈ – ਡਾ.ਰਾਘਵ ਵਾਧਵਾ

ਅੰਮ੍ਰਿਤਸਰ, (ਸੁਖਬੀਰ ਸਿੰਘ/ਮਧੂਸਾਰ ਬਿਊਰੋ) – ਆਲ ਮੁਸਲਿਮ ਵੈਲਫੇਅਰ ਸੋਸਾਇਟੀ ਇੰਡਿਆ ਵਲੋਂ ਪ੍ਰਧਾਨ ਮਾਣਿਕ ਅਲੀ ਦੀ ਅਗਵਾਈ ਵਿਚ ਮਾਨਸਿਕ ਬਿਮਾਰੀਆਂ ਸੰਬੰਧੀ ਇਕ ਸੈਮੀਨਾਰ ਗਗਨ ਐਵਿਨਿਉ ਸ਼ੇਰ ਸ਼ਾਹ ਸੂਰੀ ਰੋਡ ਛੇਹਰਟਾ ਵਿਖੇ ਕਰਵਾਇਆ ਗਿਆ। ਜਿਸ ਵਿਚ ਅੰਮ੍ਰਿਤਸਰ ਦੇ ਉਘੇ ਨਿਊਰੋਂ ਸਰਜਨ ਡਾ. ਰਾਘਵ ਵਾਧਵਾ ਨੇ ਦਿਮਾਗੀ ਬਿਮਾਰੀਆਂ ਸੰਬੰਧੀ ਵਿਸਥਾਰ ਪੂਰਵਕ ਦੱਸਿਆ। ਇਸ ਮੌਕੇ ਡਾ. ਵਾਧਵਾ ਨੇ ਕਿਹਾ ਕਿ ਅੱਜ ਕਲ ਦੀ ਭਜਦੌੜ ਅਤੇ ਕੰਪੀਟਿਸ਼ਨ ਦੇ ਯੁਗ ਵਿਚ ਅਸੀਂ ਛੋਟੀਆਂ ਛੋਟੀਆ ਗੱਲਾਂ ਨੂੰ ਦਿਮਾਗ ਤੇ ਲਗਾ ਲੈਂਦੇ ਹਨ ਜਿਸ ਕਾਰਨ ਅਸੀਂ ਅਨੇਕਾਂ ਮਾਨਸਿਕ ਬਿਮਾਰੀਆਂ ਵਿਚ ਘਿਰ ਜਾਂਦੇ ਹਾਂ ਉਨ੍ਹਾਂ ਦੱਸਿਆ ਕਿ ਡਿਪ੍ਰੈਸ਼ਨ ਦੇ ਲਛਣਾਂ ਵਿਚ ਅਪਣੇ ਆਪ ਨੂੰ ਦੁਖੀ ਮਹਿਸੂਸ ਕਰਨਾ,

ਰੋਜ਼ਾਨਾ ਦੀਆਂ ਗਤੀਵਿਧੀਆਂ ਵਿਚ ਰੁਚੀ ਦਾ ਦਿਨੋਂ ਦਿਨ ਘਟਣਾ, ਸਿਰ ਦਰਦ, ਉਦਾਸੀ ਰਹਿਣਾ, ਛੋਟੀ ਛੋਟੀ ਗੱਲਾਂ ਤੇ ਗੁਸਾ ਆਉਣਾ, ਚਿੜਚਿੜਾਪਨ, ਨੀਂਦ ਨਾ ਆਉਣਾ ਜਾਂ ਨੀਂਦ ਜਿਆਦਾ ਆਉਣਾ, ਥਕਾਨ ਅਤੇ ਊਰਜਾ ਦੀ ਕਮੀ, ਭੁੱਖ ਘਟਣਾ, ਵਜਣ ਦਾ ਘਟ ਜਾਣਾ, ਹਮੇਸ਼ਾ ਚਿੰਤਾ, ਆਤਮ ਹੱਤਿਆ ਦਾ ਵਿਚਾਰ ਆਉਣਾ, ਅਪਣੇ ਆਪ ਨੂੰ ਅਸਫਲ ਜਾਂ ਦੋਸ਼ੀ ਮਹਿਸੂਸ ਕਰਨਾ ਆਦਿ ਅਨੇਕਾਂ ਅਜਿਹੇ ਕਾਰਨ ਹਨ ਜਿਹੜੇ ਮਾਨਸਿਕ ਬਿਮਾਰੀ ਵਲ ਇਸ਼ਾਰਾ ਕਰਦੇ ਹਨ ਉਨ੍ਹਾਂ ਕਿਹਾ ਕਿ ਇਸ ਦਾ ਇਲਾਜ ਸੰਭਵ ਹੈ ਮਰੀਜ਼ ਨੂੰ ਮਾਹਿਰ ਡਾਕਟਰ ਪਾਸ ਇਲਾਜ ਕਰਵਾਉਣਾ ਚਾਹੀਦਾ ਹੈ ਇਹ ਬਿਮਾਰੀ ਕੁਝ ਦਿਨਾਂ ਵਿਚ ਹੀ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਡਿਪ੍ਰੈਸ਼ਨ ਦੇ ਨਾਲ ਗਠੀਆ, ਦਮਾ, ਦਿਲ ਦੇ ਰੋਗ, ਕੈਂਸਰ, ਸ਼ੂਗਰ, ਮੋਟਾਪਾ ਆਦਿ ਰੋਗ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਇਸ ਮੌਕੇ ਹਾਫਿਜ ਹਾਕਮ, ਡਾ. ਮੋਤੀ ਰਹਿਮਾਨ, ਮਾਸਟਰ ਮੁਜੀਬਰ ਰਹਿਮਾਨ, ਮੋਹਮੰਦ ਰਫੀਕ, ਮੁਹੰਮਦ ਕਲੀਮ, ਸਮੀਰ ਅਲੀ, ਗੁਰਪਾਲ, ਕਾਸਿਮ ਮਲਿਕ, ਮੁਮਤਾਜ ਅਲੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *