ਪਟਿਆਲਾ

ਡਿਜੀਟਲ ਆਰਕਾਈਵਿੰਗ ਟੂਲਜ਼’ ਵਿਸ਼ੇ ਉੱਤੇ ਵਰਕਸ਼ਾਪ ਹੋਈ ਸੰਪੰਨ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵੱਲੋਂ ਇੱਕ ਤਿੰਨ-ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ‘ਡਿਜੀਟਲ ਆਰਕਾਈਵਿੰਗ ਟੂਲਜ਼’ ਵਿਸ਼ੇ ਉੱਤੇ ਕਰਵਾਈ ਗਈ ਇਹ ਵਰਕਸ਼ਾਪ ਵਿਭਾਗ ਦੀ ਇੰਗਲਿਸ਼ ਲਿਟਰੇਰੀ ਸੁਸਾਇਟੀ ਦੀ ਅਗਵਾਈ ਹੇਠ ‘ਗਲੋਬਲ ਸ਼ੈਕਸਪੀਅਰ ਸਟੱਡੀਜ਼’ ਅਧੀਨ ਉਲੀਕੀ ਗਈ ਸੀ। ਵਰਕਸ਼ਾਪ ਦਾ ਸੰਚਾਲਨ ਨੌਰਥ ਈਸਟਰਨ ਯੂਨੀਵਰਸਿਟੀ, ਬੋਸਟਨ, ਯੂ. ਐੱਸ’ ਤੋਂ ਸਕਾਲਰ ਵਿਜੇਤਾ ਸੈਣੀ ਵੱਲੋਂ ਕੀਤਾ ਗਿਆ। ਵਰਕਸ਼ਾਪ ਵਿੱਚ ਵਿਭਾਗ ਦੇ 27 ਖੋਜਾਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ।

ਵਰਕਸ਼ਾਪ ਦੇ ਅੰਤਲੇ ਦਿਨ ਵਿਦਾਇਗੀ ਸਮਾਰੋਹ ਦੌਰਾਨ ਵਰਕਸ਼ਾਪ ਕੋ-ਆਰਡੀਨੇਟਰ ਡਾ. ਧਰਮਜੀਤ ਸਿੰਘ ਵੱਲੋਂ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਗਿਆ। ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਰਾਜੇਸ਼ ਸ਼ਰਮਾ ਵੱਲੋਂ ਅਤੇ ਡਿਜੀਟਲ ਮਾਨਵਤਾ ਅਤੇ ਡੈਟਾ ਆਰਕਾਈਵਿੰਗ ਦੀ ਸਮਕਾਲੀ ਪ੍ਰਸੰਗਿਕਤਾ ਵਿਸ਼ੇ ਉੱਤੇ ਚਰਚਾ ਕੀਤੀ ਗਈ। ਵਿਜੇਤਾ ਸੈਣੀ ਵੱਲੋਂ ਡਿਜੀਟਲ ਮਾਨਵਤਾ ਦੇ ਉੱਭਰ ਰਹੇ ਖੇਤਰ, ਸਮਕਾਲੀ ਖੋਜ ਅਭਿਆਸਾਂ ਲਈ ਇਸਦੀ ਮਹੱਤਤਾ ਅਤੇ ਪ੍ਰਸੰਗਿਕਤਾ ਬਾਰੇ ਜਾਣੂ ਕਰਵਾਇਆ ਗਿਆ। ਪੁਰਾਲੇਖ ਖੋਜ ਦੀਆਂ ਵੱਖ-ਵੱਖ ਉਲਝਣਾਂ ਅਤੇ ਸਮੱਸਿਆਵਾਂ ਨੂੰ ਸਮਝਾਉਂਦੇ ਹੋਏ, ਉਨ੍ਹਾਂ ਇਸ ਬਾਰੇ ਵਿਸਥਾਰ ਵਿੱਚ ਗੱਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪੰਜਾਬ ਵਿੱਚ ਸ਼ੇਕਸਪੀਅਰ ਦੇ ਨਾਟਕਾਂ ਦੇ ਹੋਏ ਅਨੁਵਾਦਾਂ, ਰੂਪਾਂਤਰਣਾਂ ਆਦਿ ਦੇ ਤਰੀਕੇ ਬਾਰੇ ਵੀ ਗੱਲ ਕੀਤੀ ਗਈ।

Leave a Reply

Your email address will not be published. Required fields are marked *