ਪੰਜਾਬਪਟਿਆਲਾ

ਆਪ ਆਗੂ ਗਗਨਦੀਪ ਚੱਢਾ ਦੇ ਅੰਤਿਮ ਸੰਸਕਾਰ ਮੌਕੇ ਕਈ ਵਿਧਾਇਕਾਂ ਤੇ ਆਗੂਆਂ ਵੱਲੋਂ ਸਰਧਾਂਜਲੀ

ਪਟਿਆਲਾ, 24 ਜੂਨ (ਰਮਨਦੀਪ/ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਤੇ ਨੌਜਵਾਨ ਆਗੂ ਗਗਨਦੀਪ ਸਿੰਘ ਚੱਢਾ ਜਿਨਾ ਦਾ ਦਿਲ ਦੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ, ਦੇ ਅੰਤਿਮ ਸੰਸਕਾਰ ਮੌਕੇ ਅੱਜ ਵੀਰ ਜੀ ਦੀਆਂ ਮੜੀਆਂ ਪਟਿਆਲਾ ਵਿਖੇ ਕਈ ਵਿਧਾਇਕਾਂ ਤੇ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਸਰਧਾਂਜਲੀ ਅਰਪਿਤ ਕੀਤੀ ਗਈ। ਜਪੁ ਜੀ ਸਾਹਬਿ ਦਾ ਪਾਠ ਤੇ ਅਰਦਾਸ ਹੋਣ ਉਪਰੰਤ ਉਨਾ ਦੀ ਚਿਖਾ ਨੂੰ ਅਗਨੀ ਬੇਟੇ ਜੋਰਾਵਰ ਸਿੰਘ ਚੱਢਾ ਨੇ ਵਿਖਾਈ। ਜਦਕਿ ਮੁੱਖ ਮੰਤਰੀ ਪੰਜਾਬ ਵੱਲੋਂ ਉਨਾ ਦੇ ਨੇੜਲੇ ਰਿਸਤੇਦਾਰ ਸ. ਤਰਲੋਕ ਸਿੰਘ ਤੂਰ ਤੇ ਸੀਨੀਅਰ ਪੱਤਰਕਾਰ ਬਲਤੇਜ ਪਨੂੰ ਸਮੇਤ ਸਮੂਹ ਜਿਲਾ ਪਟਿਅਲਾ ਦੇ ਵਿਧਾਇਕਾਂ ਸ. ਅਜੀਤਪਾਲ ਸਿੰਘ ਕੋਹਲੀ ਪਟਿਆਲਾ ਸਹਿਰੀ, ਸ. ਗੁਰਦੇਵ ਸਿੰਘ ਮਾਨ ਵਿਧਾਇਕ ਨਾਂਭਾ, ਸ. ਕੁਲਵੰਤ ਸਿੰਘ ਬਾਜੀਗਰ ਵਿਧਾਇਕ ਸਤਰਾਣਾ, ਸ. ਚੇਤਨ ਸਿੰਘ ਜੌੜਾਮਾਜਰਾ ਵਿਧਾਇਕ ਸਮਾਣਾ ਨੇ ਰੀਥ ਭੇਂਟ ਕਰਕੇ ਸਰਧਾਂਜਲੀ ਦਿੱਤੀ। ਇਸ ਦੋਰਾਨ ਵੱਡੀ ਗਿਣਤੀ ਵਿਚ ਪੰਜਾਬ, ਦਿੱਲੀ ਸਮੇਤ ਹੋਰਨਾ ਰਾਜਾਂ ਤੋਂ ਉਨਾ ਦੇ ਰਿਸਤੇਦਾਰ, ਦੋਸਤ ਮਿੱਤਰ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਸਰਧਾਂਜਲੀ ਦੇਣ ਪੁੱਜੇ ਹੋਏ ਸਨ। ਇਸ ਦੋਰਾਨ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ੳਐਸਡੀ ਰਾਜਵੀਰ ਸਿੰਘ ਘਰਾਚੋਂ, ਸ੍ਰੀ ਦਿਨੇਸ਼ ਚੱਢਾ ਵਿਧਾਇਕ ਰੋਪੜ, ਸ੍ਰੀਮਤੀ ਨੀਨਾ ਮਿੱਤਲ ਵਿਧਾਇਕ ਰਾਜੁਪਰਾ, ਸ੍ਰੀ ਗੁਰਿੰਦਰ ਸਿੰਘ ਗੈਰੀ ਵੜਿੰਗ ਵਿਧਾਇਕ ਅਮਲੋਹ, ਸ਼ ਗੁਰਲਾਲ ਸਿੰਘ ਵਿਧਾਇਕ ਘਨੌਰ, ਸ ਗੁਰਮੇਲ ਸਿਘ ਘਰਾਂਚੋ ਉਮੀਦਵਾਰ ਸਾਂਸਦ ਸੰਗਰੂਰ, ਸ੍ਰੀ ਦੁਰਗੇਸ਼ ਪਾਠਕ ਦਿੱਲੀ ਟੀਮ ਆਪ, ਸ. ਹਰਚੰਦ ਸਿੰਘ ਬਰਸਟ ਜਨਰਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ, ਸ. ਮਾਲਵਿੰਦਰ ਕੰਗ ਮੁੱਖ ਬੁਲਾਰਾ ਪੰਜਾਬ ਆਪ, ਸਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਮੇਘ ਚੰਦ ਸੇਰ ਮਾਜਰਾ ਜਿਲਾ ਪ੍ਰਧਾਨ ਦਿਹਾਤੀ, ਸ੍ਰੀ ਕੁੰਦਨ ਗੋਗੀਆ ਸੀਨੀਅਰ ਆਗੂ ਆਪ ਪਟਿਆਲਾ, ਰਮਨਦੀਪ ਕੌਰ ਬਤਰਾ ਭੈਣ, ਰੌਬਿਨ ਬਤਰਾ ਜੀਜਾ, ਰਾਜਵੀਰ ਸਿੰਘ ਚਹਿਲ ਬਲਾਕ ਪ੍ਰਧਾਨ, ਬਲਜਿੰਦਰ ਸਿੰਘ ਢਿਲੋਂ, ਜਸਵਿੰਦਰ ਰਿੰਪਾ ਬਲਾਕ ਪ੍ਰਧਾਨ, ਸੁਸੀਲ ਮਿੱਡਾ ਬਲਾਕ ਪ੍ਰਧਾਨ, ਰਾਜਿੰਦਰ ਮੋਹਨ ਬਲਾਕ ਪ੍ਰਧਾਨ, ਸੰਦੀਪ ਬੰਧੂ ਸੀਨੀਅਰ ਆਗੂ, ਰਾਜਵਿੰਦਰ ਕੌਰ ਥਿਆੜਾ ਮਹਿਲਾ ਵਿੰਗ ਪੰਜਾਬ, ਗੋਵਿੰਦਰ ਮਿੱਤਲ, ਨਵਜੋਤ ਜਰਗ, ਅਮਰੀਕ ਸਿੰਘ ਬੰਗੜ, ਵਰਿੰਦਰ ਸ਼ਰਮਾ, ਕੇ ਕੇ ਸ਼ਰਮਾ, ਸਿਮਰਨਪ੍ਰੀਤ ਸਿੰਘ ਯੂਥ ਵਿੰਗ, ਜਗਤਾਰ ਸਿੰਘ ਤਾਰੀ, ਨੰਦ ਕਿਸੋਰ ਜੋਨੀ, ਜਗਤਾਰ ਸਿੰਘ ਜੱਗੀ, ਜਰਨੈਲ ਸਿੰਘ ਮਨੂੰ, ਸੁਸੀਲ ਨਈਅਰ, ਅੰਗਰੇਜ ਸਿੰਘ, ਰਾਹੁਲ ਚੋਹਾਨ, ਅਮਨ ਬਾਂਸਲ, ਗੋਲੂ ਰਾਜਪੂਤ, ਬਿਕਰਮ ਸਰਮਾ, ਪਰਮਜੀਤ ਕੋਰ ਚਹਿਲ, ਮਨਪ੍ਰੀਤ ਕੌਰ, ਸਮੇਤ ਵੱਡੀ ਗਿਣਤੀ ਵਿਚ ਹੋਰ ਸੀਨੀਅਰ ਆਗੂ ਅਤੇ ਵਲੰਟੀਅਰ ਸਾਮਿਲ ਸਨ। ਇਸ ਮੋਕੇ ਇਕੱਤਰ ਆਗੂਆਂ ਨੈ ਕਿਹਾ ਕਿ ਸਾਡੇ ਲਈ ਇਹ ਬੇਹੱਦ ਦੁੱਖਦਾਈ ਖਬਰ ਹੈ, ਸਾਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਸਾਡੇ ਸਾਥੀ ਰਹੇ ਅਤੇ ਜੁਝਾਰੂ ਵਲੰਟੀਅਰ ਬਣ ਕੇ ਪੰਜਾਬ ‘ਚ ਸਾਡਾ ਸੰਗਠਨ ਬਣਾਉਣ ‘ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਗਗਨਦੀਪ ਸਿੰਘ ਚੱਢਾ ਸਾਡੇ ਵਿੱਚਕਾਰ ਨਹੀਂ ਰਹੇ। ਉਨਾ ਕਿਹਾ ਕੇ ਪੰਜਾਬ ਹੀ ਨਹੀਂ ਬਲਕਿ ਦਿੱਲੀ ਸਮੇਤ ਹੋਰਨਾ ਰਾਜਾਂ ਵਿਚ ਵੀ ਗਗਨ ਨੇ ਜਾ ਕੇ ਪਾਰਟੀ ਲਈ ਬਹੁਤ ਕੰਮ ਕੀਤਾ ਹੈ ਅਤੇ ਪਾਰਟੀ ਨੂੰ ਮਜਬੂਤ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਹੈ। ਆਗੂਆਂ ਨੇ ਕਿਹਾ ਕਿ ਇਸ ਘੜੀ ‘ਚ ਪੂਰੀ ਪਾਰਟੀ ਪਰਿਵਾਰ ਨਾਲ ਹੈ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖਸ਼ੇ।

Leave a Reply

Your email address will not be published. Required fields are marked *