ਪਟਿਆਲਾ

ਖ਼ਾਲਸਾ ਕਾਲਜ ਦੇ ਐਨ. ਸੀ. ਸੀ. ਕੈਡਿਟ ਨੇ ਲਗਾਇਆ ਸਾਲਾਨਾ ਅਕਾਦਮਿਕ ਕੈਂਪ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਐੱਨ. ਸੀ. ਸੀ. ਨੇਵਲ ਵਿੰਗ ਖ਼ਾਲਸਾ ਕਾਲਜ ਪਟਿਆਲਾ ਦੇ ਕੈਡਿਟਾਂ ਨੇ 1 ਪੰਜਾਬ ਨੇਵਲ ਯੂਨਿਟ ਐੱਨ. ਸੀ. ਸੀ. ਨੰਗਲ ਦੇ ਕਮਾਂਡਿੰਗ ਅਫਸਰ ਕੈਪਟਨ ਇੰਡੀਅਨ ਨੇਵੀ ਸਰਵਜੀਤ ਸਿੰਘ ਸੈਣੀ ਦੀ ਅਗਵਾਈ ਅਤੇ ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ, ਖ਼ਾਲਸਾ ਕਾਲਜ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ 15 ਜੂਨ 2022 ਤੋਂ ਲੈ ਕੇ 24 ਜੂਨ 2022 ਤਕ ਸਾਲਾਨਾ ਅਕਾਦਮਿਕ ਕੈੰਪ ਅਧੀਨ ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਵਿਚ ਸ਼ਮੂਲੀਅਤ ਕੀਤੀ। ਇਸ ਕੈਂਪ ਦੌਰਾਨ ਕਮਾਂਡਿੰਗ ਅਫਸਰ ਸਰਵਜੀਤ ਸੈਣੀ ਨੇ ਦੱਸਿਆ ਕਿ ਐੱਨ ਸੀ ਸੀ ਕੈਡਿਟ ਦੀ ਸ਼ਖਸੀਅਤ ਦੀ ਉਸਾਰੀ ਲਈ ਅਜਿਹੇ ਕੈਂਪ ਬਹੁਤ ਜਰੂਰੀ ਹਨ ਅਤੇ ਐੱਨ ਸੀ ਸੀ ਕੈਡਿਟ ਸਰਟੀਫਿਕੇਟ ਬੀ ਅਤੇ ਸੀ ਲਈ ਤਾਂ ਹੀ ਯੋਗ ਹੋ ਸਕਦੇ ਹਨ ਜੇਕਰ ਉਹ ਸਾਲਾਨਾ ਅਕਾਦਮਿਕ ਕੈਂਪ ਲਗਾ ਕੇ ਆਪਣੀਆਂ ਯੋਗਤਾਵਾਂ ਪੂਰੀਆਂ ਕਰਦਾ ਹੋਵੇ।

ਕੈਂਪ ਦੀ ਸਮਾਪਤੀ ਉਪਰੰਤ ਕਾਲਜ ਪਹੁੰਚਣ ਸਮੇਂ ਕੈਡਿਟਾਂ ਨਾਲ ਗੱਲਬਾਤ ਕਰਦਿਆਂ ਹੋਏ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਦੱਸਿਆ ਕਿ ਅਜਿਹੇ ਕੈਂਪਾਂ ਵਿੱਚ ਵਿਦਿਆਰਥੀ ਜਿੱਥੇ ਆਪਣੇ ਆਪ ਨੂੰ ਅਕਾਦਮਿਕ ਤੌਰ ’ਤੇ ਸਮੇਂ ਦਾ ਹਾਣੀ ਬਣਾਉਂਦਾ ਹੈ ਉੱਥੇ ਹੀ ਹੋਰ ਪੱਧਰਾਂ ’ਤੇ ਵੀ ਜਾਗਰੂਕ ਹੁੰਦਾ ਹੋਇਆ ਸਮੇਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਦਾ ਹੈ। ਕੈਂਪ ਦੌਰਾਨ ਖ਼ਾਲਸਾ ਕਾਲਜ ਦੇ ਕੈਡਿਟਾਂ ਨੇ ਵੱਖ ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ ਅਤੇ ਚੰਗੀਆਂ ਪ੍ਰਾਪਤੀਆਂ ਕੀਤੀਆਂ। ਇਨ੍ਹਾਂ ਪ੍ਰਾਪਤੀਆਂ ਵਿੱਚ ਕੈਡਿਟ ਅਨਮੋਲਪ੍ਰੀਤ ਸਿੰਘ ਅਤੇ ਕੈਡਿਟ ਗੁਰਵਿੰਦਰ ਸਿੰਘ ਨੇ ਵਾਲੀਬਾਲ ਮੁਕਾਬਲਿਆਂ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ। ਸੱਭਿਆਚਾਰਕ ਗਤੀਵਿਧੀਆਂ ਵਿਚ ਕੈਡਿਟ ਜਸਕਿਰਨਜੋਤ ਕੋਰ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਮਿਲਟਰੀ ਗੇਮ ਵਿਚ ਕੈਡਿਟ ਜਸਕਿਰਨਜੋਤ ਅਤੇ ਅਮਨਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਵਿਚ ਪਹੁੰਚਣ ’ਤੇ ਐੱਨ. ਸੀ. ਸੀ. ਨੇਵਲ ਵਿੰਗ ਦੇ ਸੀ. ਟੀ. ਓ. ਡਾ. ਸਰਬਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਦੇ ਹੋਏ ਭਵਿੱਖ ਵਿੱਚ ਆ ਰਹੇ ਹੋਰ ਕੈਂਪਾਂ ਅਤੇ ਮੁਕਾਬਲਿਆਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਕੈਂਪ ਤੋਂ ਵਾਪਸ ਆਏ ਸਾਰੇ ਕੈਡਿਟ ਹਾਜ਼ਰ ਸਨ।

Leave a Reply

Your email address will not be published. Required fields are marked *