ਪਟਿਆਲਾ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਫੱਗਣ ਮਾਜਰਾ ਵਿੱਚ ਕੀਤੀ ਗਈ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਅੱਜ ਮਿਤੀ 25 ਜੂਨ ਨੂੰ ਬਲਾਕ ਪਟਿਆਲਾ—2 ਦੀ ਮੀਟਿੰਗ ਫੱਗਣ ਮਾਜਰਾ ਗੁਰਦੁਆਰਾ ਸਾਹਿਬ ਜੰਗ ਸਿੰਘ ਭਟੇੜੀ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਜਿਸ ਵਿੱਚ ਬਾਰੇ ਬਲਾਕ ਦੇ ਕਮੇਟੀ ਮੈਂਬਰ ਪਿੰਡ ਇਕਾਈਆਂ ਦੇ ਕਮੇਟੀ ਮੈਂਬਰ ਅਤੇ ਬਲਾਕ ਦੇ ਸਾਰੇ ਅਹੁਦੇਦਾਰ ਇਕੱਠੇ ਹੋ ਕੇ ਵਿਚਾਰ ਕੀਤਾ ਗਿਆ। ਕਿ ਜੋ ਇਲਜਾਮ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਿਉਣਾ ਨੇ ਸੂਬਾ ਕਮੇਟੀ ਵਲੋਂ 7 ਲੱਖ ਰੁਪਏ ਲੈਣ ਦਾ ਦੋਸ਼ ਲਗਾਇਆ ਗਿਆ ਹੈ। ਉਹ ਸਰਾਸਰ ਬੇਬੁਨਿਆਦ ਤੇ ਝੂਠਾ ਹੈ। ਬਲਾਕ ਦੀ ਕਮੇਟੀ ਤੇ ਅਹੁਦੇਦਾਰਾਂ ਨੇ ਇਸ ਬਾਰੇ ਮਾਮਲੇ ਦੀ ਛਾਣਬੀਣ ਕੀਤੀ ਗਈ। ਜਿਸ ਵਿੱਚ 7 ਲੱਖ ਦੀ ਜਗਾਂ ਤੇ 5 ਲੱਖ ਰੁਪਏ ਬਲਾਕ ਕਮੇਟੀ ਕੋਲ ਆਏ। ਜਿਸ ਵਿਚੋਂ 1 ਲੱਖ ਰੁਪਏ ਜਿਲਾ ਕਮੇਟੀ ਅਤੇ 1 ਲੱਖ ਰੁਪਏ ਪਿੰਡ ਇਕਾਈ ਸਿਉਣਾ ਦੇ ਪ੍ਰਧਾਨ ਗੁਰਦੀਪ ਸਿੰਘ ਨੁੰ ਦਿੱਤੇ ਗਏ ਅਤੇ 3 ਲੱਖ ਰੁਪਏ ਅੰਦੋਲਨ ਦੌਰਾਨ ਜਥੇਬੰਦੀ ਦੇ ਵਾਧੇ ਲਈ ਖਰਚ ਕੀਤੇ ਗਏ ਜੋ ਕਿ ਹਿਸਾਬ ਲੈਣ ਤੇ ਸਹੀ ਪਾਇਆ ਗਿਆ।

ਇਸ ਕਰਕੇ ਬਲਾਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਗੁਰਧਿਆਨ ਸਿੰਘ ਨੇ ਪੈਸੇ ਕਿਸੇ ਘਰੇਲੂ ਨਿਜੀ ਵਰਤੋਂ ਲਈ ਖਰਚ ਨਹੀਂ ਕੀਤੇ ਗਏ। ਇਸ ਕਰਕੇ ਸਾਰਾ ਬਲਾਕ ਗੁਰਧਿਆਨ ਸਿੰਘ ਨੂੰ ਹੀ ਬਲਾਕ ਪ੍ਰਧਾਨ ਮੰਨਦਾ ਹੈ। ਜੋ ਫੈਸਲਾ ਸੂਬੇ ਦੀ ਕਮੇਟੀ ਨੇ ਗੁਰਧਿਆਨ ਸਿੰਘ ਵਿਰੁੱਧ ਲਿਆ ਹੈ ਉਸ ਫੈਸਲੇ ਨੂੰ ਸੂਬੇ ਦੀ ਕਮੇਟੀ ਵਾਪਸ ਲਵੇ ਕਿਉਂਕਿ ਇਹ ਫੈਸਲਾ ਸੂਬੇ ਦੇ ਬਿਨਾਂ ਬਲਾਕ—2 ਦੇ ਅਹੁਦੇਦਾਰਾਂ ਤੇ ਜਿਲਾ ਪ੍ਰਧਾਨਾਂ ਦੀ ਸਲਾਹ ਤੋਂ ਬਿਨਾ ਅਤੇ ਬਿਨਾਂ ਛਾਣਬੀਣ ਤੋਂ ਕੀਤਾ ਗਿਆ ਹੈ।ਇਸ ਮੌਕੇ ਜੰਗ ਸਿੰਘ, ਬਲਕਾਰ ਸਿੰਘ, ਅਵਤਾਰ ਸਿੰਘ ਚਲੈਲਾ, ਬਹਾਦਰ ਸਿੰਘ ਦਦਹੇੜਾ, ਰਾਮ ਰਤਨ ਸਿੰਘ, ਰਣਧੀਰ ਸਿੰਘ, ਸੁਰਜੀਤ ਸਿੰਘ ਪ੍ਰਧਾਨ ਪਿੰਡ ਕਲਿਆਣ, ਪ੍ਰਧਾਨ ਹੀਰਾ ਸਿੰਘ, ਸਤਵਿੰਦਰ ਸਿੰਘ, ਕੇਸਰ ਸਿੰਘ, ਦਵਿੰਦਰ ਸਿੰਘ, ਲਖਵਿੰਦਰ ਸਿੰਘ, ਸੁਖਜੀਤ ਸਿੰਘ, ਜਸਵੰਤ ਸਿੰਘ ਰੀਠਖੇੜੀ, ਬਲਦੇਵ ਸਿੰਘ ਲੰਗ, ਭੀਮ ਸਿੰਘ, ਸਿੰਗਾਰਾ ਸਿੰਘ ਲੰਗ, ਜਗਦੇਵ ਸਿੰਘ ਲੰਗ, ਗੁਰਦੇਵ ਸਿੰਘ ਚਲੈਲਾ, ਪ੍ਰੀਤਮ ਸਿੰਘ ਆਸੇ ਮਾਜਰਾ, ਬਲਵਿੰਦਰ ਸਿੰਘ ਆਸੇਮਾਜਰਾ, ਫਤਿਹ ਸਿੰਘ ਅਲੀਪੁਰ ਅਰਾਈਆਂ, ਜੰਗੀਰ ਸਿੰਘ ਰੋਗਲਾ, ਹਰਨੇਕ ਸਿੰਘ, ਗੁਰਦੀਪ ਸਿੰਘ, ਜਰਨੈਲ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *