ਹਰਿਆਣਾ

ਕੁਰੂਕਸ਼ੇਤਰ ਦੇ ਜੋਤੀਸਰ ਵਿਚ ਭਗਵਾਨ ਸ੍ਰੀ ਕਿ੍ਰਸ਼ਣ ਦੇ ਵਿਰਾਟ ਸਵਰੂਪ ਦੀ ਪ੍ਰਤਿਮਾ ਦਾ ਹੋਇਆ ਉਦਘਾਟਨ

ਕੁਰਕਸ਼ੇਤਰ 30 ਜੂਨ (ਮਧੂਸਾਰ ਬਿਊਰੋ) ਹਰਿਆਣਾ ਦੇ ਧਰਮਖੇਤਰ ਕੁਰੂਕਸ਼ੇਤਰ ਵਿਚ ਜੋਤੀਸਰ ਦੀ ਪਵਿੱਤਰ ਧਰਤੀ ‘ਤੇ ਅੱਜ ਸ਼ੰਖਨਾਦ ਅਤੇ ਮੰਤਰ ਉਚਾਰਣ ਦੇ ਵਿਚ ਭਗਵਾਨ ਸ੍ਰੀ ਕਿ੍ਰਸ਼ਣ ਦੇ ਵਿਰਾਟ ਸਵਰੂਪ ਦੀ ਪ੍ਰਤਿਮਾ ਦਾ ਉਦਘਾਟਨ ਹੋਇਆ। ਕੌਮੀ ਸਵੈ ਸੇਵਕ ਸੰਘ ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ ਨੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ, ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਚੇਅਰਮੈਨ, ਗੀਤਾ ਸੰਸਥਾਨ ਸਵਾਮੀ ਗਿਆਨਾਨੰਦ ਜੀ ਮਹਾਰਾਜ ਦੀ ਮਾਣਯੋਗ ਮੌਜੂਦਗੀ ਵਿਚ ਗੀਤਾ ਗਿਆਨ ਸੰਸਥਾਨ ਤੋਂ ਵਰਚੂਅਲ ਰਾਹੀਂ ਰਿਮੋਟ ਦਾ ਬਟਨ ਦਬਾ ਕੇ ਪ੍ਰਤਿਮਾ ਦਾ ਉਦਘਾਟਨ ਕੀਤਾ।

ਇਹ ਵਿਲੱਖਣ ਪ੍ਰਤਿਮਾ 40 ਫੁੱਟ ਉੱਚੀ ਹੈ, ਜਿਸ ਦਾ ਵਜਨ 35 ਟਨ ਦੇ ਕਰੀਬ ਹੈ। ਇਸ ਦੀ ਵਿਸ਼ੇਸ਼ ਗਲ ਇਹ ਹੈ ਕਿ ਇਸ ਨੂੰ 4 ਤਰ੍ਹਾਂ ਦੀ ਧਾਤੂਆਂ ਦੇ ਮਿਸ਼ਰਣ ਨਾਲ ਬਣਾਇਆ ਗਿਆ ਹੈ, ਜਿਸ ਵਿਚ 85 ਫੀਸਦੀ ਤਾਂਬਾ ਅਤੇ 15 ਫੀਸਦੀ ਹੋਰ ਧਾਤੂਆਂ ਦੀ ਵਰਤੋ ਕੀਤੀ ਗਈ ਹੈ। ਇਸ ਵਿਰਾਟ ਸਵਰੂਪ ਵਿਚ ਭਗਵਾਨ ਸ੍ਰੀ ਕਿ੍ਰਸ਼ਣ ਦੇ 9 ਸਵਰੂਪਾਂ ਨੂੰ ਦਰਸ਼ਾਇਆ ਗਿਆ ਹੈ।
ਇਸ ਦੌਰਾਨ ਭਗਵਾਨ ਸ੍ਰੀ ਕਿ੍ਰਸ਼ਣ ਦੇ ਿਵਰਾਟ ਸਵਰੂਪ ਅਤੇ ਵਿਸ਼ਵ ਸਵਰੂਪ ਦੇ ਵਿਚ ਦੀ ਯਾਤਰਾ ਨੂੰ ਇਕ ਲਾਇਟ ਐਂਡ ਸਾਊਂਡ ਸ਼ੌ ਰਾਹੀਂ ਦਰਸ਼ਾਇਆ ਗਿਆ।
ਵਰਨਣਯੋਗ ਹੈ ਕਿ ਕਿ੍ਰਸ਼ਣ ਸਰਕਿਟ ਪਰਿਯੋਜਨਾ ਦੇ ਪਹਿਲੇ ਸਥਾਲ ਜੋਤੀਸਰ ਦੇ ਮੁੜਵਿਸਥਾਰ ਦੇ ਪਹਿਲੇ ਪੜਾਅ ਦੇ ਤਹਿਤ ਭਗਵਾਨ ਸ੍ਰੀ ਕਿ੍ਰਸ਼ਣ ਦੇ ਵਿਰਾਟ ਸਵਰੂਪ ਦੀ ਪ੍ਰਤਿਮਾ ਦਾ ਉਦਘਾਟਨ ਕੀਤਾ ਗਿਆ ਹੈ। ਇਸ ਦੇ ਬਾਅਦ, ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਨਿਰਦੇਸ਼ਾਂ ਅਨੁਸਾਰ ਜੋਤੀਸਰ ਵਿਚ ਵਿਸ਼ਵ ਪੱਧਰੀ ਦੀ ਜੋਤੀਸ਼ਵਰ ਤਜਰਬਾ ਕੇਂਦਰ ਦੀ ਰਚਨਾ ਕੀਤੀ ਜਾ ਰਹੀ ਹੈ, ਜਿਸ ਦੇ ਅਗਲੇ ਇਕ ਸਾਲ ਵਿਚ ਤਿਆਰ ਹੋਣ ਦੀ ਸੰਭਾਵਨਾ ਹੈ।
ਇਹ ਕੇਂਦਰ ਪੰਜ ਭਵਨਾਂ ਵਿਚ ਵੰਡਿਆ ਜਾਵੇਗਾ। ਇਸ ਦੇ ਪਹਿਲੇ ਭਵਨ ਵਿਚ ਮਹਾਭਾਰਤ ਦੇ ਯੁੱਧ ਤੋਂ ਪਹਿਲਾਂ ਦੀ ਘਟਨਾਵਾਂ ਦੀ ਜਾਣਕਾਰੀ ਮਿਲੇਗੀ।
ਅਗਲੇ ਭਵਨ ਵਿਚ 18 ਸ਼ੀਸ਼ਿਆਂ ਵਿਚ ਯੂੱਧ ਦੇ 18 ਦਿਨਾਂ ਦੀ ਘਟਨਾਵਾਂ ਦੇਖਣ ਨੂੰ ਮਿਲਣਗੀਆਂ। ਇਸ ਤੋਂ ਇਲਾਵਾ, ਇੰਟਰਐਕਟਿਵ ਪਾਡ ਤੋਂ ਗੀਤਾ ਵਿਚ ਲਿਖਤ ਜੀਵਲ ਦੀ ਸਮਸਿਆਵਾਂ ਦਾ ਹੱਲ ਜਾਣ ਸਕਦੇ ਹਨ। ਪੰਜਵੇਂ ਭਵਨ ਵਿਚ ਯੁੱਧ ਦੇ ਬਾਅਦ ਦੀ ਘਟਨਾਵਾਂ ਜਿਵੇਂ ਯੂਧਿਸ਼ਟਰ ਦਾ ਰਾਜਾਭਿਸ਼ੇਕ ਆਦਿ ਦੀ ਜਾਣਕਾਰੀ ਮਿਲੇਗੀ।ਇਹ ਕੇਂਦਰ ਦੇਸ਼ ਤੇ ਦੁਨੀਆ ਲਈ ਖਿੱਚ ਦੇ ਕੇਂਦਰ ਬਣੇਗਾ।
ਇਸ ਮੌਕੇ ‘ਤੇ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ, ਸਿਖਿਅਆ ਅਤੇ ਸੈਰ-ਸਪਾਟਾ ਮੰਤਰੀ ਸ੍ਰੀ ਕੰਵਰ ਪਾਲ, ਸਾਂਸਦ ਸ੍ਰੀ ਰਤਨ ਲਾਲ ਕਟਾਰਿਆ, ਸ੍ਰੀ ਨਾਇਬ ਸਿੰਘ ਸੈਨੀ, ਸ੍ਰੀ ਸੰਜੈ ਭਾਟਿਆ, ਰਾਜਸਭਾ ਸਾਂਸਦ ਸ੍ਰੀ ਕਾਰਤੀਕੇਯ ਸ਼ਰਮਾ, ਵਿਧਾਇਕ ਸ੍ਰੀ ਸੁਭਾਸ਼ ਸੁਧਾ, ਸ੍ਰੀ ਮਹਿਪਾਲ ਢਾਂਡਾ, ਸ੍ਰੀ ਪ੍ਰਮੋਦ ਵਿਜ, ਸ੍ਰੀ ਲੀਲਾ ਰਾਮ ਸਮੇਤ ਅਨੇਕ ਮਾਣਯੋਗ ਵਿਅਕਤੀ ਮੌਜੂਦ ਰਹੇ।

Leave a Reply

Your email address will not be published. Required fields are marked *