ਆਪ ਆਗੂ ਗਗਨਦੀਪ ਚੱਢਾ ਦਾ ਸਰਧਾਂਜਲੀ ਸਮਾਗਮ ਅੱਜ
ਪਟਿਆਲਾ, 1 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਜਿਨਾ ਦੀ ਬੀਤੇ ਦਿਨੀ ਮੌਤ ਹੋ ਗਈ ਸੀ, ਉਨਾ ਦਾ ਸਰਧਾਂਜਲੀ ਸਮਾਗਮ ਅੱਜ 2 ਜੁਲਾਈ ਬਾਅਦ ਦੁਪਿਹਰ 1 ਵਜੇ ਤੋਂ 2 ਵਜੇ ਤੱਕ ਗੁਰੁਦਅਰਾ ਸ੍ਰੀ ਸਿੰਘ ਸਭਾ ਮਾਲ ਰੋਡ ਪਟਿਆਲਾ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆ ਗਗਨ ਦੇ ਚਾਚਾ ਗੁਰਪ੍ਰੀਤ ਸਿੰਘ, ਪਤਨੀ ਗੁੰਜਣ ਚੱਢਾ ਅਤੇ ਆਪ ਆਗੂ ਕੁੰਦਨ ਗੋਗੀਆ ਨੈ ਦੱਸਿਆ ਇਸ ਸਰਧਾਂਲੀ ਸਮਾਗਮ ਚ ਆਮ ਆਦਮੀ ਪਾਰਟੀ ਦੀ ਪੰਜਾਬ ਤੇ ਦਿੱਲੀ ਦੀ ਸੀਨੀਅਰ ਲੀਡਰਸਿਪ ਪੁਜਕੇ ਸਰਧਾ ਦੇ ਫੁੱਲ ਭੇਂਟ ਕਰੇਗੀ। ਉਨਾ ਦੱਸਿਆ ਕਿ ਕੁਝ ਰਾਜਨੀਤਿਕ ਰੁਝੇਵਿਆਂ ਕਾਰਨ ਵਿਧਾਨ ਸਭਾ ਦੇ ਸਪੀਕਰ, ਕਈ ਕੈਬਨਿਟ ਮੰਤਰੀ, ਵਿਧਾਇਕ, ਆਗੂ ਅਤੇ ਹੋਰ ਲੀਡਰਸਿਪ ਘਰ ਆ ਕੇ ਵੀ ਦੁਖ ਸਾਝਾ ਕਰ ਚੁੱਕੇ ਹਨ।

