ਇੱਕ ਕਾਬਲ ਸਿਹਤ ਮੰਤਰੀ ਵਜੋਂ ਤਰੱਕੀ ਕਰਨਗੇ ਜੌੜਾ ਮਾਜਰਾ- ਰਾਮਗੜ੍ਹੀਆ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਵਲੋਂ ਮੰਤਰੀ ਮੰਡਲ ਵਿਚ ਵਾਧੇ ਨੂੰ ਲੈ ਕੇ ਨਵੇਂ ਬਣੇ ਮੰਤਰੀਆ ਦੇ ਹਲਕਿਆਂ ਵਿੱਚ ਵਧਾਈ ਦੇਣ ਦਾ ਤਾਂਤਾ ਲੱਗਾ ਹੋਇਆ ਹੈ ਇਸੇ ਤਰਾ ਪਟਿਆਲਾ ਦੇ ਹਲਕਾ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾ ਮਾਜਰਾ ਦੇ ਸਿਹਤ ਮੰਤਰੀ ਬਨਣ ਤੋਂ ਬਾਅਦ ਸਾਰੇ ਜ਼ਿਲੇ ਚ ਵੀ ਆਪ ਵਰਕਰਾ ਵੱਲੋ ਵਧਾਈ ਦਿੱਤੀ ਜਾ ਰਹੀ ਹੈ ਉਸ ਮੌਕੇ ਅਮਰਜੀਤ ਸਿੰਘ ਰਾਮਗੜ੍ਹੀਆ ਨੇ ਨਵੇਂ ਬਣੇ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਮਿਲੇ ਬਹੁਮਤ ਤੋ ਬਾਅਦ ਜਿੰਨਾ ਕਦਮਾਂ ਤੇ ਪੰਜਾਬ ਸਰਕਾਰ ਚੱਲ ਰਹੀ ਹੈ
ਓਸ ਮੁਤਾਬਕ ਕਈ ਕਦਮ ਅਜਿਹੇ ਚੁੱਕੇ ਜਾਣੇ ਹਨ ਜਿੰਨਾ ਨੂੰ ਅਜੇ ਵਕਤ ਚਾਹੀਦਾ ਹੈ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਆਪ ਸਰਕਾਰ ਤੇ।ਮਾਣ ਹੋਏਗਾ ਸਮਾਣਾ ਹਲਕੇ ਤੋਂ ਮਿਹਨਤ ਨਾਲ ਸੀਟ ਜਿੱਤਣ ਤੋਂ ਬਾਅਦ ਸਿਹਤ ਮੰਤਰੀ ਬਣੇ ਚੇਤਨ ਸਿੰਘ ਜੌੜਾ ਮਾਜਰਾ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਇੱਕ ਕਾਬਲ ਮੰਤਰੀ ਵਜੋਂ ਪਾਰਟੀ ਲਈ ਕੰਮ ਕਰਨਗੇ ਸ੍ਰੀ ਅਮਰਜੀਤ ਸਿੰਘ ਰਾਮਗੜ੍ਹੀਆ ਨੇ ਜਿੱਥੇ ਸਮੂਹ ਹਲਕਾ ਵਾਸੀਆਂ ਨੂੰ ਵਧਾਈ ਦਿੱਤੀ ਉਥੇ ਹੀ ਮੰਤਰੀ ਜੌੜਾ ਮਾਜਰਾ ਨੂੰ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ

