ਪੋਲੋ ਗਰਾਊਂਡ ਤੋਂ ਰੌਟਰੀ ਕਲੱਬ ਮਿਡ ਟਾਊਨ ਵਲੋਂ “ਸਾਫ਼ ਪਾਣੀ ਸੁੱਧ ਵਾਤਾਵਰਣ” ਮੁਹਿੰਮ ਦੀ ਸੁਰੂਆਤ
ਪਟਿਆਲਾ 09 ਜੁਲਾਈ (ਮਧੂਸਾਰ ਬਿਊਰੋ) ਰੌਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੇ ਡਿਸਟ੍ਰਿਕਟ ਗਵਰਨਰ ਐਡਵੋਕੇਟ ਗੁਲਬਹਾਰ ਰਾਟੌਲ ਦੀ ਸਰਪ੍ਰਸਤੀ ਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਟਿਆਲਾ ਖੇਤਰ ਵਿੱਚ ਆਪਣੀਆਂ ਸਮਾਜਸੇਵੀ ਗਤੀਵਿਧੀਆਂ ਨਾਲ ਮੋਹਰੀ ਭੂਮਿਕਾ ਨਿਭਾ ਰਹੇ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਸਮਾਜ ਸੇਵੀ ਵਾਤਾਵਰਣ ਤੇ ਕਲਾ ਪ੍ਰੇਮੀ ਪ੍ਰਧਾਨ ਭਗਵਾਨ ਦਾਸ ਗੁੱਪਤਾ ਸਰਪ੍ਰਸਤ ਰੈਡ ਕਰਾਸ ਪਟਿਆਲਾ ਬ੍ਰਾਂਚ ਵਲੋਂ “ਸਾਫ਼ ਪਾਣੀ ਸੁੱਧ ਵਾਤਾਵਰਣ” ਮੁਹਿੰਮ ਦੀ ਸ਼ੁਰੂਆਤ ਸਾਹੀ ਸਹਿਰ ਦੇ ਪ੍ਰਸਿੱਧ ਖੇਡ ਸਥਾਨ ਪੋਲੋ ਗਰਾਊਂਡ ਤੋ ਕੀਤੀ ਗਈ। ਪ੍ਰੋਗਰਾਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਖੇਡ ਅਧਿਕਾਰੀ ਸਾਸਵਤ ਰਾਜਦਾਨ ਨੇ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਫ਼ਲਦਾਰ, ਛਾਂਦਾਰ, ਸਜਾਵਟੀ ਤੇ ਆਯੁਰਵੈਦਿਕ ਪੌਦੇ ਲਗਾਕੇ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ। ਕਲੱਬ ਦੇ ਪ੍ਰਧਾਨ ਸਮਾਜ ਸੇਵੀ ਵਾਤਾਵਰਣ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁੱਪਤਾ ਸਰਪ੍ਰਸਤ ਰੈਡ ਕਰਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸੇ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਸਿਚਾਈ ਵਿਭਾਗ,ਵਣ ਵਿਭਾਗ ਤੇ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਪੂਰੇ ਚੌਮਾਸੇ ਦੌਰਾਨ ਸਹਿਰ ਦੀਆ ਵੱਖ ਵੱਖ ਥਾਵਾਂ ਤੇ ਹਰ ਤਰ੍ਹਾਂ ਦੇ ਫਲਦਾਰ, ਛਾਂ ਦਾਰ,ਮੈਡੀਸ਼ਨਲ ਤੇ ਸਜਾਵਟੀ ਪੌਦੇ ਲਗਾਏ ਜਾਣਗੇ। ਇਸ ਮੁਹਿੰਮ ਤਹਿਤ ਹੀ ਪੋਲੋ ਗਰਾਊਂਡ ਵਿਖੇ ਪਰੈਕਟਿਸ ਕਰਨ ਵਾਲੇ ਖਿਡਾਰੀਆਂ,ਕੋਚ ਸਾਹਿਬਾਨਾਂ ਅਤੇ ਆਮ ਲੋਕਾਂ ਨੂੰ ਸਾਫ਼ ਤੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਮੰਤਵ ਵਜੋਂ ਕਲੱਬ ਵਲੋਂ ਇੱਕ ਵਾਟਰ ਕੂਲਰ ਲਗਾਇਆ ਜਾਵੇਗਾ।
ਇਸ ਪ੍ਰੋਜੈਕਟ ਦੇ ਚੇਅਰਮੈਨ ਸਾਬਕਾ ਪ੍ਰਧਾਨ ਰੌਟੇਰੀਅਨ ਕੌਸ਼ਲ ਰਾੳ ਸਿੰਗਲਾ ਤੇ ਵਾਈਸ ਪ੍ਰੋਜੈਕਟ ਚੇਅਰਮੈਨ ਭੀਮ ਸੈਨ ਗੇਰਾ ਚੇਅਰਮੈਨ ਪਰਿਆਵਰਣ ਕੇਅਰ ਸੁਸਾਇਟੀ ਪਟਿਆਲਾ ਸਨ। ਇਸ ਵਿੱਚ ਡਾ.ਅਜੇ ਗੁਪਤਾ ਸਾਬਕਾ ਜਿਲਾ ਸਿਹਤ ਅਧਿਕਾਰੀ,ਵੀ.ਕੇ.ਢੂਡੀਆਂ ਸਾਬਕਾ ਜਨਰਲ ਮੇਨੈਜਰ ਮਾਰਕਫੈੱਡ, ਲਕਸ਼ਮੀ ਗੁਪਤਾ ਸਾਬਕਾ ਮੈਨੇਜਰ ਭਾਰਤੀ ਖੁਰਾਕ ਨਿਗਮ ਨੋ ਵੀ ਅਹਿਮ ਭੂਮਿਕਾ ਨਿਭਾਈ।ਸਮਾਗਮ ਨੂੰ ਸਾਬਕਾ ਡਿਸਟ੍ਰਿਕਟ ਗਵਰਨਰ ਤੇ ਕਲੱਬ ਦੇ ਸਲਾਹਕਾਰ ਸਵਤੰਤਰ ਰਾਜ ਪਾਸੀ ਅਤੇ ਸੀਨੀਅਰ ਰੋਟੇਰੀਅਨ ਮੈਬਰ ਬੋਰਡ ਆਫ਼ ਡਾਇਰੈਕਟਰ ਹਰਬੰਸ ਬਾਂਸਲ ਨੇ ਵੀ ਸੰਬੋਧਨ ਕੀਤਾ। ਸਾਬਕਾ ਸਹਾਇਕ ਗਵਰਨਰ ਰੌਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਪ੍ਰਸਿੱਧ ਸਿਖਿੱਆ ਸਾਸਤਰੀ ਡਾ.ਆਕਾਸ਼ ਬਾਂਸਲ ਨੇ ਮੰਚ ਸੰਚਾਲਨ ਤੇ ਸਾਬਕਾ ਪ੍ਰਧਾਨ ਰਾਕੇਸ਼ ਸਿੰਗਲਾ ਨੇ ਸਾਰਜੈਂਟ ਆਰਮ ਦੀ ਅਹਿਮ ਭੂਮਿਕਾ ਬਾਖੂਬੀ ਨਿਭਾਈ। ਮੁੱਖ ਮਹਿਮਾਨ ਜ਼ਿਲ੍ਹਾ ਖੇਡ ਅਧਿਕਾਰੀ ਸਾਸਵਤ ਰਾਜਦਾਨ ਨੇ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਸਮਾਜ ਸੇਵਾ ਦੇ ਹਰ ਖੇਤਰ ਵਿਚ ਨਿਭਾਈ ਜਾ ਰਹੀ ਮੋਹਰੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਆਪਣੇ ਵਿਭਾਗ ਵਲੋਂ ਵੀ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਕਲੱਬ ਵਲੋਂ ਮੁੱਖ ਮਹਿਮਾਨ ਨੂੰ ਸ਼ਾਨਦਾਰ ਯਾਦਗਾਰੀ ਚਿੰਨ੍ਹ ਦੇਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਯੁਕਤ ਸਕੱਤਰ ਸਾਬਕਾ ਪ੍ਰਧਾਨ ਐਨ.ਕੇ.ਜੈਨ ਕੋਚ ਸਾਹਿਬਾਨ ਅਤੇ ਖਿਡਾਰੀ ਵੀ ਹਾਜਰ ਸਨ।

