ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਡਾ. ਗੁਰਬਚਨ ਸਿੰਘ ਰਾਹੀ ਦਾ ਸਨਮਾਨ ਅਤੇ ਪੁਸਤਕ ਲੋਕ ਅਰਪਣ
-ਸਾਹਿਤਕਾਰਾਂ ਦਾ ਸਨਮਾਨ ਕਰਨਾ ਸਭਾ ਦੀ ਮੁੱਲਵਾਨ ਰਵਾਇਤ-ਡਾ. ਦਰਸ਼ਨ ਸਿੰਘ ‘ਆਸ਼ਟ’
ਪਟਿਆਲਾ, 10 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਵਿਖੇ ਇਕ ਵਿਸ਼ੇਸ਼ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਉਘੇ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ, ਭਾਸ਼ਾ ਵਿਭਾਗ,ਪੰਜਾਬ ਦੇ ਸਾਬਕਾ ਡਾਇਰੈਕਟਰ ਡਾ. ਮਦਨ ਲਾਲ ਹਸੀਜਾ,ਮੁਖ ਮਹਿਮਾਨ ਕਰਮ ਸਿੰਘ ਜ਼ਖ਼ਮੀ,ਵਿਸ਼ੇਸ਼ ਮਹਿਮਾਨ ਗੁਰਦਰਸ਼ਨ ਸਿੰਘ ਗੁਸੀਲ ਅਤੇ ਕਹਾਣੀਕਾਰ ਬਰਜਿੰਦਰ ਕੌਰ ਬਿਸਰਾਓ (ਲੁਧਿਆਣਾ) ਸ਼ਾਮਿਲ ਹੋਏ।
ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਸਭਾ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਸਾਹਿਤਕਾਰਾਂ ਦੇ ਮਾਣ-ਸਨਮਾਨ ਦੀਆਂ ਮੁੱਲਵਾਨ ਰਵਾਇਤਾਂ ਨੂੰ ਨਿਰੰਤਰ ਬਰਕਰਾਰ ਰੱਖਿਆ ਹੋਇਆ ਹੈ ਜਿਨ੍ਹਾਂ ਦੀ ਖ਼ੁੱਦਾਰ ਲੇਖਣੀ ਸਦਕਾ ਅੱਜ ਪੰਜਾਬੀ ਮਾਤ-ਭਾਸ਼ਾ ਦਾ ਝੰਡਾ ਦੁਨੀਆ ਵਿਚ ਲਹਿਰਾ ਰਿਹਾ ਹੈ। ਡਾ. ਮਦਨ ਲਾਲ ਹਸੀਜਾ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਦੇ ਸਮਾਗਮ ਅਜਿਹੇ ਕਾਰਗਰ ਅਤੇ ਵਿਵਸਥਿਤ ਢੰਗ ਨਾਲ ਉਲੀਕੇ ਜਾਂਦੇ ਹਨ ਜਿਨ੍ਹਾਂ ਨਾਲ ਨਾ ਕੇਵਲ ਵਰਤਮਾਨ ਸਾਹਿਤਕ ਪਰੰਪਰਾ ਬਾਰੇ ਨਿੱਗਰ ਚਰਚਾ ਹੁੰਦੀ ਹੈ ਸਗੋਂ ਸਮਾਂ ਵੀ ਬਚਦਾ ਹੈ।ਇਸ ਸਮਾਗਮ ਵਿਚ ਉਘੇ ਪੰਜਾਬੀ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ ਦਾ ਸਭਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਨਮਾਨ ਪ੍ਰਾਪਤੀ ਉਪਰੰਤ ਡਾ. ਰਾਹੀ ਨੇ ਆਪਣੇ ਅਨੁਭਵੀ ਅਤੇ ਪ੍ਰੇਰਣਾਮਈ ਬੋਲ ਸਾਂਝੇ ਕਰਦਿਆਂ ਕਿਹਾ ਕਿ ਇਹ ਸਨਮਾਨ ਪ੍ਰਾਪਤ ਕਰਕੇ ਉਹਨਾਂ ਦੀ ਸਭਾ ਨਾਲ ਦਹਾਕਿਆਂ ਪੁਰਾਣੀ ਸਾਂਝ ਹੋਰ ਵੀ ਪੀਡੀ ਹੋਈ ਹੈ ਅਤੇ ਉਹਨਾਂ ਦੀ ਸਾਹਿਤਕ ਜ਼ਿੰਮੇਵਾਰੀ ਵਿਚ ਹੋਰ ਵਾਧਾ ਹੋਇਆ ਹੈ।ਕਰਮ ਸਿੰਘ ਜ਼ਖ਼ਮੀ ਅਤੇ ਗੁਰਦਰਸ਼ਨ ਸਿੰਘ ਗੁਸੀਲ ਨੇ ਆਪਣਾ ਵਿਸ਼ੇਸ਼ ਕਲਾਮ ਪੇਸ਼ ਕਰਕੇ ਵਾਹ ਵਾਹ ਖੱਟੀ। ਇਸ ਦੌਰਾਨ ਬਰਜਿੰਦਰ ਕੌਰ ਬਿਸਰਾਓ ਰਚਿਤ ਕਹਾਣੀ ਸੰਗ੍ਰਹਿ ‘ਮੋਹਧਾਰਾ’ ਅਤੇ ਡਾ. ਮਦਨ ਲਾਲ ਹਸੀਜਾ ਰਚਿਤ ਪੁਸਤਕ ‘ਉਦੀਯਮਾਨ ਬਹਾਵਲਪੁਰ ਸਮਾਜ’ (ਇਤਿਹਾਸ) ਦਾ ਲੋਕ ਅਰਪਣ ਵੀ ਕੀਤਾ ਗਿਆ।
ਸਮਾਗਮ ਦੇ ਦੂਜੇ ਦੌਰ ਵਿਚ ਜਨਰਲ ਸਕੱਤਰ ਮੈਡਮ ਵਿਜੇਤਾ ਭਾਰਦਵਾਜ,ਕਹਾਣੀਕਾਰ ਬਾਬੂ ਸਿੰਘ ਰੈਹਲ,ਰਘਬੀਰ ਸਿੰਘ ਮਹਿਮੀ, ਪ੍ਰੋ.ਸੁਭਾਸ਼ ਸ਼ਰਮਾ,ਰਾਜਿੰਦਰ ਸਿੰਘ ਰਾਜਨ, ਅਮਨਜੋਤ ਕੌਰ ਧਾਲੀਵਾਲ,ਮਨਜੀਤ ਕੌਰ ਧੀਮਾਨ (ਲੁਧਿਆਣਾ),ਆਸ਼ਾ ਸ਼ਰਮਾ, ਬਲਵਿੰਦਰ ਸਿੰਘ ਰਾਜ਼,ਪ੍ਰੋ. ਨਰਿੰਦਰ ਸਿੰਘ, ਜੋਗਾ ਸਿੰਘ ਧਨੌਲਾ,ਭੁਪਿੰਦਰ ਨਾਗਪਾਲ,ਬਲਬੀਰ ਸਿੰਘ ਜਲਾਲਾਬਾਦੀ,ਡਾ.ਜੀ.ਐਸ.ਆਨੰਦ, ਡਾ. ਹਰਪ੍ਰੀਤ ਸਿੰਘ ਰਾਣਾ,ਜਸਪਾਲ ਸਿੰਘ ਸੰਧੂ,ਇੰਜੀ.ਜੈ ਸਿੰਘ ਮਠਾੜੂ,ਨਿਰਮਲਾ ਗਰਗ,ਤਿ੍ਰਲੋਕ ਸਿੰਘ ਢਿੱਲੋਂ, ਰਵਿੰਦਰ ਰਵੀ,ਕੁਲਦੀਪ ਪਟਿਆਲਵੀ, ਹਰਸਿਮਰਨ ਸਿੰਘ,ਜੱਗਾ ਸਿੰਘ ਰੰਗੂਵਾਲ,ਮਨਜੀਤ ਪੱਟੀ, ਹਰੀ ਸਿੰਘ ਚਮਕ,ਜੋਗਾ ਸਿੰਘ ਪੰਜਾਬੀ,ਅਮਰ ਗਰਗ ਕਲਮਦਾਨ,ਪਰਮਜੀਤ ਦਰਦੀ,ਨਿਰਮਲਾ ਗਰਗ,ਸਤੀਸ਼ ਵਿਦਰੋਹੀ,ਤੇਜਿੰਦਰ ਅਨਜਾਨਾ,ਚਰਨ ਪੁਆਧੀ,ਚਮਕੌਰ ਸਿੰਘ ਚਹਿਲ,ਬਲਬੀਰ ਸਿੰਘ ਦਿਲਦਾਰ,ਸੁਰਿੰਦਰ ਕੌਰ ਬਾੜਾ,ਬਲਦੇਵ ਸਿੰਘ ਬਿੰਦਰਾ,ਹਰੀਦੱਤ ਹਬੀਬ,ਕਿਰਪਾਲ ਸਿੰਘ ਮੂਨਕ,ਸ਼ਾਮ ਸਿੰਘ ਪ੍ਰੇਮ,ਹਰਦੀਪ ਕੌਰ ਜੱਸੋਵਾਲ,ਡਾ. ਸੀਮਾ ਭਾਟੀਆ, ਕਿ੍ਰਸ਼ਨ ਲਾਲ ਧੀਮਾਨ,ਕਿਰਨ ਸਿੰਗਲਾ ਅਤੇ ਕੁਲਵਿੰਦਰ ਕੁਮਾਰ ਬਹਾਦਰਗੜ੍ਹ ਆਦਿ ਨੇ ਵੰਨ ਸੁਵੰਨੀਆਂ ਲਿਖਤਾਂ ਪੜ੍ਹੀਆਂ ਅਤੇ ਵਿਚਾਰ ਵਟਾਂਦਰੇ ਵਿਚ ਭਾਗ ਲਿਆ।
ਇਸ ਸਮਾਗਮ ਵਿਚ ਇੰਜੀਨੀਅਰ ਬਲਦੇਵ ਸਿੰਘ ਕੰਬੋਜ਼,ਡਾ. ਹਰਪ੍ਰੀਤ ਸਿੰਘ, ਸਤਨਾਮ ਸਿੰਘ ਮੱਟੂ,ਇੰਜੀਨੀਅਰ ਜਗਜੀਤ ਸਿੰਘ ਪੋਪਲੀ, ਰੋਹਨ ਮੇਂਗਾ,ਅਮਰਿੰਦਰ ਸਿੰਘ ਸੋਹਲ,ਇੰਜੀ. ਐਨ.ਸੀ.ਤੁੱਲੀ,ਸੁਖਮਨੀ ਕੌਰ ਲਾਡੋ ਅਤੇ ਅਮਰਜੀਤ ਸਿੰਘ (ਜ਼ੋਹਰਾ ਪ੍ਰਕਾਸ਼ਨ) ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।ਮੰਚ ਸੰਚਾਲਨ ਜਨਰਲ ਸਕੱਤਰ ਵਿਜੇਤਾ ਭਾਰਦਵਾਜ ਨੇ ਬਾਖੂਬੀ ਨਿਭਾਇਆ।ਅੰਤ ਵਿਚ ਕਹਾਣੀਕਾਰ ਬਾਬੂ ਸਿੰਘ ਰੈਹਲ ਨੇ ਪੁੱਜੇ ਲੇਖਕਾਂ ਦਾ ਧੰਨਵਾਦ ਕੀਤਾ।ਅੰਤ ਵਿਚ ਸਾਹਿਤਕਾਰਾਂ ਅਤੇ ਕਵੀਆਂ ਦਾ ਸਨਮਾਨ ਵੀ ਕੀਤਾ ਗਿਆ

