ਵਿਧਾਨ ਸਭਾ ਦੇ ਮੁੱਦੇ ’ਤੇ ਭਗਵੰਤ ਮਾਨ ਨੇ ਕੇਂਦਰ ਅੱਗੇ ਕੀਤਾ ਆਤਮ ਸਮਰਪਣ : ਪ੍ਰੋ. ਮਹਿੰਦਰਪਾਲ ਸਿੰਘ
ਪ੍ਰਦਰਸ਼ਨਕਾਰੀਆਂ ਅੱਗੇ ਪੀਆਰਟੀਸੀ ਪ੍ਰਸ਼ਾਸਨ ਝੁਕਿਆ, ਜਾਰੀ ਪੱਤਰ ਲਿਆ ਵਾਪਸ
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕੌਮ ਦੇ ਮਹਾਨ ਸ਼ਹੀਦ, ਤਸਵੀਰਾਂ ਲੱਗਣ ਤੋਂ ਰੋਕ ਨਹੀਂ ਸਕਦਾ
ਪਟਿਆਲਾ 10 ਜੁਲਾਈ (ਰਮਨਦੀਪ, ਜਸਲੀਨ ਕੌਰ/ਮਧੂਸਾਰ ਬਿਊਰੋ) ਪੰਜਾਬ ਦੇ ਭੱਖਦੇ ਮੁੱਦਿਆਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਅੱਗੇ ਆਤਮ ਸਮਰਪਣ ਕਰੀ ਬੈਠਾ ਹੈ ਅਤੇ ਦਿੱਲੀ ਦੇ ਆਕਾਵਾਂ ਦਾ ਹੱਥ ਬਣ ਚੁੱਕਿਆ ਹੈ। ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਮਾਨ ਦੇ ਜਨ. ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ ਨੇ ਪੀਆਰਟੀਸੀ ਵੀ ਲੱਗੇ ਧਰਨੇ ਦੀ ਅਗਵਾਈ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਜੇ ਹਰਿਆਣਾ ਵੱਖਰੀ ਵਿਧਾਨ ਸਭਾ ਜਾਂ ਹਾਈਕੋਰਟ ਦੀ ਮੰਗ ਕਰਦਾ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਆਪਣਾ ਘਰ ਨਹੀਂ ਛੱਡਣਾ ਚਾਹੀਦਾ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਹ ਟਿੱਪਣੀ ਕਰਨਾ ਕਿ ਸਾਨੂੰ ਚੰਡੀਗੜ੍ਹ ਲਈ ਵੱਖਰੀ ਜਗਾ ਦੇ ਦਿਓ ਬੇਹੱਦ ਮੰਦਭਾਗੀ ਹੈ,ਜਦਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਤੇ ਰਹੇਗਾ।

ਸਿੱਖ ਕੌਮ ਦੇ ਸ਼ਹੀਦ ਸੰਤ ਜਰਨੈਲ ਭਿੰਡਰਾਂਵਾਲਿਆਂ ਸਮੇਤ ਭਾਈ ਜਗਤਾਰ ਸਿੰਘ ਹਵਾਰਾ ਦੀਆਂ ਤਸਵੀਰਾਂ ਪੀਆਰਟੀਸੀ ਦੀਆਂ ਬੱਸਾਂ ’ਤੇ ਲਗਾਏ ਜਾਣ ਦਾ ਭਖਦੇ ਮੁੱਦੇ ਨੂੰ ਵੇਖਕੇ ਪੀਆਰਟੀਸੀ ਪ੍ਰਸ਼ਾਸਨ ਝੁਕ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਪੱਤਰ ਵੀ ਵਾਪਸ ਲੈ ਲਿਆ ਗਿਆ ਹੈ। ਪੀਆਰਟੀਸੀ ਦੇ ਮੁੱਖ ਗੇਟ ਦਾ ਅੱਜ ਦਲ ਖਾਲਸਾ ਅਤੇ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਆਗੂਆਂ ਵੱਲੋਂ ਘਿਰਾਓ ਕੀਤਾ ਗਿਆ। ਇਸ ਘਿਰਾਓ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੀਆਂ ਤਸਵੀਰਾਂ ਹੱਥਾਂ ਵਿਚ ਫੜਕੇ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਅਤੇ ਪੀਆਰਟੀਸੀ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜਾਮ ਕੀਤੇ ਗਏ ਸਨ ਹਲਾਤਾਂ ਨਾਲ ਨਜਿੱਠਣ ਲਈ ਵੱਖ ਵੱਖ ਥਾਵਾਂ ’ਤੇ ਬੈਰੀਗੇਡਿਗ ਕੀਤੀ ਗਈ ਅਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਰਹੀ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਿਚ ਡੀਐਸਪੀ ਜਸਵਿੰਦਰ ਸਿੰਘ ਟਿਵਾਣਾ ਸਮੇਤ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ।
ਪ੍ਰਦਰਸ਼ਨਕਾਰੀਆਂ ਦੀ ਅਗਵਾਈ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਸੀਨੀ. ਆਗੂ ਜਨ. ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ, ਜਥੇਦਾਰ ਮੋਹਨ ਸਿੰਘ ਕਰਤਾਰਪੁਰ ਸਮੇਤ ਵੱਖ ਵੱਖ ਆਗੂ ਮੌਜੂਦ ਸਨ। ਇਸ ਦੌਰਾਨ ਪੀਆਰਟੀਸੀ ਪ੍ਰਸ਼ਾਸਨ ਨੇ ਸਿੱਖ ਆਗੂਆਂ ਨਾਲ ਟੇਬਲ ਟਾਕ ਰਾਹੀਂ ਮਾਮਲਾ ਸੁਲਝਾਉਣ ਨੂੰ ਤਰਜੀਹ ਦਿੱਤੀ ਅਤੇ ਲੰਮਾ ਸਮਾਂ ਚੱਲੀ ਮੀਟਿੰਗ ਦੌਰਾਨ ਪੀਆਰਟੀਸੀ ਪ੍ਰਸ਼ਾਸਨ ਵੱਲੋਂ ਐਮ ਡੀ ਪੂਨਮਦੀਪ ਕੌਰ ਕਈ ਅਧਿਕਾਰੀ ਹਾਜ਼ਰ ਸਨ। ਦੋਹਾਂ ਧਿਰਾਂ ਵਿਚਾਲੇ ਚੱਲੀ ਗੱਲਬਾਤ ਦੌਰਾਨ ਪੀਆਰਟੀਸੀ ਪ੍ਰਸ਼ਾਸਨ ਨੇ ਸ਼ਿਕਾਇਤ ’ਤੇ ਯੋਗ ਕਾਰਵਾਈ ਕਰਨ ਸਬੰਧੀ ਜਾਰੀ ਕੀਤਾ ਪੱਤਰ ਵਾਪਸ ਲੈ ਲਿਆ । ਇਸ ਦੌਰਾਨ ਪੀਆਰਟੀਸੀ ਦੇ ਉਚ ਅਧਿਕਾਰੀਆਂ ਨੇ ਜਥੇਬੰਦੀਆਂ ਨੂੰ ਦੱਸਿਆ ਕਿ ਕਿਸੇ ਵਿਅਕਤੀ ਵੱਲੋਂ ਤਸਵੀਰਾਂ ਲਗਾਏ ਜਾਣ ਸਬੰਧੀ ਸ਼ਿਕਾਇਤ ਕੀਤੀ ਗਈ ਸੀ, ਪ੍ਰੰਤੂ ਅਫਸੋਸ ਹੈ ਕਿ ਧਾਰਮਕ ਭਾਵਨਾਵਾਂ ਦੀ ਠੇਸ ਪੁੱਜਣ ਕਾਰਨ ਹੁਣ ਪ੍ਰਸ਼ਾਸਨ ਆਪਣਾ ਜਾਰੀ ਪੱਤਰ ਵਾਪਸ ਲੈਂਦਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਜਨ. ਸਕੱਤਰ ਪ੍ਰੋ. ਮਹਿੰਦਰ ਸਿੰਘ ਨੇ ਕਿਹਾ ਕਿ ਕਿਹਾ ਕਿ ਸਰਕਾਰ ਦੇ ਏਜੰਸੀਆਂ ਦੇ ਵਿਅਕਤੀਆਂ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਪੀਆਰਟੀਸੀ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਸੀ, ਪ੍ਰੰਤੂ ਰੋਸ ਦੇ ਚੱਲਦਿਆਂ ਅੱਜ ਪ੍ਰਸਾਸਨ ਨੇ ਇਹ ਪੱਤਰ ਵਾਪਸ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਕੌਮ ਦੇ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਸਮੇਤ ਭਾਈ ਜਗਤਾਰ ਸਿੰਘ ਹਵਾਰਾ ਦੀਆਂ ਤਸਵੀਰਾਂ ਲਾਉਣ ’ਤੇ ਕੋਈ ਰੋਕ ਨਹੀਂ ਹੈ ਅਤੇ ਕੋਈ ਵੀ ਇਹ ਤਸਵੀਰਾਂ ਲੁਹਾ ਨਹੀਂ ਸਕਦੀਆਂ। ਪ੍ਰੋ. ਮਹਿੰਦਰਪਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਮਾਨ ਹਮੇਸ਼ਾ ਪਹਿਰਾ ਆਇਆ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਬੇਤੁੱਕੇ ਬਿਆਨ ਦੇ ਕੇ ਕੇਂਦਰ ਅੱਗੇ ਇਸ ਤਰ੍ਹਾਂ ਸਰੰਡਰ ਨਹੀਂ ਕਰਨਾ ਚਾਹੀਦਾ।

