ਪਟਿਆਲਾ

ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਦੀ ਆੲੀ ਜੀ ਪੁਲਿਸ ਨੇ ਦਿਲੋਂ ਪ੍ਰਸੰਸਾ ਕੀਤੀ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬ ਰੈੱਡ ਕਰਾਸ ਨਸ਼ਾ ਛੁਡਾਊ ਮੂੜਵਸਾਓ ਕੇਦਰ ਸਾਕੇਤ ਹਸਪਤਾਲ ਪਟਿਆਲਾ ਦੇ ਡਾਇਰੈਕਟਰ ਸ੍ਰੀਮਤੀ ਪ੍ਰਮਿੰਦਰ ਕੋਰ ਮਨਚੰਦਾ ਵਲੋਂ ਨਸ਼ਿਆ ਵਿਰੁਧ ਚਲਾਈ ਮੁਹਿੰਮ ਅਤੇ ਨਸ਼ੇ ਕਰਦੇ ਨੋਜਵਾਨਾਂ ਦੇ ਠੀਕ ਇਲਾਜ ਕਾਉਂਸਲਿੰਗ ਦੀ ਪ੍ਰਸੰਸਾ ਕਰਦੇ ਹੋਏ ਇੰਸਪੈਕਟਰ ਜਨਰਲ ਆਫ ਪੁਲਿਸ ਪਟਿਆਲਾ ਰੈਂਜ ਸਰਦਾਰ ਮੁਖਵਿੰਦਰ ਸਿੰਘ ਛੀਨਾ ਆਈ ਪੀ ਐਸ ਨੇ ਕਿਹਾ ਕਿ ਸ੍ਰੀਮਤੀ ਪ੍ਰਮਿੰਦਰ ਕੋਰ ਮਨਚੰਦਾ ਡਾਇਰੈਕਟਰ ਅਤੇ ਇਹਨਾਂ ਦੇ ਸਾਰੇ ਸਟਾਫ ਮੈਂਬਰਾਂ ਕਰਕੇ ਪਟਿਆਲਾ ਅਤੇ ਪੰਜਾਬ ਹਰਿਆਣਾ ਰਾਜਸਥਾਨ ਦੇ ਨਸ਼ਿਆ ਵਿਚ ਫਸੇ ਨੌਜਵਾਨਾਂ ਨੂੰ ਠੀਕ ਇਲਾਜ ਕਾਉਂਸਲਿੰਗ ਅਤੇ ਗਤੀਵਿਧੀਆਂ ਰਾਹੀਂ ਨਵਾਂ ਜੀਵਨ ਮਿਲ ਰਿਹਾ ਹੈ।

ਹਜਾਰਾਂ ਨੋਜਵਾਨ ਨਸ਼ਾ ਮੁਕਤ ਹੋਕੇ ਸਨਮਾਨਿਤ ਜੀਵਨ ਬਤੀਤ ਕਰ ਰਹੇ ਹਨ। ਡੈਡੀਕੇਟਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ ਡਾ ਰਾਕੇਸ਼ ਵਰਮੀ ਦੀ ਅਗਵਾਈ ਹੇਠ ਹੋਏ ਸਨਮਾਨ ਸਮਾਰੋਹ ਦੌਰਾਨ ਸ੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜ਼ਿਲ੍ਹਾ ਟ੍ਰੇਨਿੰਗ ਅਫਸਰ ਰੈਡ ਕਰਾਸ ਅਤੇ ਪ੍ਰਿੰਸੀਪਲ ਮਨਜੀਤ ਕੌਰ ਆਜ਼ਾਦ ਨੇ ਦੱਸਿਆ ਕਿ ਪ੍ਰਮਿੰਦਰ ਕੋਰ ਮਨਚੰਦਾ ਜੀ ਪਿਛਲੇ 27 ਸਾਲਾਂ ਤੋਂ ਨਸ਼ੇ ਕਰਦੇ ਲੋਕਾਂ ਦਾ ਮੁਫਤ ਵਿੱਚ ਇਲਾਜ ਕਾਉਂਸਲਿੰਗ ਅਤੇ ਮੁੜਵਸੇਵੇ ਲਈ ਜੰਗੀ ਪੱਧਰ ਤੇ ਯਤਨ ਕਰ ਰਹੇ ਹਨ ਅਤੇ ਜਿਲੇ ਦੇ ਡਿਪਟੀ ਕਮਿਸ਼ਨਰ, ਸਿਵਲ ਸਰਜਨ ਪੁਲਿਸ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਸਾਕੇਤ ਹਸਪਤਾਲ ਦੇ ਕਾਰਜਾਂ ਵਿੱਚ ਮਦਦ ਕੀਤੀ ਜਾਂਦੀ ਹੈ। ਮੈਡਮ ਪ੍ਰਮਿੰਦਰ ਮਨਚੰਦਾ ਨੇ ਕਿਹਾ ਕਿ ਨਸ਼ੇ ਕਰਦੇ ਬੱਚਿਆ ਦੀ ਸੁਰੱਖਿਆ ਬਚਾਓ ਮਦਦ ਸਨਮਾਨ ਉਨੱਤੀ ਖੁਸ਼ਹਾਲੀ ਤੰਦਰੁਸਤੀ ਹਿਤ ਮਾਪਿਆਂ, ਸਿੱਖਿਆ ਸੰਸਥਾਵਾਂ ਦੇ ਅਧਿਕਾਰੀਆਂ ਅਤੇ ਵਿਸ਼ੇਸ ਤੌਰ ਤੇ ਅਧਿਆਪਕਾਂ ਅਤੇ ਸਮਾਜ ਦੇ ਲੋਕਾਂ ਦੀ ਵੀ ਜੁਮੇਵਾਰੀ ਬਣਦੀ ਹੈ ਅਤੇ ਬੱਚਿਆਂ ਨੋਜਵਾਨਾਂ ਨੂੰ ਪਿਆਰ ਸਤਿਕਾਰ ਦੇ ਨਾਲ ਨਾਲ ਆਪਣੇ ਦੋਸਤ ਬਣਾਕੇ ਉਹਨਾਂ ਦੀ ਸਮੇਂ ਸਮੇਂ ਰਖਵਾਲੀ ਅਗਵਾਈ ਵਿਜੀਲੈਂਸ ਜਾਂਚ ਕਰਨੀ ਲਾਭਕਾਰੀ ਰਹਿੰਦੀ ਹੈ। ਅਤੇ ਗਲੀ ਮੁਹੱਲਿਆ ਸਕੂਲਾਂ ਵਿਖੇ ਨਸ਼ਿਆ ਅਪਰਾਧਾਂ ਆਰਾਮ ਪ੍ਰਸਤੀ ਐਸ ਪ੍ਰਸਤੀ ਮਨੁੱਖੀ ਸਮਗਲਿੰਗ ਬੱਚਿਆਂ ਦਾ ਮਾੜੇ ਅਨਸਰਾਂ ਤੋਂ ਬਚਾਉਣ ਸਬੰਧੀ ਜਾਣਕਾਰੀ ਕਰਨ ਲਈ ਜਾਗਰਿਤੀ ਪ੍ਰੋਗਰਾਮ ਕਰਵਾਕੇ ਬੱਚਿਆਂ ਨੂੰ ਨਸ਼ਿਆ ਅਪਰਾਧਾਂ ਬਿਮਾਰੀਆਂ ਦੀ ਦਲਦਲ ਵਿੱਚ ਫਸਣ ਤੋਂ ਪਹਿਲਾਂ ਹੀ ਬਚਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *