ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰ ਭਾਰੀ ਰੋਸ ਜਤਾਇਆ।
ਮੁਫਤ ਸਹੁਲਤਾਂ ਤੇ ਸਬਸਿਡੀਆਂ ਦੇ ਕੇ ਰੋਜਗਾਰ, ਨੌਕਰੀਆਂ ਤੇ ਨਸ਼ਿਆਂ ਆਦਿ ਮਸਲਿਆਂ ਤੋਂ ਧਿਆਨ ਹਟਾਇਆ ਜਾ ਰਿਹਾ — ਕਾਕਾ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਮੌਜੂਦਾ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀਆਂ ਨੀਤੀਆਂ ਨਾਲ ਕੋਈ ਬਦਲਾਅ ਪੰਜਾਬ ਵਿੱਚ ਨਾ ਆਉਣ ਤੇ ਜਿਨਾਂ ਨਾਲ ਨਾ ਰੁਜਗਾਰ ਪੈਦਾ ਹੋਇਆ ਨਾ ਨੌਕਰੀਆਂ ਤੇ ਨਾ ਹੀ ਨਸ਼ਿਆਂ ਦਾ ਖਾਤਮਾ ਹੋਇਆ ਤੇ ਇਸ ਦੇ ਬਾਵਜੂਦ ਛੋਟੇ ਵੱਡੇ ਕਾਰੋਬਾਰੀਆਂ ਵੱਲੋਂ ਭਰੇ ਜਾਣ ਵਾਲੇ ਟੈਕਸਾਂ ਤੋਂ ਅਤੇ ਕਰਜੇ ਲੈ ਕੇ ਮੁਫ਼ਤ ਸਹੂਲਤਾਂ ਤੇ ਨਗਦ ਰਾਸ਼ੀਆਂ ਵੰਡ ਕੇ ਤੇ ਸਬਸਿੰਡੀਆਂ ਦੇ ਕੇ ਪੰਜਾਬ ਸਿਰ ਚੜ੍ਹੇ ਕਰਜੇ ਵਿੱਚ ਹੋਰ ਵਾਧਾ ਕੀਤੇ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਭਾਰੀ ਰੋਸ ਜਤਾਇਆ ਗਿਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮੌਜੂਦਾ ਪੰਜਾਬ ਸਰਕਾਰ ਦੀ ਤੁਲਨਾ ਪਿਛਲੀਆਂ ਸਰਕਾਰਾਂ ਨਾਲ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਜੋ ਹਾਲਾਤ ਹਨ ਉਹ ਜਗ ਜਹਿਰ ਹਨ ਵਪਾਰੀ ਛੋਟੇ ਵੱਡੇ ਦੁਕਾਨਦਾਰ ਪ੍ਰਾਈਵੇਟ ਕਿਤੀਆਂ ਨਾਲ ਸਬੰਧਤ ਕਾਰੋਬਾਰੀ ਲੋਕ ਲਗਾਤਾਰ ਵੱਖ—ਵੱਖ ਟੈਕਸ ਅਦਾ ਕਰ ਸਰਕਾਰੀ ਖਜਾਨੇ ਨੂੰ ਮਜਬੂਤੀ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ਇਸ ਦੇ ਬਾਵਜੂਦ ਪੰਜਾਬ ਸਰਕਾਰ ਅਗਲੇ ਪੰਜ ਸਾਲਾਂ ਲਈ ਆਪਣੇ ਹੱਕ ਵਿੱਚ ਵੋਟਾਂ ਪੱਕੀਆਂ ਕਰਨ ਲਈ ਮੁਫਤ ਸਹੂਲਤਾਂ ਤੇ ਸਬਸਿਡੀਆਂ ਨਗਦ ਰਾਸ਼ੀਆਂ ਮੁਫਤ ਵੰਡਕੇ ਕਾਰੋਬਾਰੀਆਂ ਦੇ ਟੈਕਸਾਂ ਨੂੰ ਲੁਟਾਇਆ ਜਾ ਰਿਹਾ ਹੈ ਤੇ ਪੰਜਾਬ ਨੂੰ ਹੋਰ ਕਰਜਈ ਕੀਤਾ ਜਾ ਰਿਹਾ ਹੈ।
ਜਿਸ ਨਾਲ ਨਾ ਤਾਂ ਸੂਬੇ ਦੀ ਤਰੱਕੀ ਹੋ ਸਕਦੀ ਹੈ ਅਤੇ ਨਾ ਹੀ ਵਿਕਾਸ ਹੋ ਸਕਦਾ ਹੈ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ ਦੀ ਮੌਜੂਦਾ ਸਥਿਤੀ ਤੇ ਗੰਭੀਰ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਸਮੱਸਿਆਵਾਂ ਪਹਿਲਾਂ ਵਾਂਗ ਹੀ ਮੂੰਹ ਚਿੜਾ ਰਹੀਆਂ ਹਨ ਨਾ ਰੋਜਗਾਰ ਨਾ ਨੌਕਰੀਆਂ ਨੌਜਵਾਨ ਨਸ਼ਿਆਂ ਦੀ ਭੇਂਟ ਚੜ ਰਹੇ ਹਨ ਤੇ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਮੁਫ਼ਤ ਦੇ ਲਾਲਚ ਅਤੇ ਐਲਾਨਾਂ ਵਿੱਚ ਉਲਝਾ ਕੇ ਮੁੱਖ ਮਸਲਿਆਂ ਤੋਂ ਧਿਆਨ ਹਟਾਉਣ ਦੇ ਕੰਮ ਕੀਤੇ ਜਾ ਰਹੇ ਹਨ ਇਹ ਸਿਸਟਮ ਕਈ ਸਾਲਾਂ ਤੋਂ ਚਲ ਰਿਹਾ ਹੈ। ਜਿਸ ਨੂੰ ਰਾਜਸੀ ਪਾਰਟੀਆ ਨੇ ਇੱਕ ਰਿਵਾਜ ਬਣਾਕੇ ਰੱਖ ਦਿੱਤਾ ਜਦੋਂ ਕਿ ਸਰਕਾਰ ਨੂੰ ਫਜੂਲ ਖਰਚੇ ਕਰਨ ਦੀ ਬਜਾਏ ਪੰਜਾਬ ਨੂੰ ਮਜਬੂਤ ਤੇ ਖੁਸ਼ਹਾਲ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਨਿਊ ਪਟਿਆਲਾ ਵੈਲਫੇਅਰ ਕਲੱਬ ਪੰਜਾਬ ਵਾਸੀਆਂ ਲਈ ਰੋਜਗਾਰ, ਨੌਕਰੀਆਂ ਨੂੰ ਲੈ ਕੇ ਪਹਿਲਾਂ ਵਾਂਗ ਸੰਘਰਸ਼ ਦੇ ਮੈਦਾਨ *ਚ ਡੱਟਿਆ ਰਹੇਗਾ। ਇਸ ਮੌਕੇ ਅਵਤਾਰ ਸਿੰਘ, ਸਤਪਾਲ ਸਿੰਘ, ਸ਼ਿਵ ਕੁਮਾਰ, ਰਣਜੀਤ ਸਿੰਘ, ਸੂਰਜ ਕੁਮਾਰ, ਮੰਗਤ ਰਾਮ, ਪ੍ਰਦੀਪ ਕੁਮਾਰ, ਗਗਨਦੀਪ, ਕੇਵਲ ਸਿੰਘ, ਗੁਰਮੀਤ ਸਿੰਘ, ਪ੍ਰਭਜੀਤ ਸਿੰਘ, ਮਹਿੰਦਰ ਸਿੰਘ, ਪ੍ਰਮਜੀਤ ਸਿੰਘ, ਕੁਲਜੀਤ ਸਿੰਘ, ਸੰਤ ਸਿੰਘ, ਕ੍ਰਿਸ਼ਨ ਕੁਮਾਰ, ਵਿਨੋਦ ਕੁਮਾਰ, ਰਾਜਨ ਕੁਮਾਰ, ਹਰਪ੍ਰੀਤ ਸਿੰਘ, ਹਰਦੀਪ ਸਿੰਘ, ਤਜਿੰਦਰ ਸਿੰਘ, ਜਗਤਾਰ ਸਿੰਘ, ਸਰਵਨ ਕੁਮਾਰ ਆਦਿ ਹਾਜਰ ਸਨ।

