ਪੰਜਾਬਪਟਿਆਲਾ

ਪੀ.ਪੀ.ਐਸ. ਅਫਸਰਾਂ ਦੀਆਂ ਤਰੱਕੀਆਂ ਦੀ ਜਾਰੀ ਸੂਚੀ ’ਚ ਦਲਿਤ ਵਰਗ ਦੀ ਅਣਦੇਖੀ

ਦਲਿਤ ਪੱਛੜੇ ਅਫਸਰਾਂ ਦੀ ਨਜ਼ਰ ਅੰਦਾਜੀ *ਤੇ ਦਲਿਤ ਆਗੂਆਂ ਨੇ ਜਤਾਇਆ ਰੋਸ

ਪਟਿਆਲਾ 5 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮਿੰਨੀ ਸਕੱਤਰੇਤ ਵਿਖੇ ਅੰਬੇਡਕਰ ਸਮਾਜਿਕ ਚੇਤਨਾ ਮਹਾਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਵਿਨੋਦ ਰਾਣਾ ਅਤੇ ਡਾ. ਬੀ.ਆਰ. ਅੰਬੇਡਕਰ ਕਲੱਬ ਪ੍ਰਧਾਨ ਸਤਵਿੰਦਰ ਸਿੰਘ ਦੀ ਅਗਵਾਈ ਵਿੱਚ ਵੱਖਵੱਖ ਦਲਿਤ ਆਗੂਆਂ ਬੁੱਧੀਜੀਵੀਆਂ ਨਾਲ ਇੱਕਤਰਤਾ ਕੀਤੀ ਗਈ। ਜਿਸ ਵਿੱਚ ਇਨ੍ਹਾਂ ਦਲਿਤ ਆਗੂਆਂ ਨੇ ਪੀ.ਪੀ.ਐਸ. ਅਫਸਰਾਂ ਦੀ ਆਈ.ਪੀ.ਐਸ. ਵਜੋਂ 24 ਅਫਸਰਾਂ ਦੀਆਂ ਤਰੱਕੀਆਂ ਦੀ ਜਾਰੀ ਸੂਚੀ ਵਿੱਚ ਦਲਿਤ, ਪੱਛੜੇ ਸਮਾਜ ਨਾਲ ਸਬੰਧਤ ਪੀ.ਪੀ.ਐਸ. ਅਫਸਰਾਂ ਨੂੰ ਨਜ਼ਰ ਅੰਦਾਜ ਕਰ ਨਿਯਮਾਂ ਅਨੁਸਾਰ ਇਨ੍ਹਾਂ ਨੂੰ ਇਸ ਸੂਚੀ ਵਿੱਚ ਸ਼ਾਮਲ ਨਾ ਕਰਨ ਤੇ ਪੰਜਾਬ ਸਰਕਾਰ ਵਿਰੁੱਧ ਭਾਰੀ ਰੋਸ ਜਤਾਇਆ।

ਇਸ ਮੌਕੇ ਸਮਾਜਿਕ ਚੇਤਨਾ ਮਹਾ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਵਿਨੋਤ ਰਾਣਾ, ਡਾ. ਅੰਬੇਡਕਰ ਕਲੱਬ ਦੇ ਪ੍ਰਧਾਨ ਸਤਵਿੰਦਰ ਸਿੰਘ ਅਤੇ ਬਸਪਾ ਦੇ ਜਨਰਲ ਸਕੱਤਰ ਕੁਸ਼ਵਿੰਦਰ ਕਲਿਆਣ ਨੇ ਸਾਂਝੇ ਤੌਰ ਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਰਿਜਰਵੇਸ਼ਨ ਪਾਲਿਸੀ ਦੀ ਪਾਲਣਾ ਨਾ ਕਰਨ ਦਾ ਸਖਤ ਇਤਰਾਜ ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਜਿਹੜੀ ਪੀ.ਪੀ.ਐਸ. ਅਧਿਕਾਰੀਆਂ ਦੀ ਤਰੱਕੀਆਂ ਸਬੰਧੀ ਸੂਚੀ ਜਾਰੀ ਕੀਤੀ ਗਈ ਹੈ, ਉਸ ਵਿੱਚ ਦਲਿਤ, ਪੱਛੜੇ ਸਮਾਜ ਨਾਲ ਸਬੰਧਤ ਪੀ.ਪੀ.ਐਸ. ਅਫਸਰ ਸ਼ਾਮਲ ਨਹੀਂ ਕੀਤੇ ਗਏ ਜਦੋਂ ਕਿ ਰਾਖਵੇਕਰਨ ਮੁਤਾਬਿਕ 33 ਫਿਸਦੀ ਐਸ.ਸੀ., ਐਸ.ਟੀ. ਵਰਗ ਨਾਲ ਸਬੰਧਤ ਅਧਿਕਾਰੀਆਂ ਨੂੰ ਤਰੱਕੀਆਂ ਦੇਣੀਆਂ ਬਣਦੀਆ ਹਨ, ਪਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨਿਯਮਾਂ ਨੂੰ ਛਿੱਕੇ ਟੰਗ ਕੇ ਇਹ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਕਾਰਨ ਦਲਿਤ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦਲਿਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੀ ਇਸ ਤਰੱਕੀਆਂ ਸਬੰਧੀ ਸੁਚੀ ਵਿੱਚ ਪੱਛੜੇ, ਅਨੁਸੂਚਿਤ ਜਾਤੀ ਦੇ ਅਫਸਰਾ ਨੂੰ ਵੀ ਆਈ.ਪੀ.ਐਸ. ਵਜੋਂ ਤਰੱਕੀਆਂ ਦਿੱਤੀਆਂ ਜਾਣ ਤਾਂ ਜੋ ਇਨ੍ਹਾਂ ਨੂੰ ਵੀ ਸੰਵਿਧਾਨਕ ਹੱਕਾਂ ਦੀ ਪ੍ਰਾਪਤੀ ਹੋ ਸਕੇ। ਇਸ ਮੌਕੇ ਸੋਨੀ ਗਿੱਲ ਪ੍ਰਧਾਨ, ਬਲਦੇਵ ਸਿੰਘ ਹਾਜੀ ਮਾਜਰਾ, ਨਰਿੰਦਰ ਸਿੱਧੂ, ਰਾਜਨ, ਕਰਨ ਗਿੱਲ, ਰਘਬੀਰ ਸਿੰਘ ਫੌਜੀ, ਚਰਨਜੀਤ ਸਿੰਘ, ਮਨਜੀਤ ਗਿੱਲ, ਮਹੇਸ਼ ਪਾਲ ਕਾਕਾ ਆਦਿ ਦਲਿਤ ਆਗੂ ਹਾਜਰ ਸਨ।    

Leave a Reply

Your email address will not be published. Required fields are marked *