ਰਾਘਵ ਚੱਡਾ ਦਾ ਪੰਜਾਬ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਨ ਨਾਲ,ਹੁਣ ਦਿੱਲੀ ਦੇ ਹੱਕ ਵਿੱਚ ਹੋਣਗੇ ਫੈਸਲੇ :– ਰਾਜੂ ਖੰਨਾ।
ਰਾਘਵ ਚੱਡਾ ਜੋਕ ਦੀ ਤਰ੍ਹਾਂ ਪੰਜਾਬ ਦਾ ਚੁੱਸੇਗਾ ਖੂਨ ।
ਅਮਲੋਹ,11 ਜੁਲਾਈ (ਮਧੂਸਾਰ ਬਿਊਰੋ) ਜਿਥੇ ਪਹਿਲਾਂ ਰਾਘਵ ਚੱਡਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜ ਸਭਾ ਮੈਂਬਰ ਬਣਾ ਕਿ ਪੰਜਾਬ ਵਿਰੋਧੀ ਫ਼ੈਸਲਾ ਕੀਤਾ ਗਿਆ ਹੈ। ਉਂਥੇ ਅੱਜ ਪੰਜਾਬ ਸਰਕਾਰ ਦੀ ਮੁੱਖ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਰਾਘਵ ਚੱਡਾ ਹੁਣ ਜੋਕ ਦੀ ਤਰ੍ਹਾਂ ਪੰਜਾਬ ਦਾ ਖੂਨ ਚੁੱਸੇਗਾ। ਕਿਉਂਕਿ ਉਸ ਨੂੰ ਸਰਕਾਰ ਵੱਲੋਂ ਪੰਜਾਬ ਦੀ ਅਫ਼ਸਰਸ਼ਾਹੀ ਨਾਲ ਗੱਲਬਾਤ ਕਰਨ ਲਈ ਜਿਥੇ ਅਧਿਕਾਰ ਦਿੱਤੇ ਗਏ ਹਨ।
ਉਂਥੇ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾ ਕਿ ਇਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਾਬਤ ਕੀਤਾ ਹੈ ਕਿ ਪੰਜਾਬ ਅੰਦਰ ਇਸ ਉੱਚ ਅਹੁਦੇ ਲਈ ਕੋਈ ਯੋਗ ਵਿਅਕਤੀ ਨਹੀਂ। ਉਹਨਾਂ ਕਿਹਾ ਕਿ ਜਿਥੇ ਪੰਜਾਬ ਦੇ ਭਖਦੇ ਮਸਲੇ ਪਾਣੀਆਂ ਦਾ ਹੱਲ, ਚੰਡੀਗੜ ਪੰਜਾਬ ਨੂੰ ਦੇਣਾ, ਮੈਨੇਜਮੈਂਟ ਭਾਖੜਾ ਬੋਰਡ ਵੱਲੋਂ ਪੰਜਾਬ ਦੀ ਨੁਮਾਇੰਦਗੀ ਮੁੱਖ ਹਨ।ਕਿ ਰਾਘਵ ਚੱਡਾ ਇਹ ਸਾਰੇ ਮਸਲੇ ਪੰਜਾਬ ਤੇ ਪੰਜਾਬੀਆਂ ਲਈ ਹੱਲ ਕਰਵਾਉਣਗੇ ਕਿ ਉਹ ਦਿੱਲੀ ਬੈਠੇ ਆਪਣੇ ਆਕਾ ਕੇਜਰੀਵਾਲ ਦੇ ਹੱਕ ਵਿੱਚ ਗੱਲ ਕਰਨਗੇ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਰਾਘਵ ਚੱਡਾ ਤੋ ਬਿਨਾਂ ਪੰਜਾਬ ਅੰਦਰ ਵੱਧ ਪੜੇ ਲਿਖੇ, ਸੂਝਵਾਨ ਵਿਅਕਤੀ ਬੈਠੇ ਹਨ ਜਿਹਨਾਂ ਨੇ ਪੰਜਾਬ ਤੇ ਪੰਜਾਬੀਅਤ ਲਈ ਸਮੱਰਪਿਤ ਹੋ ਕੇ ਕੰਮ ਕੀਤਾਂ।ਕੀ ਉਹ ਇਸ ਸਲਾਹਕਾਰ ਕਮੇਟੀ ਦੇ ਚੇਅਰਮੈਨ ਲਈ ਯੋਗ ਨਹੀਂ।ਜਿਸ ਲਈ ਭਗਵੰਤ ਮਾਨ ਸਰਕਾਰ ਨੂੰ ਦਿੱਲੀ ਦੇ ਰਹਿਣ ਵਾਲੇ ਰਾਘਵ ਚੱਡਾ ਨੂੰ ਦੋ ਦੋ ਪ੍ਰਮੁੱਖ ਅਹੁਦਿਆਂ ਨਾਲ ਨਿਵਾਜਿਆ ਗਿਆ ਹੈ। ਉਹਨਾਂ ਕਿਹਾ ਕਿ ਦਿੱਲੀ ਦੀ ਹਾਮੀ ਭਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਦੇ ਵੀ ਪੰਜਾਬੀ ਮੁਆਫ ਨਹੀਂ ਕਰਨਗੇ।ਜਿਸ ਲਈ ਰਾਘਵ ਚੱਡਾ ਨੂੰ ਸਲਾਹਕਾਰ ਕਮੇਟੀ ਦਾ ਚੇਅਰਮੈਨ ਦੇ ਲਏ ਫੈਸਲੇ ਤੇ ਮੁੜ ਗੌਰ ਕਰਨੀਂ ਚਾਹੀਦੀ ਹੈ।ਤਾ ਜੋ ਪੰਜਾਬ ਤੇ ਪੰਜਾਬੀਆਂ ਨਾਲ ਇਨਸਾਫ਼ ਹੋ ਸਕੇ।

