ਹਰਿਆਣਾਦੇਸ਼-ਵਿਦੇਸ਼ਪੰਜਾਬ

ਮੋਦੀ ਨੇ ਨਵੇਂ ਸੰਸਦ ਭਵਨ ਦੇ ਸਿਖਰ ’ਤੇ ਬਣੇ ਰਾਸ਼ਟਰੀ ਪ੍ਰਤੀਕ ਦਾ ਕੀਤਾ ਉਦਘਾਟਨ

ਨਵੀਂ ਦਿੱਲੀ 11 ਜੁਲਾਈ (ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਨਵੇਂ ਸੰਸਦ ਭਵਨ ਦੀ ਛੱਤ ’ਤੇ ਬਣੇ ਰਾਸ਼ਟਰੀ ਪ੍ਰਤੀਕ ਦਾ ਸੋਮਵਾਰ ਨੂੰ ਉਦਘਾਟਨ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਕਾਂਸੀ ਦਾ ਬਣਿਆ ਇਹ ਪ੍ਰਤੀਕ 9500 ਕਿਲੋਗ੍ਰਾਮ ਭਾਰੀ ਹੈ ਅਤੇ ਇਸ ਦੀ ਉੱਚਾਈ 6.5 ਮੀਟਰ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਨਵੇਂ ਸੰਸਦ ਭਵਨ ਦੇ ਸਿਖਰ ’ਤੇ ਬਣਾਇਆ ਗਿਆ ਹੈ ਅਤੇ ਪ੍ਰਤੀਕ ਨੂੰ ਸਹਾਰਾ ਦੇਣ ਲਈ ਇਸ ਦੇ ਨੇੜੇ-ਤੇੜੇ ਕਰੀਬ 6500 ਕਿਲੋਗ੍ਰਾਮ ਦੀ, ਸਟੀਲ ਦੇ ਇਕ ਢਾਂਚੇ ਦਾ ਨਿਰਮਾਣ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਸੰਸਦ ਭਵਨ ਦੇ ਨਿਰਮਾਣ ਕੰਮ ’ਚ ਲੱਗੇ ਮਜਦੂਰਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਸੰਸਦ ਭਵਨ ਦੀ ਛੱਤ ’ਤੇ ਰਾਸ਼ਟਰੀ ਪ੍ਰਤੀਕ ਲਗਾਉਣ ਦਾ ਕੰਮ 8 ਵੱਖ-ਵੱਖ ਪੜਾਵਾਂ ’ਚ ਪੂਰਾ ਕੀਤਾ ਗਿਆ। ਇਸ ’ਚ ਮਿੱਟੀ ਨਾਲ ਮਾਡਲ ਬਣਾਉਣ ਤੋਂ ਲੈ ਕੇ ਕੰਪਿੂਟਰ ਗ੍ਰਾਫ?ਿਕ ਤਿਆਰ ਕਰਨਾ ਅਤੇ ਕਾਂਸੀ ਨਾਲ ਬਣੇ ਚਿੱਤਰਾਂ ਨੂੰ ਪਾਲਿਸ਼ ਕਰਨਾ ਸ਼ਾਮਲ ਹੈ।

Leave a Reply

Your email address will not be published. Required fields are marked *