ਖੇਤੀਬਾੜੀ ਸੈਕਟਰ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਆਟੋਮੇਸ਼ਨ ਦੇ ਰੋਲ ਬਾਰੇ ਵਿਸ਼ੇ ਤੇ, ਇੱਕ ਰੋਜ਼ਾ ਸੈਮੀਨਾਰ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਮਿਤੀ 12.7.2022 ਨੂੰ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ, ਪੰਜਾਬੀ ਯੂਨੀਵਰਸਿਟੀ,ਪਟਿਆਲਾ ਵੱਲੋਂ ਇੱਕ ਰੋਜ਼ਾ ਸੈਮੀਨਾਰ ਖੇਤੀਬਾੜੀ ਸੈਕਟਰ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਆਟੋਮੇਸ਼ਨ ਦੇ ਰੋਲ ਬਾਰੇ ਵਿਸ਼ੇ ਤੇ ਕਰਵਾਇਆ ਗਿਆ, ਜਿਸਦੀ ਪਰਧਾਨਗੀ, ਪ੍ਰੋ. ਅਰਵਿੰਦ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਵਾਰਾ ਕੀਤੀ ਗਈ। ਵਿਭਾਗ ਦੇ ਮੁਖੀ, ਡਾ.ਰਮਨ ਮੈਣੀ ਜੀ ਨੇ ਆਰਟੀਫੀਸ਼ਲ ਇੰਟੈਲੀਜੈਂਸ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਵੇ ਆਰਟੀਫੀਸ਼ਲ ਇੰਟੈਲੀਜੈਂਸ ਖੇਤੀ ਬਾੜੀ ਸੈਕਸਟਰ ਵਿੱਚ ਮੁੱਖ ਭੂਮਿਕਾ ਨਿਭਾ ਸਕਦੀ ਹੈ। ਓੁਨ੍ਹਾਂ ਨੇ ਦੱਸਿਆ ਕਿ ਆਰਟੀਫੀਸ਼ਲ ਇੰਟੈਲੀਜੈਂਸ ਦੇ ਨਾਲ ਪੋਦਿਆਂ ਦੀਆਂ ਬਿਮਾਰੀਆਂ ਅਤੇ ਮਿੱਟੀ ਦੀ ਪੋਸ਼ਟਿਕਤਾ ਦੀ ਜਾਂਚ ਕਰਕੇ ਕਿਸਾਨਾਂ ਨੂੰ ਸਹੀ ਸਲਾਹ ਦਿੱਤੀ ਜਾ ਸਕਦੀ ਹੈ।ਸੈਮੀਨਾਰ ਦੇ ਕਨਵੀਨਰ ਡਾ.ਸਿਕੰਦਰ ਸਿੰਘ ਚੀਮਾ ਨੇ ਦੱਸਿਆ ਕਿ ਕਿਵੇਂ ਇਹੋ ਜਿਹੇ ਸੈਮੀਨਾਰ ਕਰਵਾਉਣ ਨਾਲ ਅਸੀਂ ਕਿਸਾਨਾਂ ਦੀ ਸਹਾਇਤਾ ਕਰ ਸਕਦੇ ਹਾਂ।
ਅੱਜ ਦੀਆਂ ਇਨ੍ਹਾਂ ਖੋਜਾਂ ਦੀ ਜਾਣਕਾਰੀ ਪੰਜਾਬੀ ਭਾਸ਼ਾ ਵਿੱਚ ਕਿਵੇਂ ਪੰਜਾਬ ਦੇ ਕਿਸਾਨਾਂ ਤੱਕ ਪਹੁੰਚਾਇਆ ਜਾਵੇ ਤੇ ਫਿਰ ਉਹ ਕਿਸਾਨ ਇਨ੍ਹਾਂ ਨੂੰ ਸਿੱਖ ਕੇ ਆਪਣੀ ਰੋਜਮਰ੍ਹਾ ਦੀ ਜਿੰਦਗੀ ਵਿੱਚ ਆਪਣਾਉਣ ਤੇ ਆਪਣੀ ਫਸਲ ਦੀ ਪੈਦਾਵਾਰ ਵਧਾਉਣ।ਪ੍ਰੋ਼.ਰਾਜੀਵ ਅਹੂਜਾ, ਡਾਇਰੈਕਟਰ, ਆਈ.ਆਈ.ਟੀ. ਰੋਪੜ , ਸੈਮੀਨਾਰ ਵਿੱਚ ਮੁੱਖ ਮਹਿਮਾਣ ਵੱਜੋਂ ਪਹੁੰਚੇ, ਜਿਨ੍ਹਾਂ ਨੇ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਤਕਨਾਲੋਜੀ ਦਾ ਕਿੰਨਾਂ ਮਹੱਤਵ ਹੈ ਅਤੇ ਅੱਜ ਦੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਕਿਸਾਨ ਘੱਟ ਸਰੋਤ (ਪਾਣੀ) ਵਰਤ ਕੇ ਵੱਧ ਤੋਂ ਵੱਧ ਮੁਨਾਫਾ ਕਮਾ ਸਕਣ। ਸੈਮੀਨਾਰ ਵਿੱਚ ਪ੍ਰੋ. ਨੀਰਜ ਗੋਇਲ ਆਈ.ਆਈ.ਟੀ. ਰੋਪੜ, ਡਾ.ਮੁਕੇਸ਼ ਸੈਣੀ, ਆਈ.ਆਈ.ਟੀ. ਰੋਪੜ , ਡਾ.ਰੀਤੇਸ਼, ਪ੍ਰਿੰਸੀਪਲ ਸਾਇੰਟਿਸਟ,ਸੀ.ਐਸ.ਆਈ਼ ਓ, ਚੰਡੀਗੜ੍ਹ ਨੇ ਬਤੌਰ ਰਿਸਰਚ ਪਰਸਨ ਸਿ਼ਰਕਤ ਕੀਤੀ ਤੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਖੇਤੀ ਬਾੜੀ ਸੈਕਟਰ ਵਿੱਚ ਵਰਤੀ ਜਾਣ ਵਾਲੀਆਂ ਆਰਟੀਫੀਸਿ਼ਅਲ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ।ਇੰਜੀਨਿਅਰ ਨਵਨੀਤ ਕੌਰ, ਸੈਮੀਨਾਰ ਦੇ ਕੋਆਰਡੀਨੇਟਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਇੰਜੀਨਿਆਰ ਲਾਲ ਚੰਦ, ਸੈਮੀਨਾਰ ਦੇ ਕੋਆਰਡੀਨੇਟਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

