ਡੀ ਡੀ ਪੀ ਓ ਅਤੇ ਏ ਡੀ ਸੀ ਨੇ ਮੰਗਾਂ ਦਾ ਫੌਰੀ ਹੱਲ ਕਰਨ ਦਿੱਤਾ ਮੋਰਚਾ।
ਪਟਿਆਲਾ, ਭਵਾਨੀਗੜ੍ਹ ,12 ਜੁਲਾਈ (ਮਧੂਸਾਰ ਬਿਊਰੋ) ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ ਦੀ ਅਗਵਾਈ ਹੇਠ ਡੀ.ਸੀ ਦਫਤਰ ਅੱਗੇ ਧਰਨਾ ਲਾਇਆ ਗਿਆ । ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਲਖਵੀਰ ਸਿੰਘ ਲੌਗੋਵਾਲ ਨੇ ਕਿਹਾ ਕਿ ਪਿੰਡ ਤਰੌੜਾ ਕਲਾਂ ਵਿਖੇ ਪੰਚਾਇਤੀ ਜ਼ਮੀਨ ਚੋਂ ਤੀਜੇ ਹਿੱਸੇ ਜ਼ਮੀਨ ਨਹੀਂ ਦਿੱਤੀ ਗਈ ਹਲਾਂ ਕੇ ਸੰਵਿਧਾਨਕ ਤੌਰ ਪੰਚਾਇਤੀ ਜ਼ਮੀਨ ਚੋਂ ਤੀਜੇ ਹਿੱਸੇ ਦੀ ਰਾਖਵਾਂ ਹੁੰਦਾ ਹੈ ਪਰ ਜ਼ਿਲ੍ਹਾ ਪਟਿਆਲਾ ਦਾ ਪ੍ਰਸ਼ਾਸਨ ਲਗਾਤਾਰ ਮਜ਼ਦੂਰਾਂ ਨੂੰ ਜ਼ਮੀਨ ਦੇਣ ਤੋਂ ਆਨਾਕਾਨੀ ਕਰ ਰਿਹਾ ਹੈ। ਪਿੰਡ ਤਰੌੜਾ ਕਲਾਂ ਦੇ ਸਬੰਧ ਵਿੱਚ ਬੀਡੀਪੀਓ ਅਜ਼ੈਬ ਸਿੰਘ ਅਤੇ ਡੀਡੀਪੀਓ ਸੂਖਚੈਨ ਸਿੰਘ ਪਾਪੜਾ ਨੂੰ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਾਂ ਪਰ ਉਹਨਾਂ ਨੇ ਇਸ ਮਾਮਲੇ ਦਾ ਕੋਈ ਵੀ ਠੋਸ ਹੱਲ ਨਹੀਂ ਕੱਢਿਆ। ਇਸ ਮੌਕੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ ਨੇ ਕਿਹਾ ਕਿ ਪਿੰਡ ਖੇੜੀ ਭੀਮਾਂ, ਕੁਲਬੁਰਛਾਂ, ਸਦਰਪੁਰਾ ਇਹਨਾਂ ਵੱਖ ਵੱਖ ਪਿੰਡਾਂ ਵਿੱਚ ਨਾ ਹੀ ਤੀਜੇ ਹਿੱਸੇ ਦੀ ਬਣਦੀ ਜ਼ਮੀਨ ਦਿੱਤੀ ਗਈ ਹੈ ਅਤੇ ਜਿਹੜੀ ਜ਼ਮੀਨ ਸੰਘਰਸ਼ ਦੇ ਜ਼ੋਰ ਤੇ ਲਈ ਹੈ ਉਹ ਵੀ ਪੂਰੀ ਨਹੀਂ ਹੈ ਇਸੇ ਜ਼ਮੀਨ ਦੇ ਪੈਸੇ ਵੱਧ ਲੈ ਲਾਏ ਹਨ ਅਤੇ ਜ਼ਮੀਨ ਘੱਟ ਹੈ।
ਅੱਜ ਧਰਨਾ ਦੇਣ ਉਪਰੰਤ ਏ ਡੀ ਸੀ ਗੁਰਪ੍ਰੀਤ ਸਿੰਘ ਥਿੰਦ ਅਤੇ ਡੀ ਡੀ ਪੀ ਓ ਸੂਖਚੈਨ ਸਿੰਘ ਪਾਪੜਾ ਨਾਲ ਇੱਕ ਘੰਟਾਂ ਗੱਲਬਾਤ ਦੌਰਾਨ ਕਿਹਾ ਕਿ ਪਿੰਡ ਤਰੋੜਾ ਕਲਾਂ ਵਿੱਚ ਜਿਨਾਂ ਨੇ ਵੀ ਬਿਨਾਂ ਬੋਲੀ ਤੋਂ ਜ਼ਮੀਨ ਵਾਹੀ ਹੈ ਉਹਨਾਂ ਬੰਦਿਆਂ ਤੇ ਅੱਜ ਹੀ ਕਾਰਵਾਈ ਕੀਤੀ ਜਾਵੇਗੀ, ਛੱਤੀ ਕਿਲ੍ਹਿਆਂ ਦੀ ਬੋਲੀ ਕੱਲ੍ਹ ਨੂੰ ਤਰੀਕ ਦੱਸ ਦਿੱਤੀ ਜਾਵੇਗੀ, ਪਿੰਡ ਖੇੜੀ ਭੀਮਾਂ ਦੀ ਪੰਚਾਇਤੀ ਜ਼ਮੀਨ ਦੀ ਮਿਣਤੀ 15 ਜੁਲਾਈ ਨੂੰ ਰੱਖ ਦਿੱਤੀ ਗਈ , ਕੁਲਬੁਰਛਾਂ ਅਤੇ ਸਦਰਪੁਰਾ ਦੀ ਮਿਣਤੀ ਦੀ ਤਰੀਕ ਰੱਖ ਦਿੱਤੀ ਗਈ ਇਹਨਾਂ ਸਾਰੀਆਂ ਮੰਗਾਂ ਦੀ ਫੌਰੀ ਹੱਲ ਕਰਨ ਲਈ ਧਰਨੇ ਵਿੱਚ ਆ ਕੇ ਬੀ ਡੀ ਪੀ ਓ ਅਜ਼ੈਬ ਸਿੰਘ ਨੇ ਭਰੋਸਾ ਦਿੱਤਾ ਹੈ । ਅੱਜ ਦੇ ਧਰਨੇ ਨੂੰ ਬੀ ਕੇ ਯੂ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰਾ ਅਤੇ ਛਿੰਦਾਂ ਸਿੰਘ, ਲੋਕ ਸੰਗਰਾਮ ਮੋਰਚਾ ਦੇ ਪ੍ਰਧਾਨ ਤਾਰਾ ਸਿੰਘ ਮੋਗਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰਾਣੀ ਕੌਰ, ਅਮਨਦੀਪ ਕੌਰ, ਕ੍ਰਿਸ਼ਨਾ ਦੇਵੀ, ਸੁਰਜੀਤ ਕੌਰ,ਅੰਗਰੇਜ਼ ਸਿੰਘ, ਕਰਮਜੀਤ ਸਿੰਘ, ਕਰਮਜੀਤ ਸਿੰਘ ਹਾਜ਼ਰ ਸਨ।

