ਪਟਿਆਲਾ

ਪੇੜ ਜੀਵਨ ਦਾ ਅਹਿਮ ਅੰਗ ਹਨ- ਪ੍ਰਧਾਨ ਜੱਗੀ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਲਾਇਨ ਕਲੱਬ ਪਟਿਆਲਾ ਸੁਪਰੀਮ ਦੇ ਪ੍ਰਧਾਨ ਪਰਮਜੀਤ ਸਿੰਘ ਜੱਗੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਪੋਲੋ ਗਰਾਊਂਡ ਅਤੇ ਇਸ ਦੇ ਆਸ ਪਾਸ 30 ਦੇ ਕਰੀਬ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਗਏ। ਇਸ ਮੌਕੇ ਪ੍ਰਧਾਨ ਜੱਗੀ ਨੇ ਕਿਹਾ ਕਿ ਵਾਤਾਵਰਣ ਨੂੰ ਖ਼ੁਸ਼ਹਾਲ ਰੱਖਣ ਲਈ ਅਤੇ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਦੇ ਪੇੜ ਜੀਵਨ ਦਾ ਅਹਿਮ ਅੰਗ ਹਨ।

ਉਨ੍ਹਾਂ ਅੱਗੇ ਕਿਹਾ ਜਿਨ੍ਹਾਂ ਜਰੂਰੀ ਪੇੜ ਲਗਾਣਾ ਹੈ ਉਨਾਂ ਹੀ ਜ਼ਰੂਰੀ ਇਹਨਾਂ ਦੀ ਸਾਂਭ-ਸੰਭਾਲ ਵੀ ਕਰਨਾ ਹੈ।ਜਿਸ ਨਾਲ ਇਹ ਪੌਧੇ ਵਧ ਫੁੱਲ ਕੇ ਵਾਤਾਵਰਣ ਨੂੰ ਖੁਸ਼ਹਾਲ ਰੱਖਦੇ ਹਨ ਅਤੇ ਆਉਣ ਵਾਲੀ ਪੀੜੀ ਲਈ ਵੀ ਲਾਭਦਾਇਕ ਹਨ। ਇਸ ਮੌਕੇ ਸੁਭਾਸ਼ ਡਾਵਰ, ਡਾਕਟਰ ਅਨਿਲ ਕਪੂਰ, ਕੇ.ਸੀ ਸ਼ਰਮਾ, ਸੁਭਾਸ਼ ਗੁਪਤਾ, ਹਿਨੇਸ਼ ਗੋਇਲ, ਅਨਿਲ ਜੈਨ, ਬੀ. ਐਨ ਮਹਿਰਾ, ਅਸ਼ੋਕ ਗੁਪਤਾ, ਆਰ.ਕੇ ਮਹਿਤਾ, ਰਾਜੀਵ ਕਪੂਰ, ਮੋਹਨ ਲਾਲ ਅਤੇ ਹੋਰ ਮੈਂਬਰ ਹਾਜਰ ਸਨ।

Leave a Reply

Your email address will not be published. Required fields are marked *