ਪੰਜਾਬ

ਰੂਪਨਗਰ ਪੁਲਿਸ ਵਲੋਂ ਕਰਜ਼ੇ ਦਾ ਝਾਂਸਾ ਦੇਕੇ ਠੱਗੀ ਮਾਰਨ ਵਾਲੇ ਮੁਰਜ਼ਮਾਂ ਨੂੰ ਕਾਬੂ ਕੀਤਾ

ਰੂਪਨਗਰ, 14 ਜੁਲਾਈ (ਮਧੂਸਾਰ ਬਿਊਰੋ) : ਸੀਨੀਅਰ ਪੁਲਿਸ ਕਪਤਾਨ ਰੂਪਨਗਰ ਡਾ. ਸੰਦੀਪ ਗਰਗ ਅਤੇ ਉੱਪ ਕਪਤਾਨ ਪੁਲਿਸ ਸ. ਗੁਰਪ੍ਰੀਤ ਸਿੰਘ ਬੈਂਸ ਦੇ ਦਿਸਾਂ ਨਿਰਦੇਸਾਂ ਅਨੁਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਦੀ ਚਲਾਈ ਮੁਹਿੰਮ ਤਹਿਤ ਅੱਜ ਮੁਕੱਦਮਾ ਨੰਬਰ 120 ਮਿਤੀ 12 ਜੁਲਾਈ 2022 ਨੂੰ ‘ਅ/ਧ 420, 406,120-ਬੀ, 411, ਆਈ.ਪੀ.ਸੀ ਥਾਣਾ ਸਿਟੀ ਰੂਪਨਗਰ ਜ਼ਿਲ੍ਹਾ ਰੂਪਨਗਰ ਬਰਬਿਆਨ ਅਸ਼ੋਕ ਕੁਮਾਰ ਉਕਤ ਬਰਖਿਲਾਫ ਹਰਭਜਨ ਸਿੰਘ ਉਰਫ ਰਾਜਦੀਪ ਸਿੰਘ ਰਾਜ, ਮਕਾਨ ਨੰਬਰ 01/10947, ਗਲੀ ਨੰਬਰ 7, ਸੁਭਾਸ਼ ਪਾਰਕ ਨਵੀਨ ਸਾਧਰਾ ਥਾਣਾ ਸਾਧਰਾ ਦਿੱਲੀ ਅਤੇ ਦੀਪਕ ਕੁਮਾਰ ਪੁੱਤਰ ਦਿਆ ਚੰਦ ਮਕਾਨ ਨੰਬਰ 16, ਪਿੰਡ ਹਿਰਨਕੀ ਥਾਣਾ ਅਲੀਪੁਰ, ਦਿੱਲੀ ਦੇ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀਆਂ ਨੇ ਮੁਦੱਈ ਮੁਕੱਦਮਾ ਨੂੰ ਕਰਜਾ ਦਵਾਉਣ ਦਾ ਝਾਂਸਾ ਦੇ ਕੇ 3,50,000/- ਚੈੱਕ ਰਾਂਹੀ ਉਸ ਦੇ ਪਿਤਾ ਦੇ ਖਾਤੇ ਵਿੱਚ ਕੱਢਵਾ ਲਏ ਸਨ।

ਜਿਸ ਤੇ ਸੀਨੀਅਰ ਅਫਸਰ ਬਾਲਾ ਦੇ ਦਿਸ਼ਾ ਨਿਰਦੇਸਾ ਅਨੁਸਾਰ ਮੁੱਖ ਅਫਸਰ ਥਾਣਾ ਸਿਟੀ ਰੂਪਨਗਰ ਇੰਸਪੈਕਟਰ ਗੁਰਪ੍ਰੀਤ ਸਿੰਘ ਵਲੋਂ ਏ.ਐੱਸ.ਆਈ. ਸੁਰੇਸ ਕੁਮਾਰ, ਗੁਰਿੰਦਰਪਾਲ ਸਿੰਘ ਅਤੇ ਗੁਰਬਿੰਦਰ ਸਿੰਘ ਦੀ ਟੀਮ ਬਣਾਈ ਗਈ ਜਿਹਨਾ ਵਲੋਂ ਬੜੀ ਹੀ ਮੁਸਤੈਦੀ ਨਾਲ ਦੋਸ਼ੀਆਂ ਨੂੰ ਕੁਝ ਘੰਟਿਆ ਵਿੱਚ ਹੀ ਕਾਬੂ ਕਰਨ ਤੋਂ ਬਾਅਦ ਡੂੰਘਾਈ ਨਾਲ ਕੀਤੀ ਪੁੱਛ ਪੜਤਾਲ ਤੋਂ ਬਾਅਦ ਦੋਸ਼ੀਆਂ ਨੇ 1,30,000/ ਰੁਪਏ ਨਕਦ ਰਕਮ ਬ੍ਰਾਮਦ ਕੀਤੀ ਗਈ ਅਤੇ ਅੱਗੇ ਚੱਲ ਰਹੀ ਪੜਤਾਲ ਦੌਰਾਨ ਇਹ ਵੀ ਮੰਨਿਆ ਦੋਸ਼ੀਆਂ ਨੇ ਮੰਨਿਆ ਕਿ ਉਹਨਾ ਨੇ 1,97,000/ ਰੁਪਏ ਆਪਣੇ ਬੈਂਕ ਖਾਤਿਆਂ ਵਿੱਚ ਜਮਾ ਕਰਵਾ ਲਏ ਹਨ ਅਤੇ ਕੁਝ ਰਕਮ ਉਹਨਾ ਵਲੋਂ ਖਰਚ ਕਰ ਦਿੱਤੀ ਗਈ ਹੈ। ਇਸੇ ਦੌਰਾਨ ਦਸੀਆ ਪਾਸੋਂ ਅਲੱਗ-ਅਲੱਗ ਵਿਅਕਤੀਆਂ ਪਾਸੋਂ ਹੋਰ ਠੱਗੀ ਮਾਰਨ ਲਈ ਲਏ ਕੁਝ ਦਸਤਾਵੇਜ ਵੀ ਬ੍ਰਾਮਦ ਹੋਏ ਹਨ। ਜਿਸ ਤੋਂ ਬਾਅਦ ਉਕਤਾਨ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਹੋਰ ਪੁੱਛਤਾਸ ਲਈ 01 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਜਿਸ ਦੌਰਾਨ ਰਿਮਾਡ ਦੋਸ਼ੀਆ ਕੋਲ 06 ਹਜ਼ਾਰ ਰੁਪਏ ਬਾਅਦ ਕਰਨ ਦੇ ਨਾਲ ਨਾਲ ਨੀਲੇ ਰੰਗ ਦਾ ਪੈੱਨ (ਮੈਜਿਕ ਪੈੱਨ) ਵੀ ਬਾਮਦ ਕੀਤਾ ਗਿਆ। ਜਿਹਨਾਂ ਤੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਜਾ ਰਹੀ ਹੈ। ਜੋ ਦੌਰਾਨ ਤਫਤੀਸ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

Leave a Reply

Your email address will not be published. Required fields are marked *