ਪਟਿਆਲਾ

ਐਸ.ਡੀ.ਐਸ.ਈ ਸ.ਸ. ਸਕੂਲ ਵਿਚ ਮਹਿੰਦੀ ਪ੍ਰਤਿਯੋਗਿਤਾ ਦਾ ਆਯੋਜਨ

ਸਿਮਰਨ ਅਤੇ ਰਿਦਮ ਜੂਨੀਅਰ, ਪਿ੍ਰਆ ਅਤੇ ਨੇਹਾ ਸੀਨੀਅਰ ਵਰਗ ਵਿਚ ਪਹਿਲੇ ਸਥਾਨ ਤੇ

ਪਟਿਆਲਾ 16 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸ਼੍ਰੀ ਸਨਾਤਨ ਧਰਮ ਸਭਾ ਦੁਆਰਾ ਸੰਚਾਲਤ ਐਸ.ਡੀ.ਐਸ. ਈ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿੱਚ ਸਭਾ ਪ੍ਰਧਾਨ ਲਾਲ ਚੰਦ ਜਿੰਦਲ, ਮਹਾ ਮੰਤਰੀ ਅਨਿਲ ਗੁਪਤਾ ਅਤੇ ਸਕੂਲ ਮੈਨੇਜਰ ਐਨ.ਕੇ ਜੈਨ ਦੇ ਮਾਰਗ ਦਰਸ਼ਨ ਵਿੱਚ ਇੱਕ ਮੇਹੰਦੀ ਪ੍ਰਤੀਯੋਗਿਤਾ ਦਾ ਅਯੋਜਨ ਕੀਤਾ ਗਿਆ। ਇਸ ਮੁਕਾਬਲੇ ਬਾਰੇ ਵਿੱਚ ਦੱਸਦੇ ਹੋਏ ਸਕੂਲ ਦੇ ਪਿ੍ਰੰਸੀਪਲ ਰਿਪੁਦਮਨ ਸਿੰਘ ਨੇ ਕਿਹਾ ਕਿ ਬੱਚੀਆਂ ਵਿੱਚ ਬਹੁਤ ਪ੍ਰਤੀਭਾਵਾਂ ਹੁੰਦੀ ਹੈ ਲੋੜ ਹੈ ਉਨ੍ਹਾਂ ਨੂੰ ਉਤਸਾਹਿਤ ਕਰਨ ਦੀ । ਸਕੂਲ ਦੀ ਛੇਵੀਂ ਤੋਂ ਅਠਵੀਂ ਜਮਾਤ ਦੇ ਬੱਚੀਆਂ ਨੇ ਜੂਨਿਅਰ ਵਰਗ ਅਤੇ ਨੌਂਵੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸੀਨੀਅਰ ਗਰੁਪ ਵਿੱਚ ਭਾਗ ਲਿਆ ।

ਦੋਨਾਂ ਮੁਕਾਬਲੀਆਂ ਵਿੱਚ ਕੁਲ 30 ਟੀਮਾਂ ਨੇ ਭਾਗ ਲਿਆ । ਜੂਨਿਅਰ ਵਰਗ ਵਿੱਚ ਸਿਮਰਨ ਅਤੇ ਰਿਦਮ ਨੇ ਪਹਿਲਾ ਸਥਾਨ ਅਤੇ ਭੂਮੀ ਅਤੇ ਦੀਪਿਕਾ ਨੇ ਦੂਜਾ, ਭੂਮੀ ਅਤੇ ਇਕਰਾ ਨੇ ਤੀਸਰਾ ਸਥਾਨ ਹਾਸਲ ਕੀਤਾ । ਇਸੀ ਤਰ੍ਹਾਂ ਸੀਨੀਅਰ ਵਰਗ ਵਿੱਚ ਪਿ੍ਰਆ ਅਤੇ ਨੇਹਾ ਨੇ ਪਹਿਲਾ ਸਥਾਨ ਅਤੇ ਮਹਿਮਾ ਅਤੇ ਸੋਲੋਨੀ ਨੇ ਦੂਜਾ, ਸੁਨੀਤਾ ਅਤੇ ਭਾਵਿਕਾ ਨੇ ਤੀਜਾ ਸਥਾਨ ਹਾਸਲ ਕੀਤਾ । ਇਸ ਮੌਕੇ ਤੇ ਵਾਈਸ ਪਿ੍ਰੰਸੀਪਲ ਦਿਨੇਸ਼ ਸ਼ਰਮਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿ ਬੱਚੀਆਂ ਨੂੰ ਇਸ ਦੇ ਮੁਕਾਬਲੀਆਂ ਵਿੱਚ ਵੱਧ ਚੜ੍ਹ ਭਾਗ ਲੈਣਾ ਚਾਹੀਦਾ ਹੈ । ਇਸ ਅਯੋਜਨ ਵਿਚ ਜੱਜ ਤੇ ਤੌਰ ਤੇ ਸਕੂਲ ਅਧਿਆਪਕ ਸੀਮਾ ਸ਼ਰਮਾ, ਮੀਨਾਕਸ਼ੀ ਅਤੇ ਕੰਚਨ ਬਾਲਾ ਨੇ ਭੁਮਿਕਾ ਨਿਭਾਈ । ਸਕੂਲ ਪਿ੍ਰੰਸੀਪਲ ਰਿਪੁਦਮਨ ਸਿੰਘ ਅਤੇ ਵਾਈਸ ਪਿ੍ਰੰਸੀਪਲ ਦਿਨੇਸ਼ ਸ਼ਰਮਾ ਨੇ ਜੇਤੂਆਂ ਨੰੂ ਸਨਮਾਨਿਤ ਵੀ ਕੀਤਾ ।

Leave a Reply

Your email address will not be published. Required fields are marked *