ਪੰਜਾਬਪਟਿਆਲਾ

ਮੁਸਲਿਮ ਭਾਈਚਾਰੇ ਨੇ ਹਰਪਾਲ ਜੁਨੇਜਾ ਨਾਲ ਡਟ ਕੇ ਚੱਲਣ ਦਾ ਕੀਤਾ ਐਲਾਨ

ਅਕਾਲੀ ਦਲ ਹੀ ਸਮੁਚੇ ਵਰਗਾਂ ਤੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਇਕ ਲੋਤੀ ਪਾਰਟੀ : ਹਰਪਾਲ ਜੁਨੇਜਾ

ਪਟਿਆਲਾ, 11 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਪਟਿਆਲਾ ਸ਼ਹਿਰ ਦੇ ਲੋਕ ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਹਰਪਾਲ ਜੁਨੇਜਾ ਦੀ ਚੋਣ ਮੁਹਿਮ ਨੂੰ ਉਦੋਂ ਵੱਡਾ ਹੁੰਗਾਰਾ ਮਿਲਿਆ ਜਦੋਂ ਤੇਜਬਾਗ ਕਾਲੋਨੀ ਵਿਚ ਮੁਸਲਿਮ ਭਾਈਚਾਰੇ ਵੱਲੋਂ ਵਿਸ਼ਾਲ ਇਕੱਠ ਕਰਕੇ ਹਰਪਾਲ ਜੁਨੇਜਾ ਦੇ ਨਾਲ ਡਟ ਕੇ ਚੱਲਣ ਦਾ ਐਲਾਨ ਕੀਤਾ ਹੈ। ਹਰਪਾਲ ਜੁਨੇਜਾ ਹੁਣ ਪਟਿਆਲਾ ਸ਼ਹਿਰੀ ਤੋਂ ਇਕੋ ਇਕ ਅਜਿਹੇ ਉਮੀਦਵਾਰ ਬਣ ਗਏ ਜਿਨ੍ਹਾਂ ਨਾਲ ਸਮੁੱਚੇ ਵਰਗਾਂ ਅਤੇ ਧਰਮਾਂ ਦੇ ਲੋਕ ਖੁਲ ਕੇ ਚਲ ਰਹੇ ਹਨ। ਇੱਥੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਸਮੁੱਚੇ ਹਲਕੇ ਵਿਚ ਜਿੱਥੇ ਵੀ ਮੁਸਲਿਮ ਭਾਈਚਾਰੇ ਦੇ ਵੋਟਰ ਬੈਠੇ ਹਨ ਖੁਦ ਉਨ੍ਹਾਂ ਦੇ ਘਰ ਵਿਚ ਜਾ ਕੇ ਹਰਪਾਲ ਜੁਨੇਜਾ ਲਈ ਵੋਟਾਂ ਮੰਗਣ ਦਾ ਸੰਕਲਪ ਵੀ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਜੁਨੇਜਾ ਨੇ ਕਿਹਾ ਕਿ ਅਕਾਲੀ ਦਲ ਇਕ ਅਜਿਹੀ ਪਾਰਟੀ ਹੈ ਜਿਹੜੀ ਸਮੁਚੇ ਧਰਮਾਂ ਨੂੰ ਨਾਲ ਲੈ ਕੇ ਚਲਦੀ ਹੈ, ਕਿਉਕਿ ਅਕਾਲੀ ਦਲ ਦਾ ਏਜੰਡਾ ਪੰਜਾਬ ਦਾ ਵਿਕਾਸ ਹੈ ਅਤੇ ਉਹ ਸਮੁਚੇ ਧਰਮਾਂ ਅਤੇ ਵਰਗਾਂ ਨੂੰ ਨਾਲ ਲੈ ਕੇ ਹੀ ਹੋ ਸਕਦਾ ਹੈ।

ਹਰਪਾਲ ਜੁਨੇਜਾ ਨੇ ਕਿਹਾ ਕਿ ਪਟਿਆਲਾ ਉਨ੍ਹਾਂ ਦਾ ਪਰਿਵਾਰ ਹੈ। ਮੁੱਖ ਮੰਤਰੀ ਹੁੰਦੇ ਹੋਏ ਵੀ ਕੈ. ਅਮਰਿੰਰਦ ਸਿੰਘ ਨੇ ਇੱਥੇ ਦੇ ਲੋਕਾਂ ਦਾ ਕੁਝ ਨਹੀਂ ਸੰਵਾਰਿਆ ਪਰ ਉਹ ਵਾਅਦਾ ਕਰਦੇ ਹਨ ਕਿ ਸਰਕਾਰ ਆਉਣ ਤੋਂ ਬਾਅਦ ਉਹ ਸ਼ਹਿਰ ਦਾ ਚਹੁੰ ਪੱਖੀ ਵਿਕਾਸ ਕਰਨਗੇ। ਇਸ ਤੋਂ ਪਹਿਲਾਂ ਵੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਹੀ ਪਟਿਆਲਾ ਦਾ ਵਿਕਾਸ ਹੋਇਆ ਸੀ। ਲੰਘੇ ਪੰਜ ਸਾਲ ਤਾਂ ਸਿਰਫ਼ ਕਾਂਗਰਸੀਆਂ ਦਾ ਵਿਕਾਸ ਹੋਇਆ। ਜਿਨ੍ਹਾਂ ਵਿਚੋਂ ਕੁਝ ਨੇ ਝੰਡਾ ਬਦਲ ਕੇ ਆਪਣੀ ਲੁੱਟ ਖਸੁੱਟ ਨੂੰ ਛੁਪਾਉਣ ਦਾ ਯਤਨ ਕੀਤਾ। ਪਰ ਪੰਜਾਬ ਦੇ ਲੋਕ ਸਭ ਜਾਣਦੇ ਹਨ। ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਸਵਾਲ ਵੀ ਪੁੱਛਿਆ ਕੀ ਕਦੇ ਉਨ੍ਹਾਂ ਨੇ ਕੈ. ਅਮਰਿੰਦਰ ਸਿੰਘ ਨੂੰ ਦੇਖਿਆ ਹੈ ਤਾਂ ਸਮੁੱਚੀ ਸਭਾ ਵਿਚੋਂ ਕਿਸੇ ਵੀ ਵਿਅਕਤੀ ਨੇ ਹੱਥ ਖੜਾ ਕਰਕੇ ਇਹ ਨਹੀਂ ਮੰਨਿਆ ਕੀ ਉਨ੍ਹਾਂ ਨੇ ਅਮਰਿੰਦਰ ਸਿੰਘ ਨੂੰ ਕਦੇ ਪਟਿਆਲਾ ਵਿਚ ਦੇਖਿਆ ਹੋਵੇ।

Leave a Reply

Your email address will not be published. Required fields are marked *