ਫੈਕਟਰੀ ਵਰਕਰਾਂ ਨੇ ਸਿੱਖੇ ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਆਫਤ ਪ੍ਰਬੰਧਨ ਗੁਰ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਨੈਸ਼ਨਲ ਸਮਾਲ ਇੰਡਸਟਰੀ ਕਾਰਪੋਰੇਸ਼ਨ ਫੋਕਲ ਪੁਆਇੰਟ ਦੇ ਸੀਨੀਅਰ ਜਨਰਲ ਮੈਨੇਜਰ ਸ੍ਰੀ ਰਾਜੇਸ਼ ਜੈਨ ਦੀ ਅਗਵਾਈ ਹੇਠ ਗੋਪੀ ਮਿਕਸੀ ਇੰਡਸਟਰੀ ਅੰਬਾਲਾ ਵਿਖੇ ਕਰਮਚਾਰੀਆਂ ਅਤੇ ਵਰਕਰਾਂ ਨੂੰ ਬੇਸਿਕ ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਰੋਡ ਸੇਫਟੀ ਆਫਤ ਪ੍ਰਬੰਧਨ ਦੀ ਟ੍ਰੇਨਿੰਗ ਦੇਣ ਹਿਤ ਪ੍ਰੋਗਰਾਮ ਕੀਤਾ ਜਿਸ ਵਿਖੇ ਸ੍ਰੀ ਕਾਕਾ ਰਾਮ ਵਰਮਾ ਆਫਤ ਪ੍ਰਬੰਧਨ ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਮਾਹਰ ਵਲੋਂ ਟਰੇਨਿੰਗ ਦਿੱਤੀ ਗਈ। ਸ੍ਰੀ ਪੀ ਪੀ ਸਿੰਘ ਡਿਵੈਲਪਮੈਂਟ ਅਫਸਰ ਨੇ ਦੱਸਿਆ ਕਿ ਫੈਕਟਰੀ ਦੇ ਕਰਮਚਾਰੀਆਂ ਅਤੇ ਵਰਕਰਾਂ ਨੂੰ ਫਸਟ ਏਡ ਦੀ ਏ ਬੀ ਸੀ ਡੀ ਰਿਕਵਰੀ ਪੁਜੀਸ਼ਨ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਸੀ ਪੀ ਆਰ ਬਣਾਉਟੀ ਸਾਹ ਕਿਰਿਆ ਜਖਮੀਆਂ ਦਿਲ ਦੇ ਦੌਰੇ ਦਿਲ ਦਿਮਾਗ ਰੁਕਣ ਬਲੱਡ ਪ੍ਰੈਸ਼ਰ ਸੂਗਰ ਘਟਣ ਸਿਰ ਦੀ ਸੱਟ, ਫਰੈਕਚਰ ਬੇਹੋਸ਼ੀ ਬਾਰੇ ਜਾਣਕਾਰੀ ਦਿੱਤੀ ਗਈ

ਅੱਗ ਦੀਆਂ ਕਿਸਮਾਂ ਅੱਗ ਬੁਝਾਉਣ ਦੇ ਢੰਗ ਤਰੀਕਿਆਂ ਅਤੇ ਸਿਲੰਡਰਾਂ ਦੀ ਵਰਤੋਂ ਬਾਰੇ ਵੀ ਦੱਸਿਆ ਗਿਆ ਅਤੇ ਆਵਾਜਾਈ ਸਮਸਿਆਵਾਂ ਹਾਦਸਿਆਂ ਮੌਤਾਂ ਅਪਾਹਜਤਾ ਅਤੇ ਜੇਲ ਜੁਰਮਾਨਿਆ ਬਾਰੇ ਜਾਣਕਾਰੀ ਦਿੱਤੀ, ਪਰ ਦੇਖਣ ਵਿੱਚ ਆਇਆ ਕਿ ਪੜੇ ਲਿਖੇ ਵਿਦਵਾਨ ਕਰਮਚਾਰੀ ਵੀ ਇਸ ਜਿੰਦਗੀ ਬਚਾਓ ਸੇਫਟੀ ਮਦਦ ਜਾਨਾਂ ਬਚਾਉਣ ਵਾਲੇ ਵਿਸ਼ਿਆਂ ਬਾਰੇ ਅਣਜਾਣ ਹਨ। ਸਿਖਿਆਰਥੀਆਂ ਨੇ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਹੁਣ ਉਹ ਸੰਕਟ ਹਾਦਸੇ ਦੁਰਘਟਨਾ ਸਮੇਂ ਆਪਣਾ ਆਪਣੇ ਘਰ ਪਰਿਵਾਰਕ ਮੈਂਬਰਾਂ ਸਾਥੀਆਂ ਅਤੇ ਨਾਗਰਿਕਾਂ ਦੀ ਠੀਕ ਮਦਦ ਕਰਕੇ ਕੀਮਤੀ ਜਾਨਾਂ ਅਤੇ ਪ੍ਰਾਪਰਟੀ ਨੂੰ ਬਚਾ ਸਕਦੇ ਹਨ।ਅਤੇ ਇਹ ਟ੍ਰੇਨਿੰਗ ਸਾਲ ਵਿੱਚ ਦੋ ਵਾਰ ਜਰੂਰ ਹੋਣੀ ਚਾਹੀਦੀ ਹੈ

