ਪੰਜਾਬ ਦੇ ਲਗਾਤਾਰ ਵਧ ਰਹੀ ਬੇਰੋਜ਼ਗਾਰੀ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਕਲੱਬ ਨੇ ਰੋਸ ਪ੍ਰਗਟ ਕਰ ਜਮਕੇ ਕੀਤਾ ਨਾਅਰੇਬਾਜ਼ੀ
ਨੌਕਰੀਆਂ ਤੇ ਰੁਜ਼ਗਾਰ ਦਾ ਠੋਸ ਪ੍ਰਬੰਦ ਕਰੇ ਪੰਜਾਬ ਸਰਕਾਰ –ਕਾਕਾ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) – ਪੰਜਾਬ ਸੂਬੇ ਅੰਦਰ ਲਗਾਤਾਰ ਵਧ ਰਹੀ ਬੇਰੁਜ਼ਗਾਰੀ ਦੀ ਵੱਡੀ ਸਮੱਸਿਆ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕਰਦਿਆ ਜਮਕੇ ਨਾਅਰੇਬਾਜ਼ੀ ਕੀਤੀ ਗਈ ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਬੇਰੁਜ਼ਗਾਰੀ ਦੀ ਸੱਮਸਿਆ ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆ ਕਿਹਾ ਕਿ ਨਾ ਰੁਜ਼ਗਾਰ ਨਾ ਨੌਕਰੀਆਂ ਬਲਕਿ ਨੌਜਵਾਨ ਨਸ਼ਿਆਂ ਦੀ ਭੇਟ ਚੜ ਰਹੇ ਹਨ ਹਰ ਵਗਰ ਦੇ ਪੜੇ ਲਿਖੇ ਡਿਗਰੀਆਂ ਪ੍ਰਪਤ ਕਰਤਾ ਨੌਜਵਾਨ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ। ਇਨ੍ਹਾਂ ਦੇ ਮਾਂ ਪਿਉ ਕਰਜ਼ੇ ਲੈ ਕੇ ਵੱਧ ਤੋਂ ਵੱਧ ਤੁੰਗੀਆਂ ਮਜ਼ਬੂਰੀਆਂ ਨਾਲ ਜੂਝਕੇ ਹੱਡ ਭੰਨਈ ਮਿਹਨਤ ਮਜ਼ਦੂਰੀ ਕਰ ਆਪਣੇ ਬੱਚਿਆਂ ਨੂੰ ਪੜ੍ਹਾ ਡਿਗਰੀਆਂ ਅਤੇ ਡਿਪਲੋਮੇ ਆਦਿ ਕੋਰਸ ਕਰਵਾਉਂਦੇ ਹਨ। ਨੌਜਵਾਨ ਵਰਗ ਦੀ ਪੜ੍ਹਾਈ ਇਸ ਆਸ ਤੇ ਕਰਦਾ ਹੈ ਕਿ ਉਸ ਨੂੰ ਕੋਈ ਚੰਗਾ ਰੁਜ਼ਗਾਰ ਜਾ ਨੌਕਰੀ ਮਿਲ ਜਾਵੇਗੀ। ਜਦੋਂ ਉਨ੍ਹਾਂ ਦਾ ਇਹ ਖੁਆਬ ਪੂਰਾ ਨਹੀਂ ਹੁੰਦਾ ਤਾਂ ਉਹ ਖੱਜਲ ਖੁਆਰ ਹੋ ਕੇ ਨਸ਼ਿਆਂ ਵੱਲ ਤੁਰ ਪੈਂਦੇ ਹਨ ਪਰ ਇਨ੍ਹਾਂ ਦੇ ਪਰਿਵਾਰਾਂ ਨੂੰ ਰੋਟੀ ਤੋਂ ਮੋਹਤਾਜ਼ ਹੋ ਜਾਂਦੇ ਹਨ ਅੱਜ ਵੀ ਰੁਜ਼ਗਾਰ ਤੇ ਨੌਕਰੀਆਂ ਲਈ ਲੱਖਾਂ ਨੌਜਵਾਨ ਆਸਵੰਦ ਹੋ ਕੇ ਦੌੜ ਭੱਜ ਵਿੱਚ ਲੱਗੇ ਹੋਏ ਹਨ।
ਜਿਹੜੇ ਕਿ ਨੌਕਰੀਆਂ ਰੋਜ਼ਗਾਰ ਪ੍ਰਾਪਤੀ ਦੀ ਆਸਾਂ ਪੰਜਾਬ ਸਰਕਾਰ ਤੋਂ ਲਾਈ ਬੈਠੇ ਹਨ। ਜਿਹੜੇ ਕਿ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਗ੍ਰਸਤ ਹਨ। ਪਿਛਲੀ ਸਰਕਾਰ ਨੇ ਨੌਕਰੀਆਂ ਦੇ ਨਾਮ ਤੇ ਨੌਜਵਾਨਾਂ ਨੂੰ ਡਾਗਾਂ ਮਾਰੀਆਂ ਇਹ ਨੌਜਵਾਨ ਆਪਣੇ ਤੇ ਨਿਰਭਰ ਨਾ ਹੋ ਜਾਣ ਸਾਰੀ ਜਿੰਦਗੀ ਕੁਝ ਨਾ ਕਰ ਸਕਣ ਸਿਰਫ ਮੁਫਤ ਦੀਆਂ ਸਹੂਲਤਾਂ ਤੇ ਯੋਜਨਾਵਾਂ ਦਿੰਦੇ ਹਨ। ਜਿਹੜੀਆਂ ਇਨ੍ਹਾਂ ਨੇ ਨਹੀਂ ਮੰਗੀਆਂ ਹਨ ਮੁਫਤ ਦੀਆਂ ਸਹੂਲਤਾ, ਯੋਜਨਾਵਾਂ, ਗਰੀਬੀ ਤੇ ਭੁੱਖਮਰੀ ਅਤੇ ਬੇਰੁਜ਼ਗਾਰੀ ਵੱਲ ਲੈ ਕੇ ਜਾਂਦੀਆਂ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਤਾਜੀ ਮਿਸਾਲ ਸ੍ਰੀ ਲੰਕਾ ਦੇ ਦੇਸ਼ ਦੀ ਦਿੰਦਿਆਂ ਕਿਹਾ ਕਿ ਇਸ ਦੇਸ਼ ਦੇ ਲੀਡਰਾਂ ਨੇ ਆਪਣੇ ਨਾਗਰਿਕਾਂ ਨੂੰ ਨੌਕਰੀਆਂ ਰੁਜ਼ਗਾਰ ਨਹੀਂ ਦਿੱਤਾ ਮੁਫਤ ਦੀਆਂ ਸਹੂਲਤਾਂ ਦਿੱਤੀਆਂ ਅੱਜ ਇਸ ਦੇਸ਼ ਦੀ ਸਥਿਤੀ ਨਾਜੁਕ ਬਣੀ ਹੋਈ ਹੈ ਲੋਕ ਭੁੱਖਮਰੀ ਤੇ ਮਹਿੰਗਾਈ ਨਾਲ ਜੂਝ ਰਹੇ ਹਨ ਜਿਹੜੀ ਚੀਜ ਉੱਥੇ 30 ਰੁਪਏ ਦੀ ਸੀ ਉਹ 500 ਰੁਪਏ ਚ ਮਿਲ ਰਹੀ ਹੈ ਤੇ ਬੇਰੁਜਗਾਰੀ ਸਿਖਰਾਂ ਤੇ ਪਹੁੰਚ ਚੁੱਕੀ ਹੈ ਇਹ ਦੇਸ਼ ਪੂਰੀ ਤਰ੍ਹਾਂ ਕੰਗਾਲ ਤੇ ਕਰਜ਼ਾਈ ਹੋ ਚੁੱਕਾ ਹੈ। ਇਹੋ ਜਿਹੇ ਹਾਲਾਤ ਵਨਜੁਏਲਾ ਦੇਸ਼ ਦਾ ਹੋਇਆ ਸੀ। ਇਸ ਦਾ ਵੱਡਾ ਕਾਰਨ ਮੁਫਤ ਦੀਆਂ ਸਹੂਲਤਾਂ ਹਨ ਇਸ ਲਈ ਮੁਫਤ ਦੀਆਂ ਸਹੂਲਤਾਂ ਬੰਦ ਕਰਕੇ ਨੌਕਰੀਆਂ ਤੇ ਰੁਜ਼ਗਾਰ ਦਾ ਠੋਸ ਪ੍ਰਬੰਧ ਕਰੇ ਪੰਜਾਬ ਸਰਕਾਰ। ਇਸ ਮੌਕੇ ਅਜੇ ਕੁਮਾਰ, ਗੁਰਮੀਤ ਸਿੰਘ, ਸੂਰਜ ਕੁਮਾਰ, ਵਿਨੋਦ ਕੁਮਾਰ, ਮਹਿੰਦਰ ਸਿੰਘ, ਸਤਪਾਲ ਸਿੰਘ, ਰਾਕੇਸ਼ ਕੁਮਾਰ, ਸਾਹਿਬ ਸਿੰਘ, ਕਾਲਾ ਖਾਨ, ਰਾਮਪਾਲ ਸਿੰਘ, ਤਜਿੰਦਰ ਸਿੰਘ, ਨਰੇਸ਼ ਕੁਮਾਰ, ਪ੍ਰਦੀਪ ਕੁਮਾਰ, ਸਰਵਨ ਕੁਮਾਰ, ਸੰਤ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ।

