ਡੀਐਸਪੀ ਹਤਿਆਕਾਂਡ ਵਿਚ ਝੜਪ ਦੇ ਬਾਅਦ ਇਕ ਦੋਸ਼ੀ ਗਿਰਫਤਾਰ
ਚੰਡੀਗੜ੍ਹ, 19 ਜੁਲਾਈ (ਮਧੂਸਾਰ ਬਿਊਰੋ) ਹਰਿਆਣਾ ਹਰਿਆਣਾ ਪੁਲਿਸ ਨੇ ਤਾਵੜੂ ਡੀਐਸਪੀ ਸੁਰੇਂਦਰ ਸਿੰਘ ਦੀ ਹਤਿਆ ਦੇ ਮਾਮਲੇ ਵਿਚ ਇਕ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਹੈ। ਮੰਗਲਵਾਰ ਨੂੰ ਨੁੰਹ ਜਿਲ੍ਹੈ ਵਿਚ ਇਕ ਡੰਪਰ ਨੂੰ ਰੁਕਣ ਦਾ ਇਸ਼ਾਰਾ ਕਰਨ ‘ਤੇ ਡੀਐਸਪੀ ਨੂੰ ਕੁਚਲ ਕੇ ਹਤਿਆ ਕਰ ਦਿੱਤੀ ਗਈ ਸੀ।
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗਿਰਫਤਾਰ ਕੀਤੇ ਗਏ ਦੋਸ਼ੀ ਦੀ ਪਹਿਚਾਣ ਪਿੰਡ ਪੰਚਗਾਂਓ ਨਿਵਾਸੀ ਇਕੱਰ ਵਜੋ ਹੋਈ, ਜੋ ਡੰਪਰ ‘ਤੇ ਕਲੀਨਰ ਸੀ।

ਘਟਨਾ ਦੇ ਬਾਅਦ ਤੋਂ ਹੀ ਪੁਲਿਸ ਦੀ ਕਈ ਟੀਮਾਂ ਦੋਸ਼ੀਆਂ ਦੀ ਗਿਰਫਤਾਰੀ ਲਈ ਵੱਖ-ਵੱਖ ਥਾਂਵਾਂ ‘ਤੇ ਲਗਾਤਾਰ ਛਾਪੇਮਾਰੀ ਕਰ ਰਹੀ ਸੀ। ਪੁਲਿਸ ਨੇ ਦੋਸ਼ੀ ਦੇ ਖਿਲਾਫ ਆਈਪੀਸੀ ਦੀ ਸਬੰਧਿਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਉਸ ਨੂੰ ਕੱਲ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਡੀਐਸਪੀ ਸੁਰੇਂਦਰ ਸਿੰਘ ਨੂੰ ਇਲਾਕੇ ਵਿਚ ਗਸ਼ਤ ਦੌਰਾਨ ਪੰਚਗ੍ਰਾਮ ਵੱਲੋਂ ਪਹਾੜੀਆਂ ਵਿਚ ਅਵੈਧ ਮਾਈਨਿੰਗ ਦੀ ਸੂਚਨਾ ਮਿਲੀ ਸੀ। ਸੂਚਨਾ ਦੇ ਬਾਅਦ ਉਹ ਤੁਰੰਤ ਆਪਣੀ ਟੀਮ ਦੇ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਪਾਰਟੀ ਨੂੰ ਦੇਖਦੇ ਹੀ ਡੰਪਰ ਡਰਾਈਵਰ ਨੇ ਡੰਪਰ ਨੂੰ ਖਾਲੀ ਕਰਦੇ ਹੋਏ ਪਹਾੜੀ ਵੱਲੋਂ ਭੱਜਣ ਦੀ ਕੋਸ਼ਿਸ਼ ਦੀ ਜਿਸ ਤੋਂ ਡੀਐਸਪੀ ਸੁਰੇਂਦਰ ਸਿੰਘ ਦਾ ਵਾਹਨ ਰੁਕ ਗਿਆ। ਡਰਾਈਵਰ ਨੇ ਡੀਐਸਪੀ ਸੁਰੇਂਦਰ ਸਿੰਘ ਦੇ ਰੁਕਨ ਦੇ ਇਸ਼ਾਰੇ ‘ਤੇ ਧਿਆਨ ਨਹੀਂ ਦਿੱਤਾ, ਸਗੋ ਉਸਨੂੰ ਕੁਚਲ ਦਿੱਤਾ।

