ਪੰਜਾਬਪਟਿਆਲਾ

ਮੁੱਖ ਮੰਤਰੀ ਨੇ ਡੀਐਸਪੀ ਤਾਵੜੂ (ਨੁੰਹ) ਸੁਰੇਂਦਰ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਦਿੱਤੇ ਸਖਤ ਕਾਰਵਾਈ ਕਰਨ ਦੇ ਆਦੇਸ਼

ਡੀਐਸਪੀ ਸੁਰੇਂਦਰ ਸਿੰਘ ਦੀ ਹਤਿਆ ‘ਤੇ ਮੁੱਖ ਮੰਤਰੀ ਨੇ ਜਤਾਈ ਸੰਵੇਦਨਾ, ਬੋਲ -ਇਕ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ

ਸ਼ਹੀਦ ਸੁਰੇਂਦਰ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਸਹਾਇਤਾ ਅਤੇ ਸਰਕਾਰੀ ਨੌਕਰੀ ਦੇਵੇਗੀ ਸਰਕਾਰ

ਚੰਡੀਗੜ੍ਹ, 19 ਜੁਲਾਈ (ਮਧੂਸਾਰ ਬਿਊਰੋ)- ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨੁੰਹ ਵਿਚ ਅਵੈਧ ਖਨਨ ਦੇ ਇਕ ਮਾਮਲੇ ਦੀ ਜਾਂਚ ਕਰਨ ਗਏ ਹਰਿਆਣਾ ਪੁਲਿਸ ਦੇ ਡੀਐਸਪੀ ਸੁਰੇਂਦਰ ਸਿੰਘ ਦੀ ਹਤਿਆ ‘ਤੇ ਦੁੱਖ ਪ੍ਰਗਟਾਇਆ ਹੈ। ਗੁਰੂਗ੍ਰਾਮ ਦੇ ਇਕ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਨੇ ਮੌਨ ਰੱਖ ਕੇ ਡੀਐਸਪੀ ਸੁਰੇਂਦਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਮੁੱਖ ਮੰਤਰੀ ਨੇ ਸੋਗ ਪਰਿਵਾਰ ਦੇ ਪ੍ਰਤੀ ਆਪਣੀ ਡੁੰਘੀ ਸੰਵੇਦਾ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ ਇਸ ਦੁੱਖ ਦੇ ਸਮੇਂ ਵਿਚ ਪਰਿਵਾਰ ਦੇ ਨਾਲ ਹਨ। ਉਨ੍ਹਾਂ ਨੇ ਕਿਹਾ ਕਿ ਸੁਰੇਂਦਰ ਸਿੰਘ ਇਕ ਬਹਾਦੁਰ ਅਧਿਕਾਰੀ ਸਨ ਅਤੇ ਉਨ੍ਹਾਂ ਦੀ ਬਹਾਦੁਰੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੁਰੇਂਦਰ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਕੁੱਲ ਆਰਥਕ ਸਹਾਇਤਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਵਿਚ ਸ਼ਾਮਿਲ ਦੋਸ਼ੀਆਂ ਨੂੰ ਬਿਲਕੁੱਲ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮਾਮਲੇ ਵਿਚ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ। ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗਿਰਫਤਾਰ ਕਰ ਸਖਤ ਸਜਾ ਦਿਵਾਈ ਜਾਵੇਗੀ। ਵਰਨਣਯੋਗ ਹੈ ਕਿ ਤਾਵੜੂ (ਮੇਵਾਤ) ਦੇ ਡੀਐਸਪੀ ਸੁਰੇਂਦਰ ਸਿੰਘ ਨੁੰਹ ਵਿਚ ਅਵੈਧ ਖਨਨ ਦੀ ਇਕ ਘਟਨਾ ਦੀ ਜਾਂਚ ਕਰਨ ਗਏ ਸਨ। ਜਾਣਕਾਰੀ ਮਿਲੀ ਹੈ ਕਿ ਇਸ ਦੌਰਾਨ ਇਕ ਡੰਪਰ ਡਰਾਈਵਰ ਵੱਲੋਂ ਕੁਚਲੇ ਜਾਣ ਦੇ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਦੇ ਬਾਅਦ ਦੋਸ਼ੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਪੁਲਿਸ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਖੋਜਬੀਨ ਕਰ ਰਹੇ ਹਨ।

Leave a Reply

Your email address will not be published. Required fields are marked *