ਸੱਭ ਦੀ ਸੁਰੱਖਿਆ ਬਚਾਓ ਮਦਦ ਲਈ ਟ੍ਰੇਨਿੰਗ ਅਤੇ ਨਿਮਰਤਾ ਜਰੂਰੀ। ਰਾਮ ਸਿੰਘ
ਪਟਿਆਲਾ, 20 ਜੁਲਾਈ: (ਰਮਨਦੀਪ/ਮਧੂਸਾਰ ਬਿਊਰੋ) ਵੱਧ ਰਹੇ ਹਾਦਸਿਆਂ ਬਿਮਾਰੀਆਂ ਅਤੇ ਲੜਾਈ ਝਗੜਿਆਂ ਦੇ ਕਾਰਨ ਹਨ ਕਿ ਇਨਸਾਨ ਆਪਣੇ ਕਾਰਜ ਅਮਨ ਸ਼ਾਂਤੀ ਸਹਿਣਸ਼ੀਲਤਾ ਅਤੇ ਫਰਜ਼ਾਂ ਜੁਮੇਵਾਰੀਆਂ ਦੀ ਭਾਵਨਾ ਨਾਲ ਨਹੀਂ ਕਰਦੇ ਅਤੇ ਪੀੜਤ ਹੋਣ ਮਗਰੋਂ ਉਹ ਆਪਣੀ ਗਲਤੀ ਲਾਪ੍ਰਵਾਹੀ ਕਾਹਲੀ ਅਣਗਹਿਲੀ ਆਕੜ ਹੰਕਾਰ ਲਾਲਚ ਬਾਰੇ ਵਿਚਾਰਦਾ ਹੈ ਇਹ ਵਿਚਾਰ ਪੀ ਐਲ ਡੀ, ਦੇ ਚੀਫ ਸੇਫਟੀ ਅਫਸਰ ਸ੍ਰੀ ਰਾਮ ਸਿੰਘ ਨੇ ਸੇਫਟੀ ਸਿਹਤ ਵਾਤਾਵਰਣ ਬਚਾਓ ਮਦਦ ਸਬੰਧੀ ਕਰਵਾਏ ਟ੍ਰੇਨਿੰਗ ਪ੍ਰੋਗਰਾਮ ਵਿਖੇ ਪ੍ਰਗਟ ਕੀਤੇ। ਇਸ ਮੌਕੇ ਆਫਤ ਪ੍ਰਬੰਧਨ ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਮਾਹਰ ਰੈੱਡ ਕਰਾਸ ਦੇ ਸੇਵਾਮੁਕਤ ਜਿਲਾ ਟਰੇਨਿੰਗ ਅਫਸਰ ਸ੍ਰੀ ਕਾਕਾ ਰਾਮ ਵਰਮਾ ਨੇ ਘਰਾਂ ਸੜਕਾਂ ਕੰਮ ਵਾਲੀਆਂ ਥਾਵਾਂ ਤੇ ਹਾਦਸੇ ਹੋਣ ਦੇ ਕਾਰਨਾਂ ਅਤੇ ਪੀੜਤਾਂ ਨੂੰ ਮਰਨ ਤੋਂ ਬਚਾਉਣ ਅਤੇ ਠੀਕ ਢੰਗ ਤਰੀਕੇ ਨਾਲ ਹਸਪਤਾਲ ਲੈਕੇ ਜਾਣ ਬਾਰੇ ਫਸਟ ਏਡ ਦੀ ਬੇਸਿਕ ਜਾਣਕਾਰੀ ਦਿੰਦੇ ਹੋਏ ਪੀੜਤਾਂ ਦੀ ਸਾਹ ਕਿਰਿਆ ਦਿਲ ਦੀ ਧੜਕਣ ਦਿਮਾਗ ਨੂੰ ਆਕਸੀਜਨ ਗੁਲੂਕੋਜ਼ ਦੀ ਨਿਰਵਿਘਨ ਸਪਲਾਈ ਬਾਰੇ ਏ ਬੀ ਸੀ ਡੀ ਬਾਰੇ ਦੱਸਿਆ। ਦਿਲ ਦੇ ਦੌਰੇ ਸਾਹ ਦਿਲ ਦਿਮਾਗੀ ਕਿਰਿਆ ਰੁਕਣ ਤੇ ਰਿਕਵਰੀ ਪੁਜੀਸ਼ਨ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਸੀਪੀਆਰ, ਵਗਦੇ ਖੂਨ ਨੂੰ ਬੰਦ ਕਰਨ, ਪਰ ਅੰਦਰੂਨੀ ਰਤਵਾਹ ਬੰਦ ਨਾ ਕਰਨ, ਬੇਹੋਸ ਜਖਮੀ ਦੌਰਾ ਪਏ ਇਨਸਾਨ ਨੂੰ ਪਾਣੀ ਪਿਲਾਉਣ ਦੇ ਨੁਕਸਾਨਾਂ ਅਤੇ ਇਨਸਾਨੀ ਫਰਜਾਂ ਮਰਿਆਦਾਵਾਂ ਅਸੂਲਾਂ ਨਿਯਮਾਂ ਬਾਰੇ ਜਾਣਕਾਰੀ ਦਿੱਤੀ।
ਪੰਜਾਬ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਸਾਕੇਤ ਹਸਪਤਾਲ ਦੇ ਡਾਇਰੈਕਟਰ ਸ੍ਰੀਮਤੀ ਪ੍ਰਮਿੰਦਰ ਕੋਰ ਮਨਚੰਦਾ ਅਤੇ ਕੌਸਲਰ ਅਮਰਜੀਤ ਕੌਰ ਨੇ ਨਸ਼ਿਆ ਕਰਕੇ ਬਰਬਾਦ ਹੋ ਰਿਹਾ ਬਚਪਨ ਜਵਾਨੀ ਬਾਰੇ ਜਾਣਕਾਰੀ ਦਿੱਤੀ ਕਿਉਂਕਿ ਇਸ ਸਮੇਂ ਬੱਚੇ ਅਤੇ ਨੋਜਵਾਨ ਲੜਕੇ ਲੜਕੀਆਂ ਹੀ ਨਸ਼ਿਆ ਦੇ ਸਿਕਾਰ ਹੋ ਰਹੇ ਹਨ। ਨਸ਼ਿਆ ਨਾਲ ਵਧ ਰਹੇ ਅਪਰਾਧਾਂ ਹਾਦਸਿਆਂ ਬਿਮਾਰੀਆਂ ਲੜਾਈ ਝਗੜਿਆਂ ਟੁੱਟਦੇ ਰਿਸਤਿਆ ਬਾਰੇ ਉਦਾਹਰਣਾਂ ਪੇਸ਼ ਕੀਤੀਆਂ ਅਤੇ ਅਪੀਲ ਕੀਤੀ ਕਿ ਆਪਣੇ ਅਸਲ ਧੰਨ ਦੌਲਤ ਭਾਵ ਬੱਚਿਆਂ ਨੋਜਵਾਨਾਂ ਨੂੰ ਜਾਗਰੂਕ ਕਰਕੇ, ਉਨਾਂ ਦੀ ਰਖਵਾਲੀ ਕਰਕੇ, ਵੱਧ ਧੰਨ ਦੌਲਤ ਆਜ਼ਾਦੀ ਅਤੇ ਖੁੱਲ ਨਾ ਦੇਣਾ, ਅਤੇ ਇਲਾਜ ਕਾਉਂਸਲਿੰਗ ਪੀਆਰ ਪ੍ਰੈਸਰ ਘਰਾਂ ਹੋਟਲਾਂ ਪਾਰਟੀਆਂ ਵਿੱਚ ਵਰਤੇ ਜਾਂਦੇ ਨਸ਼ਿਆ ਕਾਰਨ ਬੱਚਿਆਂ ਨੋਜਵਾਨਾਂ ਦੀ ਨਸ਼ਿਆ ਪ੍ਰਤੀ ਰੂਚੀ ਵਧਣ ਬਾਰੇ ਜਾਣਕਾਰੀ ਦਿੱਤੀ। ਫੈਕਟਰੀ ਮੈਨੇਜਰ ਸ੍ਰੀ ਵਿਪਿਨ ਕੁਮਾਰ ਸ਼ਰਮਾ ਜੀ ਨੇ ਇਸ ਟ੍ਰੇਨਿੰਗ ਪ੍ਰੋਗਰਾਮ ਨੂੰ ਸਟਾਫ ਮੈਂਬਰਾਂ ਉਨਾਂ ਦੇ ਘਰ ਪਰਿਵਾਰ ਮਹੱਲੇ ਅਤੇ ਰਿਸ਼ਤੇਦਾਰਾਂ ਲਈ ਬਹੁਤ ਲਾਹੇਵੰਦ ਦਸਿਆ। ਪੀ ਐਲ ਡਬਲਿਯੂ ਰੇਲਵੇ ਵਿਭਾਗ ਵੱਲੋਂ ਸ੍ਰੀਮਤੀ ਪ੍ਰਮਿੰਦਰ ਕੋਰ ਮਨਚੰਦਾ ਡਾਇਰੈਕਟਰ ਅਮਰਜੀਤ ਕੌਰ ਅਤੇ ਸ੍ਰੀ ਕਾਕਾ ਰਾਮ ਵਰਮਾ ਦਾ ਸਨਮਾਨ ਕਰਦੇ ਹੋਏ ਬੇਨਤੀ ਕੀਤੀ ਕਿ ਇਸ ਕਰਮਚਾਰੀਆਂ ਨੂੰ ਨੌਕਰੀ ਕਾਰੋਬਾਰ ਸਿਹਤ ਘਰ ਪਰਿਵਾਰ ਨੂੰ ਪ੍ਰਮਾਤਮਾ ਅਤੇ ਕੁਦਰਤ ਦੇ ਬਰਦਾਨ ਸਮਝੋ ਅਤੇ ਹਮੇਸ਼ਾ ਹਰ ਥਾਂ ਬਹੁਤ ਧਿਆਨ ਅਮਨ ਸ਼ਾਂਤੀ ਸਹਿਣਸ਼ੀਲਤਾ ਅਨੁਸਾਸ਼ਨ ਨਿਮਰਤਾ ਨਾਲ ਕਾਰਜ ਕਰੋ, ਸੜਕਾਂ ਤੇ ਚਲਦੇ ਹੋਏ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ, ਕਾਹਲੀ ਤੇਜੀ ਨਸ਼ਿਆ ਫਾਸਟ ਫੂਡ ਜੰਕ ਫੂਡ ਲਾਪ੍ਰਵਾਹੀ ਤੋਂ ਬਚਕੇ ਪ੍ਰਮਾਤਮਾ ਮਾਪਿਆਂ ਆਪਣੇ ਕਾਰੋਬਾਰ ਭੋਜਨ ਪਾਣੀ ਵਾਤਾਵਰਣ ਦਾ ਧਿਆਨ ਧੰਨਵਾਦ ਕਰਦੇ ਹੋਏ ਜੀਵਨ ਬਤੀਤ ਕਰੋ। ਸ੍ਰੀ ਨਿਸਾਤ ਕੁਮਾਰ ਆਪਣੇ ਅਧਿਕਾਰੀਆਂ ਵਿਸ਼ਾ ਮਾਹਿਰਾਂ ਅਤੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਭਾਗ ਲੈਣ ਵਾਲੇ ਅਧਿਕਾਰੀਆਂ ਨੇ ਇਸ ਟ੍ਰੇਨਿੰਗ ਪ੍ਰੋਗਰਾਮ ਨੂੰ ਬਹੁਤ ਲਾਭਕਾਰੀ ਦੱਸਿਆ ਅਤੇ ਸਾਰੇ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਣ ਹਿਤ ਬੇਨਤੀ ਕੀਤੀ।

