ਪਟਿਆਲਾ

ਤੜਕਸਾਰ ਕੱਪੜੇ ਦੀ ਦੁਕਾਨ ‘ਚ ਲੱਗੀ ਅੱਗ

ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪੁੱਜ ਕੇ ਪਾਇਆ ਕਾਬੂ

ਪਟਿਆਲਾ 21 ਜੁਲਾਈ (ਮਧੂਸਾਰ ਬਿਊਰੋ) ਅੱਜ ਤੜਕਸਾਰ ਪਟਿਆਲਾ ਦੀ ਏਸੀ ਮਾਰਕੀਟ ਨਜ਼ਦੀਕ ਮਿੱਠੂ ਪਲਾਜ਼ਾ ਮਾਰਕੀਟ ਵਿਚ ਸਥਿਤ ਤਾਜ ਫੈਬਰਿਕ ਕੱਪੜੇ ਦੀ ਦੁਕਾਨ ਤੇ ਅੱਗ ਲੱਗ ਗਈ, ਅੱਗ ਦੀ ਸੂਚਨਾ ਮਿਲਣ ਸਾਰ ਹੀ ਪੁੱਜੀ ਫਾਇਰ ਬ੍ਰਿਗੇਡ ਪਟਿਆਲਾ ਦੀ ਟੀਮ ਨੇ ਤੁਰੰਤ ਅੱਗ ਤੇ ਕਾਬੂ ਪਾ ਲਿਆ। ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਵਸੀਮ ਰਾਜਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ 8.40 ਵਜੇ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਚਲੇ ਗਏ ਸੀ ਅਤੇ ਆਰਾਮ ਨਾਲ ਰੋਟੀ ਪਾਣੀ ਖਾ ਪੀ ਕੇ ਸੌਂ ਗਏ ਸੀ। ਉਨ੍ਹਾਂ ਦੱਸਿਆ ਕਿ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਉਨ੍ਹਾਂ ਨੂੰ ਨੇੜਲੇ ਦੁਕਾਨਦਾਰ ਵਕੀਲ ਅਹਿਮਦ ਨੇ ਫੋਨ ਕੀਤਾ ਕਿ ਉਨ੍ਹਾਂ ਦੀ ਦੁਕਾਨ ਵਿੱਚ ਅੱਗ ਲੱਗ ਗਈ ਹੈ।

ਇਸ ਤੋਂ ਪਹਿਲਾਂ ਇਕ ਨੇੜਲੇ ਦੁਕਾਨਦਾਰ ਵੱਲੋਂ ਫਾਇਰ ਬ੍ਰਿਗੇਡ ਪਟਿਆਲਾ ਨੂੰ ਅੱਗ ਦੀ ਘਟਨਾ ਸਬੰਧੀ ਸੂਚਨਾ ਦਿੱਤੀ ਸੀ ਅਤੇ ਫਾਇਰ ਅਮਲੇ ਨੇ ਤੁਰੰਤ ਘਟਨਾ ਸਥਾਨ ਤੇ ਪੁੱਜ ਕੇ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਅੱਗ ਤੇ ਕਾਬੂ ਪਾ ਲਿਆ ਸੀ। ਉਨ੍ਹਾਂ ਦੱਸਿਆ ਕਿ ਇਹ ਅੱਗ ਲੱਗਣ ਕਾਰਨ ਉਸ ਦਾ ਕਰੀਬ ਲੱਖਾਂ ਦਾ ਕੱਪੜਾ ਏ.ਸੀ. ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।ਉਸ ਨੇ ਇਹ ਵੀ ਕਿਹਾ ਕਿ ਜੇਕਰ ਪਟਿਆਲਾ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪੁੱਜ ਕੇ ਅੱਗ ਤੇ ਕਾਬੂ ਨਾ ਪਾਉਂਦੀ ਉਸ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਜਾਣਾ ਸੀ।ਅੱਗ ਬੁਝਾਉਣ ਗਏ ਫਾਇਰ ਅਮਲੇ ਵਿੱਚ ਡਰਾਈਵਰ ਰਣ ਸਿੰਘ ਲੰਗ, ਫਾਇਰਮੈਨ ਲਲਿਤ ਕੁਮਾਰ, ਨਮਨ ਕੌਸ਼ਲ, ਰਾਜਬੀਰ, ਅਮਨਦੀਪ ਸਿੰਘ ਆਦਿ ਮੌਕੇ ਤੇ ਮੌਜੂਦ ਸਨ।

Leave a Reply

Your email address will not be published. Required fields are marked *