ਪੰਜਾਬਪਟਿਆਲਾ

ਸੀਵਰੇਜ ਓਵਰ ਫਲੋ ਦੇ ਗੰਦੇ ਪਾਣੀ ਕਾਰਨ ਦੁਕਾਨਦਾਰ ਪ੍ਰੇਸ਼ਾਨ, ਗੰਦੇ ਪਾਣੀ ਦਾ ਪੱਕਾ ਹੱਲ ਕਰਨ ਸਬੰਧੀ ਦਿੱਤਾ ਗਿਆ ਤਹਿਸੀਲਦਾਰ ਤੇ ਈ ਓ ਨੂੰ ਮੰਗ ਪੱਤਰ।

ਤਹਿਸੀਲਦਾਰ ਤੇ ਈ ਓ ਨਗਰ ਕੌਂਸਲ ਨੇ ਸਮੱਸਿਆ ਦਾ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ।

ਅਮਲੋਹ,22 ਜੁਲਾਈ (ਮਧੂਸਾਰ ਬਿਊਰੋ) ਸਮੁੱਚੇ ਸ਼ਹਿਰ ਦੇ ਦੁਕਾਨਦਾਰਾਂ, ਵਪਾਰੀਆਂ ਤੇ ਖਰੀਦਦਾਰਾਂ ਵੱਲੋਂ ਅੱਜ ਇੱਕ ਵਫ਼ਦ ਦੇ ਰੂਪ ਵਿੱਚ ਸੀਵਰੇਜ ਓਵਰ ਫਲੋ ਦੇ ਦੁਕਾਨਾਂ ਅੱਗੇ ਪਿਛਲੇ ਲੰਮੇ ਸਮੇਂ ਤੋਂ ਖੜ ਰਹੇ ਗੰਦੇ ਪਾਣੀ ਨੂੰ ਲੈਕੇ ਕਿ ਤਹਿਸੀਲਦਾਰ ਮੈਡਮ ਅੰਕਿਤਾ ਅਗਰਵਾਲ ਤੇ ਨਗਰ ਕੌਂਸਲ ਅਮਲੋਹ ਦੇ ਕਾਰਜ਼ ਸਾਧਕ ਅਫਸਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਤੌਰ ਤੇ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਇਹ ਖੜ ਰਹੇ ਗੰਦੇ ਪਾਣੀ ਦੀ ਸਮੱਸਿਆ ਤੋਂ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ, ਪ੍ਰਧਾਨ ਨਗਰ ਕੌਂਸਲ ਅਮਲੋਹ,ਐਸ ਡੀ ਐਮ ਅਮਲੋਹ ਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ।ਪਰ ਅਜੇ ਤੱਕ ਇਸ ਸਮੱਸਿਆ ਦਾ ਕੋਈ ਨਹੀਂ ਕੀਤਾ ਗਿਆ। ਤੇ ਥੋੜੀ ਬਰਸਾਤ ਹੋਣ ਤੇ ਪਾਣੀ ਵੱਡੀ ਗਿਣਤੀ ਵਿੱਚ ਦੁਕਾਨਾ ਅੱਗੇ ਖੜ ਜਾਂਦਾ ਹੈ।ਜਿਸ ਕਾਰਨ ਗਾਹਕਾਂ ਨੂੰ ਜਿਥੇ ਦੁਕਾਨਾਂ ਵਿੱਚ ਆਉਣ ਲਈ ਵਧੇਰੇ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਂਥੇ ਇਹ ਗੰਦਾ ਪਾਣੀ ਦੁਕਾਨਾਂ ਅੰਦਰ ਭਰ ਜਾਣ ਕਾਰਨ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਵੀ ਕਰਦਾਂ ਹੈ। ਸਮੁੱਚੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੇ ਨਗਰ ਕੌਂਸਲ ਅਮਲੋਹ ਤੋਂ ਮੰਗ ਕੀਤੀ ਹੈ ਕਿ ਗੁਰਦੁਆਰਾ ਸਿੰਘ ਸਭਾ ਮਾਰਕੀਟ ਦੇ ਦੁਕਾਨਦਾਰਾਂ ਦੀ ਇਸ ਪ੍ਰਮੁੱਖ ਸਮੱਸਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ। ਨਹੀਂ ਤਾ ਆਉਣ ਵਾਲੇ ਦਿਨਾਂ ਵਿਚ ਪ੍ਰਸ਼ਾਸਨ ਤੇ ਨਗਰ ਕੌਂਸਲ ਅਮਲੋਹ ਖਿਲਾਫ ਸਮੁੱਚੇ ਅਮਲੋਹ ਦੇ ਦੁਕਾਨਦਾਰ ਧਰਨਾਂ ਦੇਣ ਲਈ ਮਜਬੂਰ ਹੋਣਗੇ। ਇਸ ਮੌਕੇ ਤੇ ਮੰਗ ਪੱਤਰ ਦੇਣ ਪੁੱਜੇ ਦੁਕਾਨਦਾਰਾਂ ਦੇ ਵਫ਼ਦ ਨੂੰ ਤਹਿਸੀਲਦਾਰ ਮੈਡਮ ਅੰਕਿਤਾ ਅਗਰਵਾਲ ਤੇ ਨਗਰ ਕੌਂਸਲ ਅਮਲੋਹ ਦੇ ਕਾਰਜ਼ ਸਾਧਕ ਅਫਸਰ ਨੇ ਭਰੋਸਾ ਦਿੱਤਾ ਕਿ ਉਹ ਮੌਕੇ ਤੇ ਜਾ ਕਿ ਨਰਿਖਣ ਕਰਨ ਉਪਰੰਤ ਗੰਦੇ ਪਾਣੀ ਦਾ ਪੱਕਾ ਹੱਲ ਕਰਨਗੇ ਤਾ ਜੋ ਕਿਸੇ ਵੀ ਦੁਕਾਨਦਾਰ ਜਾ ਖਰੀਦਦਾਰ ਨੂੰ ਇਸ ਖੜ ਰਹੇ ਗੰਦੇ ਪਾਣੀ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਤੇ ਜਥੇਦਾਰ ਹਰਬੰਸ ਸਿੰਘ ਬਡਾਲੀ, ਹਰਵਿੰਦਰ ਸਿੰਘ ਬਿੰਦਾ, ਧਰਮਪਾਲ ਭੜੀ ਪੀ ਏ ਰਾਜੂ ਖੰਨਾ,ਡਾ ਰਾਜਵਿੰਦਰ ਸਿੰਘ ਚੌਹਾਨ, ਅਸ਼ੋਕ ਕੁਮਾਰ ਸ਼ਾਹੀ,ਪਾਲ ਸਿੰਘ, ਕੁਲਵਿੰਦਰ ਸਿੰਘ ਰਹਿਲ,ਲੱਖੀ ਔਜਲਾ, ਮਿੰਟੂ ਅਰੋੜਾ, ਵਿਸ਼ੇਸ਼ ਤੌਰ ਤੇ ਵਫ਼ਦ ਨਾਲ ਮੌਜੂਦ ਸਨ।

Leave a Reply

Your email address will not be published. Required fields are marked *