ਪੰਜਾਬਪਟਿਆਲਾ

ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਦਾ ਦਸਵੀਂ ਤੇ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

ਪਟਿਆਲਾ 22 ਜੁਲਾਈ (ਮਧੂਸਾਰ ਬਿਊਰੋ) ਬੁੱਢਾ ਦਲ ਦੇ ਮੁੱਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਬੁੱਢਾ ਦਲ ਪਬਲਿਕ ਸਕੂਲ ਦੀਆਂ ਵੱਖ-ਵੱਖ ਬਰਾਚਾਂ ਦੇ ਦਸਵੀਂ ਤੇ ਬਾਰਵੀਂ ਜਮਾਤ ਦੇ ਨਤੀਜਿਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਬੁੱਢਾ ਦਲ ਪਬਲਿਕ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਬਹੁਤ ਉੱਚਾ ਸ਼ਾਨਦਾਰ ਤੇ ਮਿਸਾਲੀ ਹੈ। ਇਸ ਗੱਲ ਦਾ ਪ੍ਰਤੱਖ ਪ੍ਰਮਾਣ ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਦੇ ਐਸ.ਐਸ.ਸੀ.ਈ. ਬਾਰਵੀਂ ਦੇ ਨਤੀਜਿਆਂ ਦੀ ਪ੍ਰਾਪਤੀ ਸੰਗਤਾਂ ਤੇ ਸਨਮੁੱਖ ਹੈ। ਸਕੂਲ ਦੇ ਪਿ੍ਰੰਸੀਪਲ ਅਤੇ ਅਧਿਆਪਕਾਂ ਦੀ ਅਣਥੱਕ ਮਿਹਨਤ ਅਤੇ ਮਾਰਗ ਦਰਸ਼ਨ ਸਦਕਾ ਬੱਚਿਆਂ ਦੇ ਨਤੀਜੇ ਬਹੁਤ ਸ਼ਾਨਦਾਰ ਰਹੇ। ਸਕੂਲ ਪੜ੍ਹਾਈ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਵਜੋਂ ਬੁੱਢਾ ਦਲ ਪਬਲਿਕ ਸਕੂਲ ਸਰਵੋਤਮ ਹੈ।

ਪਿ੍ਰਸੀਪਲ ਹਰਪ੍ਰੀਤ ਕੌਰ ਨੇ ਦਸਿਆ ਕਿ ਕੁੱਲ 387 ਵਿਦਿਆਰਥੀਆਂ ਵਿੱਚੋਂ 34 ਵਿਦਿਅਰਥੀਆਂ ਨੇ 95% ਤੋਂ ਉੱਪਰ, 96 ਵਿਦਿਆਰਥੀਆਂ ਨੇ 90% ਤੋਂ ਉੱਪਰ ਅਤੇ 216 ਵਿਦਿਅਰਾਥੀਆਂ ਨੇ 80% ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ। (ਮੈਡੀਕਲ) ਵਰਗ ਦੀ ਵਿਦਿਆਰਥਣ ਗਰੀਮਾ ਨੇ 98.6% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਹਿਊਮੈਨਿਟੀਜ਼ (ਆਰਟਸ) ਅਗਮਜੋਤ ਕੌਰ- 98.4%, (ਕਾਮਰਸ) ਗੁਨੀਤ ਜੈਨ-97.8%, ਕਸ਼ਿਸ਼ ਖੁਰਮੀ-97.8%, (ਨਾਨ-ਮੈਡੀਕਲ) ਸੋਹਿਤ ਧਵਨ-95.8% ਪ੍ਰਾਪਤ ਕੀਤੇ ਹਨ।ਏਸੇ ਤਰ੍ਹਾਂ ਦਸਵੀਂ ਦੇ ਨਤੀਜਿਆਂ ਵਿੱਚ ਬੁੱਢਾ ਦਲ ਪਬਲਿਕ ਸਕੂਲ ਦੇ ਬੱਚਿਆਂ ਨੇ ਮੱਲ੍ਹਾਂ ਮਾਰੀਆਂ ਹਨ। ਬਹੁਤ ਮਾਣ ਦੀ ਗੱਲ ਹੈ ਕਿ ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਦੇ ਵਿਦਿਆਰਥੀਆਂ ਨੇ 10ਵੀਂ ਜਮਾਤ ਦੇ ਨਤੀਜੇ ਵਿੱਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਰ ਵਾਰ ਦੀ ਤਰ੍ਹਾਂ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਕੁੱਲ 320 ਵਿਦਿਆਰਥੀਆਂ ਵਿੱਚੋਂ ਹਰਗੁਨਦੀਪ ਕੌਰ ਮਾਨ 99.2% ਅੰਕ ਪ੍ਰਾਪਤ ਕਰਕੇ ਸਕੂਲ ਦੀ ਟਾਪਰ ਬਣੀ। ਦੀਪੀਕਾ 99%, ਅਦਬਪ੍ਰੀਤ ਕੌਰ, ਸਕਸ਼ਮ, ਧਰੁਵ ਬਾਂਸਲ, ਹਰਮਨਪ੍ਰੀਤ ਕੌਰ, ਪਰਮਪ੍ਰਤਾਪ ਸਿੰਘ ਬਿੰਦਰਾ, ਸ਼ਾਨਪ੍ਰੀਤ ਕੌਰ, ਜਸਲੀਨ ਕੌਰ ਅਤੇ ਮੇਘਾ ਦਿਕਸ਼ਿਤ ਨੇ 98% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਦਸਿਆ ਕਿ ਕੁੱਲ 223 ਵਿਦਿਆਰਥੀਆਂ ਨੇ 80% ਤੇ 108 ਵਿਦਿਆਰਥੀਆਂ ਨੇ 90%, ਅਤੇ 48 ਵਿਦਿਆਰਥੀਆਂ ਨੇ 95% ਅੰਕ ਪ੍ਰਾਪਤ ਕੀਤੇ। ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਆਪਣੇ ਵਿਦਿਆਰਥੀਆਂ ’ਤੇ ਮਾਣ ਹੈ। ਉਹਨਾਂ ਨੇ ਬੱਚਿਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਏਸੇ ਤਰ੍ਹਾਂ ਬੁੱਢਾ ਦਲ ਪਬਲਿਕ ਸਕੂਲ ਦੇ ਸੀ.ਬੀ.ਐਸ.ਈ ਵੱਲੋਂ ਬਾਰਵੀਂ ਜਮਾਤ ਦਾ ਨਤੀਜਾ ਵੀ ਸ਼ਾਨਦਾਰ ਪ੍ਰਾਪਤੀ ਵਾਲਾ ਹੈ। ਸਕੂਲ ਦੇ 157 ਬੱਚਿਆਂ ਨੇ ਪ੍ਰੀਖਿਆ ਦਿੱਤੀ। ਜਿਸ ਵਿਚੋਂ 20 ਬੱਚਿਆਂ ਨੇ 90% ਤੋਂ ਵੀ ਵੱਧ, 56 ਨੇ 80% ਤੋਂ ਵੀ ਵੱਧ, 104 ਨੇ 70% ਤੋਂ ਵੀ ਵੱਧ ਅੰਕ ਹਾਸਲ ਕੀਤੇ ਹਨ। ਆਰਟਸ ਵਿਸ਼ੇ ਵਿੱਚ ਜਗਦੀਪ ਸਿੰਘ (98.8%), ਦਰਸ਼ਪ੍ਰੀਤ ਸਿੰਘ (97.6%), ਨਾਨ-ਮੈਡੀਕਲ ਵਿਸ਼ੇ ਵਿੱਚ ਗੁਰਜੋਤ ਸਿੰਘ (97%), ਮੈਡੀਕਲ ਵਿੱਚ ਕੋਮਲਪ੍ਰੀਤ ਕੌਰ ਨੇ (93.4%) ਅਤੇ ਕਾਮਰਸ ਵਿਸ਼ੇ ਵਿੱਚ ਜੋਬਨਪ੍ਰੀਤ ਕੌਰ (94.2%) ਅੰਕ ਲੈ ਕੇ ਮਾਪਿਆ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ। ਇਸ ਮੌਕੇ ਪਿ੍ਰਸੀਪਲ ਨਰਿੰਦਰ ਕੌਰ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਅਧਿਆਪਕਾਂ ਤੇ ਬੱਚਿਆਂ ਦੀ ਮੇਹਨਤ ਰੰਗ ਲਿਆਈ ਹੈ। ਸਕੂਲ ਦੇ ਚੀਫ ਪੈਟਰਨ ਸਿੰਘ ਸਾਹਿਬ ਜੱਥੇਦਾਰ ਬਾਬਾ ਬਲਬੀਰ ਸਿੰਘ 96 ਕਰੌੜੀ, ਪ੍ਰੈਜ਼ੀਡੈਂਟ ਸ੍ਰੀਮਤੀ ਸੁਖਵਿੰਦਰਜੀਤ ਕੌਰ, ਡਾਇਰੈਕਟਰ ਐਡਵੋਕੇਟ ਸ. ਕਰਨਰਾਜਬੀਰ ਸਿੰਘ ਨੇ ਸ਼ਾਨਦਾਰ ਨਤੀਜਿਆਂ ਲਈ ਬੱਚਿਆਂ ਅਤੇ ਅਧਿਆਪਕਾਂ ਦੀ ਪ੍ਰਸੰਸਾ ਕਰਦੇ ਹੋਏ ਉਹਨਾਂ ਦਾ ਹੌਂਸਲਾ ਵਧਾਉਦਿਆਂ ਕਿਹਾ ਮਿਹਨਤ ਕਰੋ, ਮਿਹਨਤ ਰੰਗ ਲਿਆਉਂਦੀ ਹੈ ਅਤੇ ਅਣਥੱਕ ਮਿਹਨਤ ਜੀਵਨ ਨੂੰ ਸਫਲ ਬਣਾਉਂਦੀ ਹੈ।

Leave a Reply

Your email address will not be published. Required fields are marked *