ਪੰਜਾਬ ਸੁਬਾਰਡੀਨੇਟ ਸਰਬਸੀਜ ਫੇਡਰੇਸ਼ਨ ਤਹਿਸੀਲ ਪਟਿਆਲਾ ਦੀ ਹੋਈ ਚੋਣ
ਪਟਿਆਲਾ 24 ਜੁਲਾਈ (ਮਧੂਸਾਰ ਬਿਊਰੋ) ਅੱਜ ਇਥੇ ਨਹਿਰੂ ਪਾਰਕ ਵਿੱਚ ਪੰਜਾਬ ਸੁਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406/22 ਬੀ ਚੰਡੀਗੜ੍ਹ ਨਾਲ ਸੰਬੰਧਿਤ ਤਹਿਸੀਲ ਪਟਿਆਲਾ ਦੀ ਚੋਣ ਲਖਵਿੰਦਰ ਸਿੰਘ ਖ਼ਾਨਪੁਰ, ਮਾਸਟਰ ਰਣਜੀਤ ਸਿੰਘ ਮਾਨ ਅਤੇ ਜਸਵੀਰ ਸਿੰਘ ਖੋਖਰ ਦੀ ਅਗਵਾਈ ਹੇਠ ਕੀਤੀ ਗਈ। ਚੋਣ ਮੌਕੇ ਇਕੱਤਰ ਮੁਲਾਜ਼ਮ ਵੀਰਾਂ ਤੇ ਭੈਣਾਂ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਅਗੂ ਮਾਸਟਰ ਹਿੰਮਤ ਸਿੰਘ, ਹਰਬੀਰ ਸਿੰਘ ਸੁਨਾਮ , ਭੈਣ ਸਵਰਨਜੀਤ ਕੌਰ,, ਕਿਰਨਜੀਤ ਕੌਰ, ਨਰੇਸ਼ ਕੁਮਾਰ ਆਦਿ ਨੇ ਜਿਕਰ ਕੀਤਾ ਕਿ ਪੰਜਾਬ ਦੇ ਬਹੁਤ ਸਾਰੇ ਵਿਭਾਗਾਂ ਵਿੱਚ ਹਜਾਰਾਂ ਕਾਮੇ ਲੰਬੇ ਅਰਸੇ ਤੋਂ ਦਿਹਾੜੀਦਾਰ, ਠੇਕੇਦਾਰੀ ਸਿਸਟਮ ਅਤੇ ਮਾਣਭੱਤੇ ਤੇ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਹਨ ਜਿਨ੍ਹਾਂ ਨੂੰ ਬਹੁਤ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗਾਂ ਵਿੱਚ ਨਵੀਂ ਭਰਤੀ ਨਾ ਹੋਣ ਕਾਰਨ ਬਹੁਤ ਸਾਰੇ ਵਿਭਾਗ ਬੰਦ ਹੋਣ ਕਿਨਾਰੇ ਹਨ, ਨਵੇਂ ਭਰਤੀ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬੰਦ ਕਰ ਦਿੱਤੀ ਹੈ।
ਪੁਨਰਗਠਨ ਦੀ ਆੜ ਚ ਹਜਾਰਾਂ ਅਸਾਮੀਆਂ ਦਾ ਭੋਗ ਪਾ ਦਿੱਤਾ ਗਿਆ ਹੈ ਅਤੇ ਕੱਚੇ ਮੁਲਾਜਮਾਂ ਨੂੰ 6-6 ਮਹੀਨੇ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਜਿਸ ਕਾਰਨ ਮੁਲਾਜਮਾਂ ਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੱਚੇ ਕਾਮੇ ਪੱਕੇ ਕੀਤੇ ਜਾਣ, ਮਾਣ ਭੱਤੇ ਤੇ ਕੰਮ ਕਰਦੀਆਂ ਮਿਡ ਡੇਅ ਮੀਲ, ਆਸ਼ਾ ਵਰਕਰਾਂ ਆਦਿ ਨੂੰ ਮਿਨੀਮਮ ਵੇਜਿਜ਼ ਅਨੁਸਾਰ ਉਜ਼ਰਤਾਂ ਦਿੱਤੀਆਂ ਜਾਣ, ਪੁਰਾਣੀ ਪੈਨਸ਼ਨ ਸਕੀਮ ਸੱਭ ਤੇ ਲਾਗੂ ਕੀਤੀ ਜਾਵੇ, ਖ਼ਤਮ ਕੀਤੀਆਂ ਅਸਾਮੀਆਂ ਬਹਾਲ ਕੀਤੀਆਂ ਜਾਣ ਅਤੇ ਕੱਚੇ ਕਾਮਿਆ ਨੂੰ ਤਨਖਾਹਾਂ ਸਮੇਂ ਸਿਰ ਦਿੱਤਿਆਂ ਜਾਣ। ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਤਹਿਸੀਲ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ। ਜਿਸ ਅਨੁਸਾਰ ਪ੍ਰਧਾਨ ਰਾਜਿੰਦਰ ਸਿੰਘ ਧਾਲੀਵਾਲ, ਜਨਰਲ ਸਕੱਤਰ ਨਿਰਭੈ ਸਿੰਘ, ਵਿੱਤ ਸਕੱਤਰ ਹਰਬੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਪਾਲ, ਕਿਰਨਜੀਤ ਕੌਰ, ਟਹਿਲਵੀਰ ਸਿੰਘ ,ਨਰੇਸ਼ ਕੁਮਾਰ, ਸਹਾਇਕ ਸਕੱਤਰ ਸ਼ਿਵਪਰੀਤ ਸਿੰਘ, ਹਰਵਿੰਦਰ ਸਿੰਘ ਖ਼ਾਲਸਾ ਪ੍ਰੈਸ ਸਕੱਤਰ ਅਰੁਣ ਕੁਮਾਰ ਪਰਚਾਰ ਸਕੱਤਰ ਸਵਰਨਜੀਤ ਕੌਰ, ਭਜਨ ਸਿੰਘ ਲੰਗ, ਕਮੇਟੀ ਮੈਂਬਰ ਵਿਪਨ ਕੁਮਾਰ, ਰੇਖਾ ਰਾਣੀ, ਗੁਰਜਿੰਦਰ ਸਿੰਘ ਮਲੋਮਜਰਾ ਆਦਿ ਚੁਣੇ ਗਏ।

